ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਕੱਲ ਗੁੜਗਾਓਂ 'ਚ ਆਯੋਜਿਤ ਇਕ ਈਵੈਂਟ 'ਚ ਗਲੈਕਸੀ ਜੇ7 ਪ੍ਰਾਇਮ ਅਤੇ ਜੇ5 ਪ੍ਰਾਇਮ ਲਾਂਚ ਕੀਤੇ ਹਨ। ਕੰਪਨੀ ਨੇ ਸੈਮਸੰਗ ਜੇ7 ਪ੍ਰਾਇਮ ਦੀ ਕੀਮਤ 18,790 ਰੁਪਏ ਅਤੇ ਜੇ5 ਪ੍ਰਾਇਮ ਦੀ ਕੀਮਤ 14,790 ਰੁਪਏ ਰੱਖੀ ਹੈ। ਇਨ੍ਹਾਂ ਸਮਾਰਟਫੋਨਜ਼ ਨੂੰ ਸਤੰਬਰ ਮਹੀਨੇ ਦੇ ਅੰਤ ਤੱਕ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਹ ਸਮਾਰਟਫੋਨਜ਼ ਐੱਸ. ਪਾਵਰ ਪਲਾਨਿੰਗ ਅਤੇ ਐੱਸ. ਸਕਿਓਰ ਫੀਚਰ ਨਾਲ ਲੈਸ ਹਨ ਜਿਨ੍ਹਾਂ 'ਚੋਂ ਐੱਸ. ਪਾਵਰ ਪਲਾਨਿੰਗ ਫੀਚਰ ਬੈਟਰੀ ਦੀ ਲਾਇਪ ਵਧਾਉਣ ਦਾ ਕੰਮ ਕਰੇਗਾ। ਇਨ੍ਹਾਂ 'ਚ ਫੋਨ ਕਾਲ ਲਈ ਹਮੇਸ਼ਾ ਰਿਜ਼ਰਵ ਬੈਟਰੀ ਮੌਜੂਦ ਰਹੇਗੀ ਅਤੇ ਬੈਟਰੀ ਖਤਮ ਹੋਣ ਦੀ ਹਾਲਤ 'ਚ ਫੋਨ ਕਾਲ ਆਪਣੇ-ਆਪ ਫਾਰਵਰਡ ਹੋ ਜਾਣਗੀਆਂ। ਇਨ੍ਹਾਂ 'ਚ N63 ਟੈਗ ਦੇ ਨਾਲ ਐੱਸ. ਬਾਈਕ ਮੋਡ ਵੀ ਦਿੱਤਾ ਗਿਆ ਹੈ।
ਸੈਮਸੰਗ ਗਲੈਕਸੀ ਜੇ7 ਪ੍ਰਾਇਮ ਦੇ ਫੀਚਰਸ-
ਇਸ ਸਮਾਰਟਫੋਨ 'ਚ ਹੋਮ ਬਟਨ 'ਤੇ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟਿਡ ਹੈ। ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 2.5ਡੀ ਗਲਾਸ ਦੇ ਨਾਲ 5.5-ਇੰਚ ਦੀ ਐੱਚ.ਡੀ. ਡਿਸਪਲੇ, ਗੋਰਿੱਲਾ ਗਲਾਸ 4 ਪ੍ਰੋਟੈਕਸ਼ਨ, 1.678੍ਰ ਆਕਟਾ-ਕੋਰ ਪ੍ਰੋਸੈਸਰ, 3ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਐੱਲ.ਈ.ਡੀ. ਫਲੈਸ਼ ਦੇ ਨਾਲ 13MP ਰਿਅਰ, 8MP ਫਰੰਟ ਕੈਮਰਾ ਮੌਜੂਦ ਹੈ। ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ ਫੋਨ 'ਚ 3300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸੈਮਸੰਗ ਗਲੈਕਸੀ ਜੇ5 ਪ੍ਰਾਇਮ-
ਇਸ ਸਮਾਰਟਫੋਨ 'ਚ 5-ਇੰਚ ਦੀ ਐੱਚ.ਡੀ. ਡਿਸਪਲੇ ਅਤੇ 1.4 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 2ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਸੈਮਸੰਗ ਜੇ ਸੀਰੀਜ਼ ਦਾ ਇਹ ਸਮਾਰਟਫੋਨ 4ਜੀ ਐੱਲ.ਟੀ.ਈ., ਵਾਈ-ਫਾਈ, ਜੀ.ਪੀ.ਐੱਸ./ਏ-ਜੀ.ਪੀ.ਐੱਸ., ਬਲੂਟੁਥ ਵੀ4.1, ਮਾਈਕ੍ਰੋ-ਯੂ.ਐੱਸ.ਬੀ. ਅਤੇ 3.5 ਐੱਮ.ਐੱਮ. ਆਡੀਓ ਜੈੱਕ ਨਾਲ ਲੈਸ ਹੈ। ਇਸ ਵਿਚ 2400 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਕੰਪਨੀ ਦੀ ਆਫੀਸ਼ਿਅਲ ਸਾਈਟ 'ਤੇ ਸ਼ਾਮਿਲ ਹੋਇਆ A56 ਸਮਾਰਟਫੋਨ
NEXT STORY