ਜਲੰਧਰ- ਐਂਡਰਾਇਡ ਮੋਬਾਇਲ ਨਿਰਮਾਤਾ ਯੂਜ਼ਰਸ ਨੂੰ ਉਨ੍ਹਾਂ ਦੇ ਸਮਾਰਟਫੋਨ ਦੀ ਮਾਲਵੇਅਰ ਅਤੇ ਹੈਕਿੰਗ ਤੋਂ ਸੁਰੱਖਿਆ ਨੂੰ ਲੈ ਕੇ ਹੁਣ ਤਕ ਭਰਮ 'ਚ ਰੱਖ ਰਹੇ ਸਨ। ਮੈਨਿਊਫੈਕਚਰਰ ਯੂਜ਼ਰਸ ਨੂੰ ਸੁਰੱਖਿਆ 'ਚ ਕਮੀ ਨੂੰ ਲੈ ਕੇ ਝੂਠ ਬੋਲ ਰਹੇ ਸਨ। ਖੋਜਕਾਰਾਂ ਨੇ ਗੂਗਲ, ਸੈਮਸੰਗ, ਮੋਟੋਰੋਲਾ, ਵਨਪਲੱਸ, ਸ਼ਿਓਮੀ ਅਤੇ ਹੋਰ ਕੰਪਨੀਆਂ ਨੂੰ ਦੇਖਿਆ ਅਤੇ ਪਾਇਆ ਕਿ ਇਨ੍ਹਾਂ ਕੰਪਨੀਆਂ ਦੇ ਕੁਝ ਹੈਂਡਸੈੱਟਸ ਸੁਰੱਖਿਆ ਦੇ ਹਿਸਾਬ ਨਾਲ ਅਪਡੇਟ ਕੀਤੇ ਗਏ ਹਨ। ਪਰ ਉਹ ਇਹ ਦੱਸਣਾ ਭੁੱਲ ਗਏ ਕਿ ਅਜਿਹੇ ਕਈ ਅਪਡੇਟਸ ਹਨ ਜੋ ਮੌਜੂਦ ਨਹੀਂ ਹਨ।
ਸੁਰੱਖਿਆ ਨਾਲ ਸੰਬੰਧਿਤ ਯੂਜ਼ਰਸ ਨੂੰ ਨਹੀਂ ਮਿਲ ਰਹੀ ਸਹੀ ਜਾਣਕਾਰੀ
ਮੀਡੀਆ ਰਿਪੋਰਟਾਂ ਮੁਤਾਬਕ ਰਿਸਰਚ ਫਰਮ ਸਕਿਓਰਿਟੀ ਰਿਸਰਚ ਲੈਬਸ ਨੇ ਇਹ ਦਾਅਵਾ ਕੀਤਾ ਹੈ ਕਿ ਅਜਿਹੇ ਕਈ ਮੋਬਾਇਲ ਨਿਰਮਾਤਾ ਹਨ ਜੋ ਆਪਣੇ ਯੂਜ਼ਰਸ ਨੂੰ ਐਂਡਰਾਇਡ ਡਿਵਾਈਸਿਸਜ਼ 'ਚ ਸੁਰੱਖਿਆ 'ਚ ਕਮੀ ਬਾਰੇ ਨਹੀਂ ਦੱਸ ਰਹੇ। ਖੋਜਕਾਰਾਂ ਨੇ ਸੈਮਸੰਗ, ਸੋਨੀ, ਗੂਗਲ, ਮੋਟੋਰੋਲਾ, ਐੱਲ.ਜੀ., ਐੱਚ.ਟੀ.ਸੀ. ਵਰਗੀਆਂ ਕੰਪਨੀਆਂ ਦੇ 1200 ਹੈਂਡਸੈੱਟਸ 'ਤੇ ਖੋਜ ਕੀਤਾ। ਉਨ੍ਹਾਂ ਨੇ ਇਹ ਪਾਇਆ ਕਿ ਇਕ ਪੈਚ ਗੈਪ ਹੈ। ਇਹ ਗੈਪ ਮੋਬਾਇਲ 'ਚ ਕਥਿਤ ਅਪਡੇਟ ਅਤੇ ਅਸਲ 'ਚ ਇੰਸਟਾਲ ਕੀਤੀ ਜਾ ਰਹੀ ਅਪਡੇਟ ਦਾ ਹੈ।
ਸੈਮਸੰਗ ਤੋਂ ਲੈ ਕੇ ਸ਼ਿਓਮੀ ਤਕ ਘੇਰੇ 'ਚ
ਖੋਜਕਾਰਾਂ ਨੇ ਇਹ ਪਾਇਆ ਕਿ ਸੋਨੀ ਅਤੇ ਸੈਮਸੰਗ ਨੇ ਔਸਤ ਤੌਰ 'ਤੇ ਕੁਝ ਪੈਚ 'ਚ ਗਲਤੀ ਕੀਤੀ ਹੈ। ਪਰ ਐੱਚ.ਟੀ.ਸੀ., ਹੁਵਾਵੇ, ਐੱਲ.ਜੀ. ਅਤੇ ਮੋਟੋਰੋਲਾ ਵਰਗੀਆਂ ਕੰਪਨੀਆਂ ਨੇ 3 'ਚੋਂ 4 ਪੈਚੇਜ਼ 'ਚ ਗਲਤੀ ਕੀਤੀ ਹੈ। ਸ਼ਿਓਮੀ, ਵਨਪਲੱਸ ਅਤੇ ਨੋਕੀਆ ਵਰਗੀਆਂ ਨੇ 1 ਤੋਂ ਲੈ ਕੇ 3 ਤਕ ਸੁਰੱਖਿਆ ਪੈਚ 'ਚ ਗਲਤੀ ਕੀਤੀ ਹੈ। ਉਥੇ ਹੀ ਟੀ.ਸੀ.ਐੱਲ. ਅਤੇ ਜ਼ੈੱਡ.ਟੀ.ਈ. ਵਰਗੇ ਨਿਰਮਾਤਾਵਾਂ ਨੇ 4 ਤੋਂ ਜ਼ਿਆਦਾ ਸੁਰੱਖਿਆ ਮਾਨਕ ਛੱਡ ਦਿੱਤੇ ਹਨ।
ਇਸ ਮਾਮਲੇ 'ਚ SRL ਲੈਬਸ ਨੇ ਆਪਣੀ ਐਂਡਰਾਇਡ ਐਪ SnoopSnitch 'ਚ ਅਪਡੇਟ ਰਿਲੀਜ਼ ਕੀਤੀ ਹੈ। ਇਸ ਨਾਲ ਯੂਜ਼ਰਸ ਆਪਣੇ ਸਮਾਰਟਫੋਨ ਦਾ ਕੋਡ ਚੈੱਕ ਕਰਕੇ ਸਕਿਓਰਿਟੀ ਅਪਡੇਟਸ ਦੀ ਅਸਲ ਸਥਿਤੀ ਦਾ ਪਤਾ ਲਗਾ ਸਕਦੇ ਹਨ। ਗੂਗਲ ਨੇ ਇਸ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕੰਪਨੀ SRL ਲੈਬਸ ਦੇ ਨਾਲ ਉਨ੍ਹਾਂ ਤੱਤਾਂ ਦੀ ਜਾਂਚ ਕਰ ਰਹੀ ਹੈ ਜੋ ਉਸ ਨੂੰ ਪਤਾ ਲੱਗੇ ਹਨ।
ਭਾਰਤ 'ਚ ਜਲਦ ਹੀ ਲਾਂਚ ਹੋਵੇਗਾ Aprilia Strom 125 ਸਕੂਟਰ
NEXT STORY