ਜਲੰਧਰ— ਇਜ਼ਰਾਈਲ ਦੀ ਇਕ ਸਟਾਰਟਅਪ ਸਿਰੀਨ ਲੈਬਸ ਨੇ ਲੰਡਨ 'ਚ ਦੁਨੀਆ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਲਾਂਚ ਕੀਤਾ ਹੈ। ਇਸਦੀ ਕੀਮਤ 16,000 ਡਾਲਰ (ਲਗਭਗ 10 ਲੱਖ ਰੁਪਏ) ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਰਾਹੀਂ ਕੀਤੇ ਗਏ ਸਾਰੇ ਕਮਿਊਨੀਕੇਸ਼ਨ 256 ਬਿਟ ਚਿਪ-ਟੂ-ਚਿਪ ਏਕ੍ਰਿੰਪਟਡ ਭਾਵ ਸਿਕਿਓਰ ਕ੍ਰਿਪਟੋਪ੍ਰੋਸੈਸਿੰਗ ਨਾਲ ਲੈਸ ਹੋਣਗੇ। ਸਕਿਓਰ ਕਮਿਊਨੀਕੇਸ਼ਨ ਲਈ ਇਹ ਤਕਨੀਕ ਮਿਲਟਰੀ ਫੋਰਸ ਵੀ ਵਰਤਦੀ ਹੈ।
ਖਾਸ ਸਕਿਉਰਟੀ ਸਵਿੱਚ
ਇਸਦੀ ਜ਼ਿਆਦਾ ਕੀਮਤ ਕਾਰਨ ਇਸ ਨੂੰ ਸਮਾਰਟਫੋਨ ਦਾ ਰਾਲਸ ਰਾਇਸ ਵੀ ਕਿਹਾ ਜਾ ਰਿਹਾ ਹੈ। ਹਾਲਾਂਕਿ ਇਸਦਾ ਨਾਲ 'ਸੋਲਾਰਿਨ' ਹੈ ਅਤੇ ਇਸਦੇ ਬੈਕ ਪੈਨਲ 'ਚ ਇਕ ਫਿਜ਼ੀਕਲ ਸਕਿਉਰਟੀ ਸਵਿਚ ਬਟਨ ਦਿੱਤਾ ਗਿਆ ਹੈ। ਇਸ ਨੂੰ ਕਲਿੱਕ ਕਰਦੇ ਹੀ ਸੁਪਰ ਸਾਈਬਰ ਸਕਿਓਰ ਮੋਡ ਇਨੇਬਲ ਹੋ ਜਾਵੇਗਾ। ਇਹ ਮੋਡ ਖਾਸਤੌਰ 'ਤੇ ਇਨਕ੍ਰਪਿਟਡ ਕਾਲਿੰਗ ਅਤੇ ਮੈਸੇਜਿੰਗ ਲਈ ਬਣਾਇਆ ਗਿਆ ਹੈ ਭਾਵ ਇਸ ਮੋਡ ਨੂੰ ਇਨੇਬਲ ਕਰਕੇ ਯੂਜ਼ਰ ਇਸ ਫੋਨ 'ਚ ਦੂਸਰਾ ਕੰਮ ਨਹੀਂ ਕਰ ਸਕਦਾ।
ਫਿੰਗਰਪ੍ਰਿੰਟ ਸਕੈਨਰ
ਐਂਡਰਾਇਡ 5.1 ਲਾਲੀਪੌਪ ਬੇਸਡ ਕਸਟਮ ਓ. ਐੱਸ. 'ਤੇ ਚੱਲਣ ਵਾਲੇ ਇਸ ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 810 ਪ੍ਰੋਸੈਸਰ ਲਗਾਇਆ ਗਿਆ ਹੈ ਅਤੇ ਇਸਦੀ ਰੀਅਰ ਕੈਮਰਾ 23.8 ਮੈਗਾਪਿਕਸਲ ਹੈ। ਇਸ ਤੋਂ ਇਲਾਵਾ ਇਸ 'ਚ 5.5 ਇੰਚ ਦੀ ਡਬਲਿਊ. ਕੇ. ਰਿਜ਼ੋਲੂਸ਼ਨ ਵਾਲੀ ਆਈ. ਪੀ. ਐੱਸ. ਸਕ੍ਰੀਨ ਦਿੱਤੀ ਗਈ ਹੈ। ਇਸਦੀ ਬੈਟਰੀ 4000 ਐੱਮ. ਏ. ਐੱਚ. ਦੀ ਹੈ ਅਤੇ ਇਸ 'ਚ 4 ਜੀ.ਬੀ. ਰੈਮ ਅਤੇ 128 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ 'ਚ ਸਿਰਫ ਇਕ ਸਿਮ ਪੈਂਦਾ ਹੈ ਅਤੇ ਇਸ 'ਚ 3 ਪਾਵਰਫੁਲ ਸਪੀਕਰਸ ਲੱਗੇ ਹਨ। ਇਸਦੇ ਪਾਵਰ ਬਟਨ 'ਚ ਫਿੰਗਰਪ੍ਰਿੰਟ ਸਕੈਨਰ ਲਗਾਇਆ ਗਿਆ ਹੈ।
ਸੈਲਫੀ ਲੈ ਕੇ ਕਰ ਲਓ ਆਪਣਾ ਫੋਨ ਸੁਰੱਖਿਅਤ ; ਜਾਣੋ ਕਿਵੇਂ
NEXT STORY