ਗੈਜੇਟ ਡੈਸਕ– ਸੈਮਸੰਗ ਇੰਡੀਆ ਨੇ ਵਾਇਰਲੈੱਸ ਇਕਵਿਪਮੈਂਟਸ ਨੇ ਆਪਣੇ ਪੋਰਟਫੋਲੀਓ ਨੂੰ ਅੱਗੇ ਵਧਾਉਂਦੇ ਹੋਏ ਵਾਇਰਲੈੱਸ ਪਾਵਰਬੈਂਕ ਅਤੇ ਵਾਇਰਲੈੱਸ ਚਾਰਜਿੰਗ ਡੁਓ ਪੈਡ ਨੂੰ ਪੇਸ਼ ਕਰ ਦਿੱਤਾ ਹੈ। ਸੈਮਸੰਗ ਇੰਡੀਆ ਨੇ ਬੁੱਧਵਾਰ ਨੂੰ ਕਿਹਾ ਕਿ ਆਧੁਨਿਕ ਲਾਈਫ ਸਟਾਈਲ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਇਨ੍ਹਾਂ ਇਕਵਿਪਮੈਂਟਸ ਨੂੰ ਬਣਾਇਆ ਗਿਆ ਹੈ। ਸੈਮਸੰਗ ਗਲੈਕਸੀ ਸਮਾਰਟਫੋਨ ਦੇ ਨਾਲ ਗਲੈਕਸੀ ਬਡਸ ਅਤੇ ਗਲੈਕਸੀ ਵਾਚ ਵਰਗੇ ਪਹਿਨਣ ਯੋਗ ਇਕਵਿਪਮੈਂਟਸ ਨੂੰ ਇਨ੍ਹਾਂ ਪਾਵਰਬੈਂਕ ਅਤੇ ਵਾਇਰਲੈੱਸ ਚਾਰਜਿੰਗ ਡੁਓ ਪੈਡ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਕੰਪਨੀ ਦਾ ਬਿਆਨ
ਕੰਪਨੀ ਨੇ ਮੋਬਾਇਲ ਕਾਰੋਬਾਰ ਦੇ ਨਿਰਦੇਸ਼ਕ ਆਦਿਤਿਆ ਬੱਬਰ ਨੇ ਕਿਹਾ ਕਿ ਸੈਮਸੰਗ ਦਾ ਜ਼ੋਰ ਇਨੋਵੇਟਿਵ ਪ੍ਰੋਡਕਟਸ ’ਤੇ ਰਹਿੰਦਾ ਹੈ ਅਤੇ ਇਸੇ ਕੜੀ ’ਚ ਉਸ ਨੇ ਇਹ ਨਵੇਂ ਇਕਵਿਪਮੈਂਟਸ ਪੇਸ਼ ਕੀਤੇ ਹਨ। ਪਾਵਰਬੈਂਕ 10,000mAh ਸਮਰੱਥਾ ਦੇ ਨਾਲ ਆਉਂਦਾ ਹੈ, ਜਿਸ ਵਿਚ ਦੋ ਡਿਵਾਈਸਾਂ ਨੂੰ ਇਕੱਠੇ ਚਾਰਜ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਇਹ ਵਾਇਰਡ ਅਤੇ ਵਾਇਰਲੈੱਸ ਚਾਰਜਿੰਗ ਦੋਵਾਂ ’ਚ ਅਡਾਪਟਿਵ ਫਾਸਟ ਚਾਰਜਿੰਗ ਅਤੇ ਕੁਇੱਕ ਚਾਰਜ 2.0 ਨੂੰ ਸਪੋਰਟ ਕਰਦਾ ਹੈ। ਉਥੇ ਹੀ ਵਾਇਰਲੈੱਸ ਚਾਰਜਰ ਡੁਓ ਪੈਡ ਪਿਛਲੇ ਵਰਜਨਾਂਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਇਕਵਿਪਮੈਂਟਸ ਨੂੰ ਚਾਰਜ ਕਰ ਸਕਦਾ ਹੈ। ਕੰਪਨੀ ਨੇ ਵਾਇਰਲੈੱਸ ਪਾਵਰਬੈਂਕ ਦੀ ਕੀਮਤ 3,699 ਰੁਪਏ ਅਤੇ ਵਾਇਰਲੈੱਸ ਚਾਰਜਰ ਡੁਓ ਦੀ ਕੀਮਤ 5,999 ਰੁਪਏ ਤੈਅ ਕੀਤੀ ਹੈ।
ਚੈਟਰਬਾਕਸ ਨੇ ਮੰਨੀ ਗਲਤੀ, 72 ਘੰਟਿਆਂ ਤਕ ਆਨਲਾਈਨ ਰਿਹਾ ਹਾਈ ਪ੍ਰੋਫਾਈਲ ਲੋਕਾਂ ਦਾ ਡਾਟਾ
NEXT STORY