ਗੈਜੇਟ ਡੈਸਕ– ਸੈਮਸੰਗ ਸਸਤੇ 5ਜੀ ਸਮਾਰਟਫੋਨ ਬਾਜ਼ਾਰ ’ਚ ਰੀਅਲਮੀ ਨੂੰ ਜ਼ਬਰਦਸਤ ਝਟਕਾ ਦੇਣ ਦੀ ਫਿਰਾਕ ’ਚ ਹੈ। ਦਰਅਸਲ, ਮੌਜੂਦਾ ਸਮੇਂ ’ਚ ਭਾਰਤ ਦੇ ਸਸਤੇ 5ਜੀ ਸਮਾਰਟਫੋਨ ’ਚ ਰੀਅਲਮੀ ਦਾ ਕਬਜ਼ਾ ਹੈ ਪਰ ਰੀਅਲਮੀ ਦੀ ਬਾਦਸ਼ਾਹਤ ਨੂੰ ਘੱਟ ਕਰਨ ਦੇ ਇਰਾਦੇ ਨਾਲ ਸੈਮਸੰਗ ਵਲੋਂ ਭਾਰਤ ’ਚ ਜਲਦ ਸਸਤਾ 5ਜੀ ਸਮਾਰਟਫੋਨ Galaxy A13 5G ਲਾਂਚ ਕੀਤਾ ਜਾਵੇਗਾ। ਲੀਕ ਰਿਪੋਰਟਾਂ ਦੀ ਮੰਨੀਏ ਤਾਂ Galaxy A13 5G ਕੰਪਨੀ ਦਾ ਸਭ ਤੋਂ ਸਸਤਾ 5ਜੀ ਸਮਾਰਟਫੋਨ ਹੋ ਸਕਦਾ ਹੈ। Galaxy A13 ਦੀ ਟੱਕਰ ਰੀਅਲਮੀ 8 ਅਤੇ ਰੀਅਲਮੀ ਨਾਰਜ਼ੋ 30 5ਜੀ ਵਰਗੇ ਸਮਾਰਟਫੋਨਾਂ ਨਾਲ ਹੋਵੇਗੀ।
Samsung Galaxy A13 ਦੇ ਸੰਭਾਵਿਤ ਫੀਚਰਜ਼
ਦੱਸ ਦੇਈਏ ਕਿ Samsung Galaxy A13 ਸਮਾਰਟਫੋਨ ਨੂੰ ਲਾਂਚ ਤੋਂ ਪਹਿਲਾਂ ਗੀਕਬੈਂਚ ’ਤੇ ਮਾਡਲ ਨੰਬਰ SM-A136U ਨਾਲ ਸਪਾਟ ਕੀਤਾ ਗਿਆ ਹੈ। ਲੀਕ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਫੋਨ ਨੂੰ ਮੀਡੀਆਟੈੱਕ ਡਾਈਮੈਂਸਿਟੀ 700 ਚਿਪਸੈੱਟ ਸਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। Samsung Galaxy A13 5ਜੀ ਸਮਾਰਟਫੋਨ ਦੇ ਸ਼ੁਰੂਆਤੀ ਮਾਡਲ ਨੂੰ 4 ਜੀ.ਬੀ. ਰੈਮ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਐਂਡਰਾਇਡ 11 ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਹੋਵੇਗਾ। Samsung Galaxy A13 5ਜੀ ਸਮਾਰਟਫੋਨ ਨੂੰ 5000mAh ਬੈਟਰੀ ਸਪੋਰਟ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਨ ’ਚ ਫਾਸਟ ਚਾਰਜਿੰਗ ਸਪੋਰਟ ਲਈ ਟਾਈਪ-ਸੀ ਪੋਰਟ ਦਿੱਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਵਲੋਂ ਖੁਲਾਸਾ ਨਹੀਂ ਕੀਤਾ ਗਿਆ ਕਿ ਆਖਰ Samsung Galaxy A13 5ਜੀ ਸਮਾਰਟਫੋਨ ਕਿੰਨੇ 5ਜੀ ਬੈਂਡਸ ਨਾਲ ਪੇਸ਼ ਕੀਤਾ ਜਾਵੇਗਾ। ਫੋਨ ਦੇ ਰੀਅਰ ’ਚ 50 ਮੈਗਾਪਿਕਸਲ ISOCELL JN1 ਸੈਂਸਰ ਵਾਲਾ ਪ੍ਰਾਈਮਰੀ ਕੈਮਰਾ ਦਿੱਤਾ ਜਾ ਸਕਦਾ ਹੈ ਪਰ ਇਹ ਖੁਲਾਸਾ ਨਹੀਂ ਹੋਇਆ ਕਿ ਫੋਨ ’ਚ ਰੀਅਰ ਦਾ ਕੈਮਰਾ ਸੈਂਸਰ ਕਿਹੜਾ ਹੋਵੇਗਾ। ਨਾਲ ਹੀ ਗਲੈਕਸੀ ਏ13 ਸਮਾਰਟਫੋਨ ਦੇ ਫਰੰਟ ਕੈਮਰੇ ਦਾ ਖੁਲਾਸਾ ਨਹੀਂ ਹੋਇਆ।
ਐਪਲ ਲਿਆਈ ਫੈਸਟਿਵਲ ਆਫਰ, ਇਨ੍ਹਾਂ iPhone ਮਾਡਲਾਂ ਨਾਲ ਮੁਫ਼ਤ ਮਿਲੇਗਾ Apple AirPods
NEXT STORY