ਜਲੰਧਰ : ਸੋਰ ਮੰਡਲ ਦੇ ਪਹਿਲੇ ਗ੍ਰਹਿ ਬੁਧ (ਮਰਕਰੀ) ਦੀ ਬਨਾਵਟ ਨੂੰ ਲੈ ਕੇ ਅਜੇ ਵੀ ਕਈ ਰਾਜ਼ ਬਣੇ ਹੋਏ ਹਨ। ਇਸ ਗ੍ਰਹਿ 'ਚ ਆਇਰਨ ਤੇ ਟਾਈਟੇਨੀਅਮ ਦੀ ਮਾਤਰਾ ਧਰਤੀ ਦੇ ਚੰਦਰਮਾ ਤੋਂ ਵੀ ਘਟ ਹੈ, ਤਾਂ ਵੀ ਮਰਕਰੀ ਗ੍ਰਹਿ ਇੰਨਾ ਡਾਰਕ ਕਿਉਂ ਹੈ, ਇਸ ਦਾ ਪਤਾ ਅਜੇ ਤੱਕ ਵਿਗਿਆਨੀ ਨਹੀਂ ਲਗਾ ਸਕੇ ਹਨ। ਹਾਲਾਂਕਿ ਮਰਕਰੀ ਦਾ ਅਸਲੀ ਰੰਗ ਕਾਫੀ ਚਮਰਦਾਹ ਹੈ ਪਰ ਕਿਉਂ ਇਹ ਦੇਖਣ 'ਚ ਇੰਨਾ ਡਾਰਕ ਦਿਖਦਾ ਹੈ, ਇਸ ਦਾ ਜਾਨ ਹਾਪਕਿੰਸ ਅਪਲਾਈਡ ਫਿਜ਼ਿਕਸ ਲੈਬਾਰੋਟਰੀ ਦੀ ਇਕ ਟੀਮ ਨੇ ਪਤਾ ਲਗਾਉਣ 'ਚ ਕਾਮਯਾਬੀ ਹਾਸਿਲ ਕੀਤੀ ਹੈ। ਇਨ੍ਹਾਂ ਨੇ ਸਪੈਕਟਰਲ ਐਨਾਲਸਿਸ ਨਾਲ ਨਾਸਾ ਤੋਂ ਆਈਆਂ ਫੋਟੋਆਂ ਦਾ ਅਧਿਐਨ ਕਰ ਕੇ ਪਤਾ ਲਗਾਇਆ ਹੈ ਕਿ ਇਸ 'ਚ ਕਾਰਬਨ (ਗ੍ਰੇਫਾਈਟ) ਕਰਕੇ ਹੀ ਮਰਕਰੀ ਦੀ ਇਸ ਤਰ੍ਹਾਂ ਦੀ ਛਵੀ ਬਣਦੀ ਹੈ। ਗ੍ਰੇਫਾਈਟ ਰੌਸ਼ਨੀ ਨੂੰ ਆਪਣੇ 'ਚ ਸੋਖ ਸਕਦਾ ਹੈ।
ਅਸੀਂ ਦੇਖ ਸਕਦੇ ਹਾਂ ਕਿ ਮਰਕਰੀ ਦਾ ਸਾਈਜ਼ ਪਹਿਲਾਂ ਨਾਲੋਂ ਵੱਧ ਗਿਆ ਹੈ ਤੇ ਇਸ ਨੂੰ ਅਸੀਂ ਧਰਤੀ ਤੋਂ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਾਂ। ਇਸ ਗ੍ਰਹਿ 'ਤੇ ਮੈਗਮਾ ਦੇ ਸਮੁੰਦਰ 4.6 ਬਿਲੀਅਨ ਸਾਲ ਪਹਿਲਾਂ ਹੀ ਠੰਡੇ ਹੋ ਚੁੱਕੇ ਹਨ। ਇਸ ਕਰਕੇ ਇਸ 'ਤੇ ਗ੍ਰੇਫਾਈਟ ਦੀ ਪਰਤ 'ਤੇ ਪੈਂਦੀ ਸੂਰਜ ਦੀ ਰੌਸ਼ਨੀ ਨੂੰ ਆਪਣੇ 'ਚ ਸੋਖ ਲੈਂਦੀ ਹੈ। ਇਸੇ ਕਰਕੇ ਹੀ ਮਰਕਰੀ ਸਾਨੂੰ ਡਾਰਕ ਦਿਖਾਈ ਦਿੰਦਾ ਹੈ।
Ducati ਨੇ ਆਪਣੇ ਪੁਰਾਣੇ ਬਾਈਕ ਮਾਡਲ ਨੂੰ ਦਿੱਤੀ ਨਵੀਮ ਲੁੱਕ (ਵੀਡੀਓ)
NEXT STORY