ਜਲੰਧਰ- ਕੋਰੀਆਈ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਭਾਰਤ 'ਚ ਦੋ ਨਵੇਂ ਸਮਾਰਟਫੋਨਜ਼ ਲਾਂਚ ਕਰਨ ਵਾਲੀ ਹੈ। ਚੀਨ ਦੀ ਵੈੱਬਸਾਈਟ ਵੀਬੋ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਸਮਾਰਟਫੋਨਜ਼ ਨੂੰ ਜਨਵਰੀ 2017 'ਚ ਲਾਂਚ ਕੀਤਾ ਜਾਵੇਗਾ। ਇਨ੍ਹਾਂ 'ਚੋਂ ਸੈਮਸੰਗ ਗਲੈਕਸੀ ਸੀ5 ਪ੍ਰੋ ਨੂੰ 20,483 ਰੁਪਏ ਦੀ ਕੀਮਤ ਨਾਲ ਅਤੇ ਸੈਮਸੰਗ ਗਲੈਕਸੀ ਸੀ7 ਪ੍ਰੋ ਨੂੰ 13,645 ਰੁਪਏ ਦੀ ਕੀਮਤ ਨਾਲ ਲਾਂਚ ਕੀਤੇ ਜਾਣ ਦੀ ਉਮੀਦ ਹੈ।
ਗਲੈਕਸੀ ਸੀ5 ਪ੍ਰੋ ਸਮਾਰਟਫੋਨ 'ਚ 5.2-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ, ਕੁਆਲਕਾਮ ਸਨੈਪਡ੍ਰੈਗਨ 626 ਆਕਟਾ-ਕੋਰ ਪ੍ਰੋਸੈਸਰ, 4ਜੀ.ਬੀ.ਰੈਮ ਅਤੇ 64ਜੀ.ਬੀ. ਇੰਟਰਨਲ ਮੈਮਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਸ ਵਿਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 16 ਮੈਗਾਪਿਕਸਲ ਦਾ ਫਰੰਟ-ਫੇਸਿੰਗ ਕੈਮਰਾ ਮੌਜੂਦ ਹੋਵੇਗਾ। ਉਥੇ ਹੀ ਸੈਮਸੰਗ ਗਲੈਕਸੀ ਸੀ7 ਪ੍ਰੋ 'ਚ 5.7-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਅਤੇ ਕੁਆਲਕਾਮ ਸਨੈਪਡ੍ਰੈਗਨ 626 ਆਕਟਾ-ਕੋਰ ਪ੍ਰੋਸੈਸਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਦੇ ਰਿਅਰ ਅਤੇ ਫਰੰਟ Ýਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਮੋਟੋਰੋਲਾ ਦੇ ਇਨ੍ਹਾਂ ਫੋਨਸ 'ਚ ਆਇਆ ਐਂਡ੍ਰਾਇਡ ਨਾਗਟ 7.0 ਅਪਡੇਟ
NEXT STORY