ਗੈਜੇਟ ਡੈਸਕ– ਪ੍ਰਾਈਵੇਸੀ-ਫੋਕਸਡ ਮੈਸੇਜਿੰਗ ਪਲੇਟਫਾਰਮ ਸਿਗਨਲ ਇਕ ਨਵਾਂ ਫੀਚਰ ਜਾਰੀ ਕਰ ਰਿਹਾ ਹੈ। ਇਹ ਫੀਚਰ ਸਨੈਪਚੈਟ ਅਤੇ ਇੰਸਟਾਗ੍ਰਾਮ ’ਚ ਪਹਿਲਾਂ ਤੋਂ ਮੌਜੂਦ ਹੈ। ਸਿਗਨਲ ਦੇ ਇਸ ਨਵੇਂ ਫੀਚਰ ਨਾਲ ਯੂਜ਼ਰਜ਼ ਆਪਣੇ ਕਾਨਟੈਕਟਸ ਦੇ ਨਾਲ ਸਟੋਰੀ ਸ਼ੇਅਰ ਕਰ ਸਕਦੇ ਹਨ।
24 ਘੰਟਿਆਂ ਬਾਅਦ ਡਿਲੀਟ ਹੋ ਜਾਵੇਗੀ ਸਟੋਰੀ
ਸਨੈਪਚੈਟ ਅਤੇ ਇੰਸਟਾਗ੍ਰਾਮ ਦੀ ਤਰ੍ਹਾਂ ਹੀ ਸਿਗਨਲ ’ਤੇ ਮੌਜੂਦ ਸਟੋਰੀ 24 ਘੰਟਿਆਂ ਬਾਅਦ ਆਪਣੇ-ਆਪ ਡਿਲੀਟ ਹੋ ਜਾਵੇਗੀ। ਹਾਲਾਂਕਿ, ਯੂਜ਼ਰਜ਼ ਕੋਲ ਇਸਨੂੰ ਪਹਿਲਾਂ ਵੀ ਡਿਲੀਟ ਕਰਨ ਦਾ ਆਪਸ਼ਨ ਹੋਵੇਗਾ। ਇਸ ਵਿਚ ਇਕ ਚੰਗੀ ਗੱਲ ਹੈ ਕਿ ਇਹ ਜ਼ਰੂਰੀ ਫੀਚਰ ਨਹੀਂ ਹੈ। ਯਾਨੀ ਤੁਸੀਂ ਇਸ ਫੀਚਰ ਨੂੰ ਅਨੇਬਲ ਜਾਂ ਡਿਸੇਬਲ ਕਰ ਸਕਦੇ ਹੋ। ਇਸਨੂੰ ਤੁਸੀਂ ਐਪ ਸੈਟਿੰਗ ’ਚ ਜਾ ਕੇ ਅਨੇਬਲ ਕਰ ਸਕਦੇ ਹੋ। ਕੰਪਨੀ ਨੇ ਕਿਹਾ ਹੈ ਕਿ ਵਟਸਐਪ, ਸਨੈਪਚੈਟ ਅਤੇ ਇੰਸਟਾਗ੍ਰਾਮ ’ਤੇ ਸਟੋਰੀ ਨੂੰ ਬੰਦ ਕਰਨ ਦਾ ਆਪਸ਼ਨ ਨਹੀਂ ਦਿੱਤਾ ਗਿਆ। ਜਦਕਿ ਸਿਗਨਲ ’ਤੇ ਇਸਨੂੰ ਬੰਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਦੂਜੇ ਵੀ ਕਈ ਆਪਸ਼ਨ ਦਿੱਤੇ ਗਏ ਹਨ। ਤੁਸੀਂ ਸਟੋਰੀ ਨੂੰ ਕਿਸੇ ਖਾਸ ਯੂਜ਼ਰ ਜਾਂ ਗਰੁੱਪ ਲਈ ਵੀ ਸੈੱਟ ਕਰ ਸਕਦੇ ਹੋ। ਯਾਨੀ ਕਿਸੇ ਸਿਗਨਲ ਗਰੁੱਪ ਕਈ ਅਜਿਹੇ ਵੀ ਲੋਕ ਜੋ ਤੁਹਾਡੀ ਕਾਨਟੈਕਟ ਲਿਸਟ ’ਚ ਨਹੀਂ ਹਨ ਇਸ ਸਟੋਰੀ ਨੂੰ ਵੇਖ ਸਕਦੇ ਹਨ।
ਲਿਮਟਿਡ ਲੋਕਾਂ ਨਾਲ ਵੀ ਸ਼ੇੱਰ ਕਰ ਸਕਦੇ ਹੋ ਸਟੋਰੀ
ਇਹ ਮੈਸੇਜਿੰਗ ਪਲੇਟਫਾਰਮ ਯੂਜ਼ਰਜ਼ ਨੂੰ ਲਿਮਟਿਡ ਲੋਕਾਂ ਦੇ ਨਾਲ ਵੀ ਸਟੋਰੀ ਸ਼ੇਅਰ ਕਰਨ ਦਾ ਆਪਸ਼ਨ ਦਿੰਦਾ ਹੈ। ਤੁਹਾਡੀ ਸਟੋਰੀ ਕਿਸਨੇ ਵੇਖੀ ਹੈ ਉਸ ਲਈ ਵੀ ਇਕ ਟੈਬ ਦਿੱਤਾ ਗਿਆ ਹੈ। ਜੇਕਰ ਤੁਸੀਂ ਕਿਸੇ ਗਰੁੱਪ ਚੈਟ ’ਚ ਸਟੋਰੀ ਸ਼ੇਅਰ ਕਰਦੇ ਹੋ ਤਾਂ ਕੋਈ ਵੀ ਗਰੁੱਪ ਮੈਂਬਰ ਉਸਨੂੰ ਵੇਖ ਸਕਦਾ ਹੈ।
ਲਾਂਚਿੰਗ ਤੋਂ ਪਹਿਲਾਂ Realme 10 Pro+ ਦੇ ਫੀਚਰਜ਼ ਲੀਕ, ਕਰਵਡ ਡਿਸਪਲੇਅ ਨਾਲ ਲਾਂਚ ਹੋਵੇਗਾ ਫੋਨ
NEXT STORY