ਜਲੰਧਰ- ਦਿਲ ਦੇ ਮਰੀਜ਼ਾਂ ਦੀਆਂ ਧੜਕਣਾਂ ਦੀ ਨਿਗਰਾਨੀ ਕਰਨ ਲਈ ਅਮਰੀਕਾ ਦੀ ਕੰਪਨੀ ਨੇ ਇਕ ਅਜਿਹਾ ਉਪਕਰਣ ਵਿਕਸਿਤ ਕੀਤਾ ਹੈ, ਜੋ ਸਮਾਰਟਫੋਨ ਦੇ ਰਾਹੀ ਉਨ੍ਹਾਂ ਦੇ ਈ. ਸੀ. ਜੀ. (Electrocardiogram) ਨੂੰ ਡਾਕਟਰਾਂ ਕੋਲ ਭੇਜ ਦੇਵੇਗਾ। ਬਿਨਾ ਤਾਰ ਵਾਲੇ ਇਸ ਉਪਕਰਣ 'Kardia Mobile' ਨੂੰ ਅਮਰੀਕੀ ਕੰਪਨੀ ਐਲਿਵਕੋਰ ਨੇ ਬਣਾਇਆ ਹੈ

ਇਹ ਉਪਕਰਣ ਮਰੀਜ਼ਾਂ ਦੇ ਸਮਾਰਟਫੋਨ ਨਾਲ ਇਕ ਐਪ ਦੇ ਰਾਹੀ ਜੁੜਿਆ ਹੋਵੇਗਾ, ਜੋ ਤੁਰੰਤ 'ਵਨ-ਲੀਡ' ਜਾਂ 30 ਸੈਕਿੰਡ 'ਚ ਡਾਕਟਰਾਂ ਨੂੰ ਭੇਜੇਗਾ। ਇਹ ਐਪ ਐਪਲ ਅਤੇ ਐਂਡ੍ਰਾਇਡ ਉਪਕਰਣਾਂ ਲਈ ਉਪਲੱਬਧ ਹੈ। ਇਹ ਉਪਕਰਣ ਇਲੀਨੋਇਸ ਦੇ ਕਾਰਡਿਓਲਾਜੀ ਸਮੂਹ ਪ੍ਰੇਰੀ ਕਾਰਡੀਓਵੈਸਕੁਲਰ ਦੇ ਹਜ਼ਾਰਾਂ ਮਰੀਜ਼ਾਂ ਨੂੰ ਦਿੱਤਾ ਜਾਵੇਗਾ।
ਦੱਸ ਦਈਏ ਕਿ ਇਸ ਦਾ ਮਤਲਬ ਡਾਕਟਰਾਂ ਨੂੰ ਆਪਣੇ ਮਰੀਜ਼ਾਂ ਲਈ ਦਵਾਈਆਂ ਨੂੰ ਅਨੁਕੂਲ ਅਤੇ ਜ਼ਰੂਰੀ ਕਦਮ ਸਮੇਂ ਤੋਂ ਉਠਾਉਣ ਦਾ ਮੌਕਾ ਪ੍ਰਦਾਨ ਕਰਨਾ ਹੈ, ਤਾਂ ਕਿ ਮਰੀਜ਼ਾਂ ਨੂੰ ਸਟ੍ਰੋਕ, ਦਿਲ ਦੇ ਦੌਰੇ ਅਤੇ ਦੂਜੀਆਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਬਲੈਕਬੇਰੀ ਦਾ ਮੋਸਟ ਅਵੇਟੇਡ KEYone ਸਮਾਰਟਫੋਨ ਅੱਜ ਭਾਰਤ 'ਚ ਹੋਵੇਗਾ ਲਾਂਚ, 3GB ਰੈਮ ਨਾਲ ਹੋਵੇਗਾ ਲੈਸ
NEXT STORY