ਜਲੰਧਰ— ਭਾਰਤ ਦੇ ਕਰੀਬ 20 ਕਰੋੜ ਤੋਂ ਵੀ ਜ਼ਿਆਦਾ ਵਿਅਕਤੀ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਹਨ ਅਤੇ ਵਿਸ਼ਵ ਭਰ 'ਚ ਇਸ ਨਾਲ ਪੀੜਿਤ ਲੋਕਾਂ ਦੀ ਗਿਣਤੀ ਵੱਧ ਕੇ 1.13 ਅਰਬ ਤੱਕ ਪਹੁੰਚ ਗਈ ਹੈ। ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨਕਾਂ ਦੀ ਅਗਵਾਈ 'ਚ ਕੀਤੇ ਗਏ ਅਧਿਐਨ 'ਚ ਦੇਖਿਆ ਗਿਆ ਹੈ ਕਿ ਦੁਨੀਆਂ ਭਰ 'ਚ ਪਿਛਲੇ 40 ਸਾਲਾਂ 'ਚ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਲਗਪਗ ਵੱਧ ਗਈ ਹੈ।
ਦਿ ਲੈਸੇਟ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ ਸਾਲ 2015 ਦੇ ਅੰਕੜੇ ਨੂੰ ਦੇਖਦੇ ਹੋਏ ਪਤਾ ਚੱਲਦਾ ਹੈ ਕਿ ਦੁਨੀਆਂ ਭਰ 'ਚ ਬਲੱਡ ਪ੍ਰੈਸ਼ਰ ਨਾਲ ਪੀੜਿਤ ਕੁੱਲ ਲੋਕਾਂ 'ਚੋਂ ਅੱਧੇ ਲੋਕ ਏਸ਼ੀਆ 'ਚ ਰਹਿੰਦੇ ਹਨ। ਭਾਰਤ ਦੇ ਗੁਆਂਢੀ ਦੇਸ਼ ਚੀਨ 'ਚ ਕਰੀਬ 22.6 ਕਰੋੜ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ। ਖੋਜਕਾਰਾਂ ਨੇ ਹਰ ਇਕ ਦੇਸ਼ 'ਚ ਜਾ ਕੇ ਖੋਜ ਕੀਤੀ ਕਿ ਸਾਲ 1975 ਤੋਂ ਜ਼ਿਆਦਾਤਰ ਵਿਅਕਤੀ ਬਲੱਡ ਪ੍ਰੈਸ਼ਰ ਨਾਲ ਪੀੜਿਤ ਹਨ।
ਅਧਿਐਨ 'ਚ ਕਰੀਬ 2 ਕਰੋੜ ਲੋਕਾਂ ਦੇ ਬਲੱਡ ਪ੍ਰੈਸ਼ਰ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾ ਆਮਦਨ ਵਾਲੇ ਦੇਸ਼ਾਂ 'ਚ ਬਲੱਡ ਪ੍ਰੈਸ਼ਰ 'ਚ ਤੇਜ਼ੀ ਨਾਲ ਗਿਰਾਵਟ ਆਈ ਹੈ ਉੱਥੇ ਹੀ ਕਈ ਘੱਟ ਅਤੇ ਜ਼ਿਆਦਾ ਆਮਦਨ ਵਾਲੇ ਦੇਸ਼ਾਂ ਖਾਸ ਕਰਕੇ ਅਫਰੀਕੀ ਅਤੇ ਦੱਖਣੀ ਏਸ਼ੀਆਈ ਦੇਸ਼ਾਂ 'ਚ ਇਸ 'ਚ ਵਾਧਾ ਦਰਜ ਕੀਤਾ ਗਿਆ ਹੈ।
ਸਿਰਫ 30 ਸੈਕਿੰਡ 'ਚ Hack ਕੀਤਾ ਗੂਗਲ ਦਾ Pixel Phone
NEXT STORY