ਗੈਜੇਟ ਡੈਸਕ—ਸੈਮਸੰਗ ਦੇ ਸਮਾਰਟਫੋਨ ਖਰੀਦਣ ਲਈ ਹੁਣ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਕੰਪਨੀ ਨੇ ਆਪਣੀ ਗਲੈਕਸੀ ਐੱਮ ਸੀਰੀਜ਼ ਦੇ ਦੋ ਮਸ਼ਹੂਰ ਸਮਾਰਟਫੋਨ ਗਲੈਕਸੀ ਐੱਮ21 ਅਤੇ ਗਲੈਕਸੀ ਐੱਮ31 ਦੀ ਕੀਮਤ ਨੂੰ ਵਧਾ ਦਿੱਤਾ ਹੈ। 91 ਮੋਬਾਇਲਸ ਦੀ ਇਕ ਰਿਪੋਰਟ ਮੁਤਾਬਕ ਆਫਲਾਈਨ ਸਟੋਰਸ 'ਤੇ ਇਨ੍ਹਾਂ ਦੋਵਾਂ ਫੋਨਸ ਦੀ ਕੀਮਤ 500 ਰੁਪਏ ਵਧ ਗਈ ਹੈ। ਵਧੀ ਹੋਈ ਕੀਮਤ ਇਨ੍ਹਾਂ ਦੋਵਾਂ ਫੋਨ ਦੇ ਸਾਰੇ ਵੇਰੀਐਂਟ ਆਦਿ 'ਤੇ ਲਾਗੂ ਹੋ ਗਈ ਹੈ। ਹਾਲਾਂਕਿ, ਕੰਪਨੀ ਦੀ ਵੈੱਬਸਾਈਟ 'ਤੇ ਇਹ ਦੋਵੇਂ ਫੋਨ ਵੀ ਪੁਰਾਣੀ ਵਾਲੀ ਕੀਮਤ ਨਾਲ ਹੀ ਲਿਸਟ ਹਨ।
ਹੁਣ ਇੰਨੀ ਹੋਈ ਕੀਮਤ
500 ਰੁਪਏ ਮਹਿੰਗੇ ਹੋਣ ਤੋਂ ਬਾਅਦ ਗਲੈਕਸੀ ਐੱਮ21 ਦੇ 4ਜੀ.ਬੀ. ਰੈਮ+64ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 14,499 ਰੁਪਏ ਅਤੇ 6ਜੀ.ਬੀ.ਰੈਮ+64ਜੀ.ਬੀ. ਸਟੋਰੇਜ਼ ਵੇਰੀਐਂਟ ਦੀ ਕੀਮਤ 16,499 ਰੁਪਏ ਹੋ ਗਈ ਹੈ। ਗੱਲ ਕਰੀਏ ਗੈਲਕਸੀ ਐੱਮ31 ਦੀ ਤਾਂ ਇਸ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 16,999 ਰੁਪਏ ਤੋਂ ਵਧ ਕੇ 17,499 ਰੁਪਏ ਹੋ ਗਈ ਹੈ। ਉੱਥੇ, ਇਸ ਦੇ 6ਜੀ.ਬੀ. ਰੈਮ+128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਖਰੀਦਣ ਲਈ 18,499 ਰੁਪਏ ਅਤੇ 8ਜੀ.ਬੀ. ਰੈਮ+128ਜੀ.ਬੀ. ਸਟੋਰੇਜ਼ ਵੇਰੀਐਂਟ ਨੂੰ ਖਰੀਦਣ ਲਈ 20,499 ਰੁਪਏ ਖਰਚ ਕਰਨੇ ਹੋਣਗੇ।
ਗਲੈਕਸੀ ਐੱਮ21 ਅਤੇ ਐੱਮ31 ਦੇ ਸਪੈਸੀਫਿਕੇਸ਼ਨਸ
ਗਲੈਕਸੀ ਐੱਮ31 'ਚ 6.4 ਇੰਚ ਦੀ ਸੁਪਰ ਏਮੋਲੇਡ ਫੁਲ ਐੱਚ.ਡੀ.+ਡਿਸਪਲੇਅ ਦਿੱਤੀ ਗਈ ਹੈ ਜੋ ਇਨਫਿਨਿਟੀ-ਯੂ ਨੌਚ ਨਾਲ ਆਉਂਦੀ ਹੈ। 8ਜੀ.ਬੀ. ਤੱਕ ਦੇ ਰੈਮ ਅਤੇ 128ਜੀ.ਬੀ. ਤੱਕ ਦੇ ਸਟੋਰੇਜ਼ ਆਪਸ਼ਨ 'ਚ ਆਉਣ ਵਾਲੇ ਇਸ ਫੋਨ 'ਚ Exynos 9611 ਐੱਸ.ਓ.ਸੀ. ਪ੍ਰੋਸੈਸਰ ਦਿੱਤਾ ਗਿਆ ਹੈ। ਫੋਟੋਗ੍ਰਾਫੀ ਲਈ ਫੋਨ 'ਚ ਕਵਾਡ ਰੀਅਰ ਕੈਮਰਾ ਸੈਟਅਪ ਮਿਲ ਜਾਂਦਾ ਹੈ। ਇਸ 'ਚ 64 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ 8 ਮੈਗਾਪਿਕਸਲ ਅਤੇ ਦੋ 5 ਮੈਗਾਪਿਕਸਲ ਦਾ ਕੈਮਰੇ ਲੱਗੇ ਹਨ। ਫੋਨ 'ਚ 6,000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ ਜੋ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
ਗੈਲਕਸੀ ਐੱਮ21 ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਹ ਕਾਫੀ ਹੱਦ ਤੱਕ ਗਲੈਕਸੀ ਐੱਮ31 ਵਰਗੇ ਹੀ ਹਨ। ਹਾਲਾਂਕਿ, ਗਲੈਕਸੀ ਐੱਮ21 ਦੇ ਕੈਮਰਾ 'ਚ ਤੁਹਾਨੂੰ ਥੋੜਾ ਫਰਕ ਮਿਲੇਗਾ। ਇਹ ਫੋਨ ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆਉਂਦਾ ਹੈ। ਇਸ 'ਚ 48 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਨਾਲ ਇਕ 8 ਮੈਗਾਪਿਕਸਲ ਦਾ ਅਤੇ ਇਕ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਚੀਨੀ Apps ਬੈਨ ਕਰਨ ਦੀ ਮੁਹਿੰਮ ਤੇਜ਼, ਸੁਰੱਖਿਆ ਕਾਰਨਾਂ ਦਾ ਦਿੱਤਾ ਗਿਆ ਹਵਾਲਾ
NEXT STORY