ਜਲੰਧਰ- ਜੇਕਰ ਤੁਸੀਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਮਨ 'ਚ ਅਜਿਹਾ ਖਿਆਲ ਹੈ ਕਿ ਸਮਾਰਟਫੋਨ ਦੀ ਬੈਟਰੀ ਲਾਇਫ ਵੀ ਜ਼ਿਆਦਾ ਹੋਵੇ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਅੱਜ-ਕਲ ਬਾਜ਼ਾਰ 'ਚ ਅਜਿਹੇ ਡਿਵਾਈਸ ਉਪਲੱਬਧ ਹਨ ਜੋ ਘੱਟ ਕੀਮਤ 'ਚ ਜ਼ਿਆਦਾ ਬੈਟਰੀ ਲਾਇਫ ਦਿੰਦੇ ਹਨ। ਆਏ ਜਾਣਦੇ ਹਾਂ ਇਨ੍ਹਾਂ ਸਮਾਰਟਫੋਨਸ ਬਾਰੇ ਜੋ ਦਮਦਾਰ ਬੈਟਰੀ ਦੇ ਨਾਲ ਆਉਂਦੇ ਹਨ ਅਤੇ ਇਨ੍ਹਾਂ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ-
Asus Zenfone Max
ਇਹ ਫੋਨ ਦੋ ਵਰਜ਼ਨਾਂ 'ਚ ਆਉਂਦਾ ਹੈ ਜਿਨ੍ਹਾਂ 'ਚੋਂ ਇਕ ਹੈ ਸਨੈਪਡ੍ਰੈਗਨ 410 ਪ੍ਰੋਸੈਸਰ (8,999 ਰੁਪਏ) ਅਤੇ ਦੂਜਾ ਹੈ ਸਨੈਪਡ੍ਰੈਗਨ 615 ਪ੍ਰੋਸੈਸਰ (9,999 ਰੁਪਏ) ਵਾਲਾ ਵਰਜ਼ਨ। ਹਾਲਾਂਕਿ ਦੋਵੇਂ ਵੇਰੀਅੰਟਸ 'ਚ 5000 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੈ। ਇਸ ਫੋਨ ਦੀ ਖਾਸ ਗੱਲ ਇਹ ਹੈ ਕਿ ਇਸ ਡਿਵਾਈਸ ਨੂੰ ਪਾਵਰਬੈਂਕ ਦੀ ਤਰ੍ਹਾਂ ਵੀ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ। ਸਮਾਰਟਫੋਨ ਦੇ ਫਚੀਰਸ-
5.5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ
2 ਜੀ.ਬੀ. ਰੈਮ
16 ਜੀ.ਬੀ. ਇੰਟਰਨਲ ਸਟੋਰੇਜ ਅਤੇ ਮਾਈਕ੍ਰੋ-ਐੱਸ.ਡੀ. ਕਾਰਡ ਸਪੋਰਟ
Panasonic Eluga A2
ਇਸ ਸਮਾਰਟਫੋਨ ਨੂੰ ਮਈ 'ਚ 9,490 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ ਮਟੈਲਿਕ ਗੋਲਡ ਅਤੇ ਮਟੈਲਿਕ ਸਿਲਵਰ ਰੰਗਾਂ 'ਚ ਮਿਲੇਗਾ। ਇਸ ਵਿਚ 4000 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ 4ਜੀ VoLTEਸਪੋਰਟ ਮਿਲਦਾ ਹੈ। ਫੋਨ ਦੇ ਹੋਰ ਫੀਚਰਸ-
5-ਇੰਚ ਦੀ ਐੱਚ.ਡੀ. ਆਈ.ਪੀ.ਐੱਸ. ਡਿਸਪਲੇ
1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ, 3 ਜੀ.ਬੀ. ਰੈਮ
16 ਜੀ.ਬੀ. ਇੰਟਰਨਲ ਸਟੋਰੇਜ ਅਤੇ 128 ਜੀ.ਬੀ. ਮੈਮਰੀ ਕਾਰਡ ਸਪੋਰਟ
ਐਂਡ੍ਰਾਇਡ 5.1 ਲਾਲੀਪਾਪ ਆਪਰੇਟਿੰਗ ਸਿਸਟਮ
8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ।
Lava X 38
ਲਾਵਾ ਨੇ ਇਹ ਸਮਾਰਟਫੋਨ ਕੁਝ ਦਿਨ ਪਹਿਲਾਂ ਹੀ ਲਾਂਚ ਕੀਤਾ ਹੈ ਅਤੇ ਇਹ ਸਭ ਤੋਂ ਸਸਤਾ ਦਮਦਾਰ ਬੈਟਰੀ (4000 ਐੱਮ.ਏ.ਐੱਚ.) ਵਾਲਾ ਸਮਾਰਟਫੋਨ ਹੈ। ਫੋਨ ਦੇ ਹੋਰ ਫੀਚਰਸ-
5-ਇੰਚ ਐੱਚ.ਡੀ. ਡਿਸਪਲੇ
1 ਜੀ.ਬੀ. ਰੈਮ ਅਤੇ ਕਵਾਡ-ਕੋਰ ਪ੍ਰੋਸੈਸਰ
8 ਜੀ.ਬੀ. ਇੰਟਰਨਲ ਸਟੋਰੇਜ ਅਤੇ 32 ਜੀ.ਬੀ. ਦੀ ਸਟੋਰੇਜ
8 ਮੈਗਾਪਿਕਸਲ ਰਿਅਰ ਅਤੇ 2 ਮੈਗਾਪਿਕਸਲ ਫਰੰਟ ਕੈਮਰਾ।
Pokemon Go ਦੀ ਨਵੀਂ ਅਪਡੇਟ 'ਚ ਹੈ ਫੋਨ ਦੀ ਬੈਟਰੀ ਡ੍ਰੇਨ ਹੋਣ ਦਾ ਖਤਰਾ
NEXT STORY