ਜਲੰਧਰ- ਸੈਮਸੰਗ ਨਵੇਂ ਗਲੈਕਸੀ ਏ ਸੀਰੀਜ਼ ਦੇ ਨਵੇਂ ਅਪਗ੍ਰੇਡ ਸਮਾਰਟਫੋਨ ਏ3 (2017), ਗਲੈਕਸੀ ਏ5 (2017) ਅਤੇ ਗਲੈਕਸੀ ਏ7 (2017) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪਰ ਇਸ ਸਾਰੇ ਸਮਾਰਟਫੋਨ ਨੂੰ ਰਿਲੀਜ ਕਰਨ ਤੋਂ ਪਹਿਲਾਂ ਸੈਮਸੰਗ ਨੇ ਇਸ ਸਮਾਰਟਫੋਨ ਦੇ ਮੁੱਖ ਫੀਚਰ ਦਾ ਖੁਲਾਸਾ ਕਰ ਦਿੱਤਾ ਹੈ। ਸੀ. ਈ. ਐੱਸ ਈਵੈਂਟ ਦੇ ਕੋਲ ਆਉਂਦੇ ਹੀ ਇਨ੍ਹਾਂ ਫੋਨਜ਼ ਬਾਰੇ 'ਚ ਕੰਪਨੀ ਨੇ ਜਾਣਕਾਰੀ ਦਿੱਤੀ ਹੈ।
ਸੈਮਸੰਗ ਮੋਬਾਇਲ ਮਲੇਸ਼ੀਆ ਨੇ ਟਵਿੱਟਰ 'ਤੇ ਇਕ ਟੀਜ਼ਰ ਤਸਵੀਰ ਪੋਸਟ ਕੀਤੀ। ਇਸ ਟਵੀਟ 'ਚ ਜਾਣਕਾਰੀ ਦਿੱਤੀ ਗਈ ਕਿ ਗਲੈਕਸੀ ਏ 2017 ਹੈਂਡਸੈੱਟ ਵਾਟਰ ਰੇਸਿਸਟੇਨਸ ਹਨ। ਸੈਮਸੰਗ ਦੇ ਮੁਤਾਬਕ, ਇਸ ਸਭ ਦੀ ਸ਼ੁਰੂਆਤ ਏ ਤੋਂ ਹੁੰਦੀ ਹੈ। ਆਪਣੇ ਸਾਹ ਥੱਮ ਕੇ ਰੱਖੋ।
ਤਾਜ਼ਾ ਖ਼ਬਰਾਂ ਦੇ ਮੁਤਾਬਕ, ਗਲੈਕਸੀ ਏ7 (2017) ਡਸਟ ਅਤੇ ਵਾਟਰ ਰੇਸਿਸਟੇਨਸ ਲਈ ਆਈ. ਪੀ-68 ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ। ਹੁਣ ਸੈਮਸੰਗ ਦੁਆਰਾ ਜਾਰੀ ਕੀਤੇ ਗਏ ਟੀਜ਼ਰ ਦੇ ਬਾਅਦ ਪਤਾ ਲੱਗਦਾ ਹੈ ਕਿ ਗਲੈਕਸੀ ਏ5 ਅਤੇ ਗਲੈਕਸੀ ਏ3 'ਚ ਵੀ ਇਹ ਫੀਚਰ ਦਿੱਤਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਨੂੰ ਜਨਵਰੀ 'ਚ ਬਾਜ਼ਾਰ 'ਚ ਉਪਲੱਬਧ ਕਰਾਇਆ ਜਾ ਸਕਦਾ ਹੈ।
ਜਿਓ ਨੇ ਟਰਾਈ ਦੇ ਸਵਾਲਾਂ ਦਾ ਜਵਾਬ ਦੇਣ ਲਈ ਮੰਗਿਆ 29 ਦਸੰਬਰ ਤੱਕ ਦਾ ਸਮਾਂ
NEXT STORY