ਜਲੰਧਰ : ਕਈ ਸਾਲਾਂ ਦੀ ਰਿਸਰਚ ਤੋਂ ਬਾਅਦ ਆਖਿਰਕਾਰ ਸੋਲਰ ਰੋਡ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਉਪਰ ਦਿੱਤੀ ਤਸਵੀਰ 'ਚ ਤੁਸੀਂ ਜੋ ਟਾਈਲਾਂ ਦੇਖ ਰਹੇ ਹੋ ਉਹ ਕੋਈ ਡਿਸਕੋ ਲਾਈਟਸ ਨਹੀਂ ਹਨ। ਦਰਅਸਲ ਇਕ ਖਾਸ ਮੈਟੀਰੀਅਲ ਨਾਲ ਤਿਆਰ ਸੋਲਰ ਟਾਈਲਾਂ ਹਨ ਜੋ ਸੜਕ 'ਤੇ ਵਿਛੀਆਂ ਹੋਈਆਂ ਹਨ ਤੇ ਇਨ੍ਹਾਂ ਤੋਂ ਸੌਰ ਊਰਡਾ ਇਕੱਠੀ ਕੀਤੀ ਜਾਂਦੀ ਹੈ। ਇਸ ਨੂੰ ਅਮਰੀਕਾ 'ਚ ਮਸ਼ਹੂਰ ਰੂਟ 66 'ਤੇ ਵਿਛਾਇਆ ਜਾਵੇਗਾ।
ਇਸ ਦੀ ਪਹਿਲੀ ਆਫਿਸ਼ੀਅਲ ਟੈਸਟਿੰਗ ਸੈਂਡਪੁਆਇੰ ਆਈਡਹੋ 'ਚ ਸ਼ੁਰੂ ਹੋ ਗਈ। ਇਥੇ ਅਜੇ ਸਿਰਫ 30 ਪੈਨਲ ਲੱਗੇ ਹਨ ਤੇ ਇਸ ਲਈ ਖਾਸ ਤਰ੍ਹਾਂ ਦੀ ਸੜਕ ਡਿਜ਼ਾਈਨ ਕੀਤੀ ਗਈ ਹੈ। ਹਾਲਾਂਕਿ ਇਸ ਅਜੇ ਸਿਰਫ ਸ਼ੁਰੂਆਤ ਹੈ। ਸੜਕ 'ਤੇ ਸੋਲਰ ਪੈਨਲ ਲਗਾ ਕੇ ਐਨਰਜੀ ਪੈਦਾ ਕਰਨ ਦਾ ਖਿਆਲ ਸਭ ਤੋਂ ਪਹਿਲਾਂ ਜੂਲੀ ਤੇ ਸਕੋਟ ਬਰੂਸੋ ਦੇ ਦਿਮਾਗ 'ਚ ਆਇਆ ਤੇ 2006 'ਚ ਇਨ੍ਹਾਂ ਨੇ ਇਕ ਸਟਾਰਟਅਪ ਕੰਪਨੀ ਸ਼ੁਰੂ ਕਰ ਕੇ ਅਜਿਹੇ ਹੈਕਸਾਗਨ ਸ਼ੇਪ ਵਾਲੇ ਸੋਲਰ ਪੈਨਲਜ਼ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ, ਜਿਨ੍ਹਾਂ 'ਚ ਮਾਈਕ੍ਰੋਪ੍ਰੋਸੈਸਿੰਗ ਸਮਾਰਟ ਯੁਨਿਟਸ ਲੱਗੇ ਹੋਏ ਹਨ। ਐੱਲ. ਈ. ਡੀ. ਲਾਈਟਸ ਨਾਲ ਲੈਸ ਇਨ੍ਹਾਂ ਪੈਨਲਜ਼ 'ਤੇ ਟੈਂਪਰਡ ਗਲਾਸ ਲਗਾਇਆ ਗਿਆ ਹੈ। ਇਸ ਟੈਂਪਰਡ ਗਲਾਸ ਨੂੰ ਇਸ ਤਰ੍ਹਾਂ ਮਜ਼ਬੂਤ ਬਣਾਇਆ ਗਿਆ ਹੈ ਕਿ ਭਾਰਾ ਤੋਂ ਭਾਰਾ ਵ੍ਹੀਕਲ ਇਸ 'ਤੋਂ ਲੰਘੇਗਾ ਪਰ ਸੋਲਰ ਪੈਨਲ ਨੂੰ ਡੈਮੇਜ ਨਹੀਂ ਹੋਣ ਦੇਵੇਗਾ।
ਸਰਜਰੀ ਕਰਨ 'ਚ ਵੀ ਮਦਦ ਕਰਣਗੇ ਹੁਣ ਰੋਬੋਟ
NEXT STORY