ਜਲੰਧਰ— ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ ਫੀਕਾਮ ਨੇ ਆਪਣਾ ਨਵਾਂ 4ਜੀ ਸਮਾਰਟਫੋਨ ਕਲੂ 630 ਭਾਰਤ 'ਚ ਲਾਂਚ ਕੀਤਾ ਹੈ। ਫੀਕਾਮ ਕਲੂ 630 ਦੀ ਕੀਮਤ 3,999 ਰੁਪਏ ਹੈ ਅਤੇ ਇਹ ਐਕਸਕਲੂਸਿਵ ਤੌਰ 'ਤੇ ਸਨੈਪਡੀਲ 'ਤੇ ਉਪਲੱਬਧ ਹੈ।
ਸਮਾਰਟਫੋਨ 'ਚ 5-ਇੰਚ ਦੀ ਐਫ.ਡਬਲਯੂ. ਵੀ.ਜੀ.ਏ. ਡਿਸਪਲੇ ਹੈ। 1.1 ਗੀਗਾਹਰਟਜ਼ ਕਵਾਡ-ਕੋਰ ਕਵਾਲਕਾਮ ਸਨੈਪਡ੍ਰੈਗਨ 210 ਚਿਪਸੈੱਟ ਨਾਲ ਲੈਸ ਇਹ ਹੈਂਡਸੈੱਟ ਐਂਡ੍ਰਾਇਡ 5.1 (ਲਾਲੀਪਾਪ) 'ਤੇ ਚਲਦਾ ਹੈ। ਗ੍ਰਾਫਿਕਸ ਲਈ ਐਡ੍ਰੇਨੋ 304 ਜੀ.ਪੀ.ਯੂ. ਇੰਟੀਗ੍ਰੇਟਿਡ ਹੈ ਅਤੇ ਮਲਟੀਟਾਸਕਿੰਗ ਲਈ ਮੌਜੂਦ ਹੈ 1ਜੀ.ਬੀ. ਰੈਮ। ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਇਸ ਹੈਂਡਸੈੱਟ 'ਚ 5MP ਦੇ ਰਿਅਰ ਕੈਮਰੇ ਦੇ ਨਾਲ 2MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਨਬਿਲਟ ਸਟੋਰੇਜ਼ 8ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 2300ਐੱਮ.ਏ.ਐੱਚ. ਦੀ ਬੈਟਰੀ। ਇਸ ਡਿਊਲ ਸਿਮ ਸਮਾਰਟਫੋਨ 'ਚ 4ਜੀ ਤੋਂ ਇਲਾਵਾ 3ਜੀ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੂਥ 4.0 ਅਤੇ ਜੀ.ਪੀ.ਐੱਸ. ਕਨੈਕਟੀਵਿਟੀ ਫੀਚਰ ਦਿੱਤੇ ਗਏ ਹਨ।
ਸੋਨੀ ਦੇ ਇਨ੍ਹਾਂ ਸਮਾਰਟਫੋਨਸ 'ਚ ਮਿਲੇਗਾ ਐਂਡ੍ਰਾਇਡ ਮਾਰਸ਼ਮੈਲੋ ਅਪਡੇਟ
NEXT STORY