ਗੈਜੇਟ ਡੈਸਕ– ਦੱਖਣ ਕੋਰੀਆ ਦੀ ਦਿੱਗਜ ਕੰਪਨੀ ਸੈਮਸੰਗ ਨੇ ਸੋਮਵਾਰ ਨੂੰ ਦੋ ਨਵੇਂ ਲੈਪਟਾਪਸ- Notebook 7 ਅਤੇ Notebook 7 Force ਲਾਂਚ ਕੀਤੇ ਹਨ। ਇਹ ਦੋਵੇਂ ਲੈਪਟਾਪਸ ਬ੍ਰਾਂਡ-ਨਿਊ ਡਿਜ਼ਾਈਨ ਅਤੇ ਸਾਲਿਡ ਮੈਟਲ ਫਰੇਮ ਫੀਚਰਜ਼ ਨਾਲ ਲੈਸ ਹਨ, ਨਾਲ ਹੀ ਇਨ੍ਹਾਂ ’ਚ ਐਨਵੀਡੀਆ ਗ੍ਰਾਫਿਕਸ ਅਤੇ ਡਾਲਬੀ ਐਟਮਾਸ ਆਡੀਓ ਦਿੱਤਾ ਗਿਆ ਹੈ।
ਸੈਮਸੰਗ ਨੇ ਕਿਹਾ ਕਿ ਨੋਟਬੁੱਕ 7 ਅਤੇ ਨੋਟਬੁੱਕ 7 ਫੋਰਸ ਸ਼ੁਰੂਆਤ ’ਚ ਦੱਖਣ ਕੋਰੀਆ ਅਤੇ ਹਾਂਗਕਾਂਗ ’ਚ ਵਿਕਰੀ ਲਈ ਉਪਲੱਬਧ ਹੋਣਗੇ, ਜਿਸ ਨੂੰ ਸਾਲ 2019 ਦੇ ਅੰਤ ’ਚ ਅਮਰੀਕਾ ਅਤੇ ਬ੍ਰਾਜ਼ੀਲ ’ਚ ਲਾਂਚ ਕੀਤਾ ਜਾਵੇਗਾ।
ਨੋਟਬੁੱਕ 7 ’ਚ 16 ਜੀ.ਬੀ. ਰੈਮ ਹੈ ਅਤੇ ਇਹ 512 ਜੀ.ਬੀ. ਇੰਟਰਨਲ ਸਟੋਰੇਜ ਦੇ ਨਾਲ ਆਏਗਾ। ਹਾਲਾਂਕਿ, ਇਸ ਦੇ 15-ਇੰਚ ਦੇ ਮਾਡਲ ’ਚ ਐਕਸਪੈਂਡੇਬਲ ਐੱਸ.ਐੱਸ.ਡੀ. ਸਲਾਟ ਹੋਵੇਗਾ, ਤਾਂ ਜੋ ਇਸ ਦੀ ਸਟੋਰੇਜ ਵਧਾਈ ਜਾ ਸਕੇ। ਨੋਟਬੁੱਕ 7 ਫੋਰਸ ਇਕਲੌਤੇ 15-ਇੰਚ ਐੱਫ.ਐੱਚ.ਡੀ. ਮਾਡਲ ’ਚ ਆਏਗਾ, ਜਿਸ ਨੂੰ ਗੇਮ ਖੇਡਣ ਲਈ ਜ਼ਿਆਦਾ ਪਾਵਰ ਅਤੇ ਗ੍ਰਾਫਿਕਸ ਪਰਫਾਰਮੈਂਸ ਲਈ ਡਿਜ਼ਾਈਨ ਕੀਤਾ ਗਿਆ ਹੈ।
ਇਸ ਵਿਚ ਐਨਵੀਡੀਆ ਜੀਫੋਰਸ ਜੀ.ਟੀ.ਐਕਸ. 1650 ਹੈ ਜੋ ਪਿਛਲੇ ਜੀ.ਟੀ.ਐਕਸ ਚਿਪਸੈੱਟ ਦੇ ਮੁਕਾਬਲੇ 70 ਫੀਸਦੀ ਤੇਜ਼ ਹੈ। ਇਸ ਵਿਚ 24 ਜੀ.ਬੀ. ਰੈਮ ਅਤੇ 512 ਜੀ.ਬੀ. ਦੀ ਇੰਟਰਨਲ ਸਟੋਰੇਜ ਦੇ ਨਾਲ ਦੋ ਐਕਸਪੈਂਡੇਬਲ ਸਲਾਟਸ ਦਿੱਤੇ ਗਏ ਹਨ।
ਸੈਮਸੰਗ ਨੋਟਬੁੱਕ 7 ਦੀ ਕੀਮਤ 999 ਡਾਲਰ 9ਕਰੀਬ 69,000 ਰੁਪਏ) ਤੋਂ ਸ਼ੁਰੂ ਹੁੰਦੀ ਹੈ, ਜਿਸ ਦੀ ਵਿਕਰੀ 26 ਜੁਲਾਈ ਤੋਂ ਐਮਾਜ਼ਾਨ ਅਤੇ ਸੈਮਸੰਗ ’ਤੇ ਹੋਵੇਗੀ, ਜਦੋਂ ਕਿ ਨੋਟਬੁੱਕ 7 ਫੋਰਸ ਦੀ ਕੀਮਤ 1,499 ਡਾਲਰ (ਕਰੀਬ 1,03,688 ਰੁਪਏ) ਰੱਖੀ ਗਈ ਹੈ।
Realme 2 Pro ’ਚ ਨਵੀਂ ਅਪਡੇਟ ਤੋਂ ਬਾਅਦ ਆਈ ਸਮੱਸਿਆ, ਕੰਪਨੀ ਨੇ ਦੱਸਿਆ ਹੱਲ
NEXT STORY