ਜਲੰਧਰ—ਅੱਜ ਅਸੀਂ ਤੁਹਾਨੂੰ ਸੈਮਸੰਗ, ਵੀਵੋ ਅਤੇ ਹਾਨਰ ਦੇ ਉਨ੍ਹਾਂ ਸਮਾਰਟਫੋਨਸ ਦੇ ਫੀਚਰਸ ਅਤੇ ਕੀਮਤ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਹਾਲ ਦੇ ਸਮੇਂ 'ਚ ਪ੍ਰਾਈਸ ਘੱਟ ਮਿਲਿਆ ਹੈ। ਇੰਨਾਂ ਸਮਾਰਟਫੋਨਸ ਨੂੰ ਬਜਟ ਰੇਂਜ 'ਚ ਲਾਂਚ ਕੀਤਾ ਗਿਆ ਸੀ। ਇਸ ਖਬਰ 'ਚ ਅਸੀਂ ਤੁਹਾਨੂੰ ਇੰਨਾਂ ਸਮਾਰਟਫੋਨਸ ਦੇ ਫੀਚਰਸ ਅਤੇ ਕੀਮਤ 'ਚ ਕਿੰਨੀ ਕਟੌਤੀ ਹੋਈ ਹੈ ਉਸ ਦੇ ਬਾਰੇ 'ਚ ਦੱਸਾਂਗੇ।
Honor7C
ਹਾਨਰ 7ਸੀ ਦੀ ਕੀਮਤ 'ਚ 500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਆਨ ਲਾਈਨ ਹਾਨਰ 7ਸੀ ਦੇ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਨੂੰ ਤੁਸੀਂ 9,999 ਰੁਪਏ ਦੀ ਜਗ੍ਹਾ 9,499 ਰੁਪਏ 'ਚ ਖਰੀਦ ਸਕਦੇ ਹੋ। ਉੱਥੇ 4ਜੀ.ਬੀ. ਰੈਮ ਅਤੇ 64 ਜੀ.ਬੀ. ਸਟੋਰੇਜ ਵੇਰੀਐਂਟ ਨੂੰ ਤੁਸੀਂ 11,999 ਰੁਪਏ ਦੀ ਜਗ੍ਹਾ 11,499 ਰੁਪਏ 'ਚ ਖਰੀਦ ਸਕਦੇ ਹੋ।

ਫੀਚਰਸ
ਇਸ 'ਚ 5.9 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਈ.ਡੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ Resolution 1440x720 ਪਿਕਸਲ ਹੈ। ਇਸ ਦਾ ਪ੍ਰੋਸੈਸਰ ਆਕਟਾਕੋਰ ਕੁਆਲਕਾਮ ਸਨੈਪਡਰੈਗਨ 450 'ਤੇ ਕੰਮ ਕਰਦਾ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ.ਡੀ. ਜ਼ਰੀਏ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਦਾ ਆਪਰੇਟਿੰਗ ਸਿਸਟਮ ਐਂਡ੍ਰਾਇਡ ਓਰੀਓ 8.0 'ਤੇ ਆਧਾਰਿਤ EMUI8.0 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਸੈਲਫੀ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Galaxy J7 Prime
ਗਲੈਕਸੀ ਜੇ7 ਪ੍ਰਾਈਮ 2 ਦੀ ਲਾਂਚਿੰਗ ਕੀਮਤ 13,990 ਰੁਪਏ ਹੈ। ਹਾਲ ਹੀ 'ਚ ਫੋਨ ਦੀ ਕੀਮਤ 'ਚ 1000 ਰੁਪਏ ਦੀ ਕਟੌਤੀ ਕੀਤੀ ਗਈ ਸੀ। ਫੋਨ 'ਚ ਫਿਰ ਤੋਂ 1000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਫੋਨ ਨੂੰ ਹੁਣ ਤੁਸੀਂ 11,990 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ।

ਫੀਚਰਸ
ਗਲੈਕਸੀ ਜੇ7 ਪ੍ਰਾਈਮ 2 'ਚ 5.5 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ Resolution 1080x1920 ਪਿਕਸਲ ਹੈ। ਇਸ ਦਾ ਪ੍ਰੋਸੈਸਰ ਆਕਟਾ-ਕੋਰ Exynos 7870 ਆਕਟਾ 'ਤੇ ਰਨ ਕਰਦਾ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਜ਼ਰੀਏ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਦਾ ਆਪਰੇਟਿੰਗ ਸਿਸਟਮ ਐਂਡ੍ਰਾਇਡ ਨੂਗਟ 7.0 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਅਤੇ ਸੈਲਫੀ ਲਈ ਇਸ 'ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3300 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Vivo Y71
ਚੀਨ ਦੀ ਸਮਾਰਟਫੋਨ ਕੰਪਨੀ ਵੀਵੋ ਨੇ ਆਪਣੇ ਵੀਵੋ ਵਾਈ71 ਦੀ ਕੀਮਤ 'ਚ ਕਟੌਤੀ ਕੀਤੀ ਹੈ। ਫੋਨ ਦੀ ਕੀਮਤ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਫੋਨ ਦੇ 4ਜੀ.ਬੀ. ਵੇਰੀਐਂਟ ਨੂੰ 12,990 ਰੁਪਏ 'ਚ ਲਾਂਚ ਕੀਤਾ ਗਿਆ ਹੈ। ਇਸ ਫੋਨ ਨੂੰ ਹੁਣ ਤੁਸੀਂ 11,990 ਰੁਪਏ 'ਚ ਖਰੀਦ ਸਕਦੇ ਹੋ।

ਫੀਚਰਸ
ਇਸ 'ਚ 6 ਇੰਚ ਦੀ ਆਈ.ਪੀ.ਐÎਸ. ਐੱਲ.ਸੀ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ Resolution 720x1440 ਪਿਕਸਲ ਹੈ। ਇਸ ਦਾ ਪ੍ਰੋਸੈਸਰ ਕਵਾਡ-ਕੋਰ ਕੁਆਲਕਾਮ ਸਨੈਪਡਰੈਗਨ 'ਤੇ ਰਨ ਕਰਦਾ ਹੈ। ਇਸ ਦੀ ਸਟੋਰੇਜ ਨੂੰ ਮਾਈਕ੍ਰੋ ਐੱਸ.ਡੀ. ਕਾਰਡ ਜ਼ਰੀਏ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਦਾ ਆਪਰੇਟਿੰਗ ਸਿਸਮਟ ਐਂਡ੍ਰਾਇਡ ਓਰੀਓ 8.1 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰੀਅਰ ਅਤੇ ਸੈਲਫੀ ਲਈ ਇਸ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3360 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
Galaxy J7 Duo
ਦੱਖਣੀ ਕੋਰੀਆ ਦੀ ਨਿਰਮਾਤਾ ਕੰਪਨੀ ਸੈਮਸੰਗ ਨੇ Galaxy J7 Duo ਨੂੰ ਇਸ ਸਾਲ ਅਪ੍ਰੈਲ ਮਹੀਨੇ 'ਚ ਲਾਂਚ ਕੀਤਾ ਸੀ। ਫੋਨ ਦੀ ਲਾਂਚਿੰਗ ਕੀਮਤ 16,990 ਰੁਪਏ ਸੀ। ਫੋਨ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਤੋਂ ਕਟੌਤੀ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 12,990 ਰੁਪਏ ਹੋ ਗਈ ਹੈ। ਫੋਨ 'ਚ 4ਜੀ.ਬੀ. ਰੈਮ ਦਿੱਤੀ ਗਈ ਹੈ।

ਫੀਚਰਸ
ਫੋਨ 'ਚ 5.5 ਇੰਚ ਦੀ ਐੱਚ.ਡੀ. ਸੁਪਰ AMOLED ਡਿਸਪਲੇਅ ਦਿੱਤੀ ਗਈ ਹੈ। ਡਿਵਾਈਸ 'ਚ 1.6Ghz ਆਕਟਾ-ਕੋਰ ਐੱਸ.ਓ.ਸੀ. 'ਤੇ ਰਨ ਕਰਦਾ ਹੈ। ਇਸ ਦਾ ਆਪਰੇਟਿੰਗ ਸਿਸਟਮ ਐਂਡ੍ਰਾਇਡ ਸਿਸਮਟ ਓਰੀਓ 8 'ਤੇ ਕੰਮ ਕਰਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਫੋਨ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਰੀਅਰ ਕੈਮਰਾ ਲੱਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਮਹਿੰਦਰਾ ਰੈਕਸਟਨ ਟੈਸਟਿੰਗ ਦੌਰਾਨ ਭਾਰਤੀ ਸੜਕਾਂ 'ਤੇ ਆਈ ਨਜ਼ਰ, ਜਲਦ ਹੋਵੇਗੀ ਲਾਂਚ
NEXT STORY