ਜਲੰਧਰ: ਰਿੰਗਿੰਗ ਬੈੱਲਸ (Ringing Bells) ਪ੍ਰਾਈਵੇਟ ਲਿਮਟਿਡ ਕੰਪਨੀ ਨੋਇਡਾ 'ਚ ਸਥਿਤ ਇਕ ਛੋਟੀ ਜਿਹੀ ਕੰਪਨੀ ਹੈ ਜੋ 16 ਸਤੰਬਰ 2015 ਨੂੰ ਸ਼ੁਰੂ ਕੀਤੀ ਗਈ ਸੀ ਜੋ ਅੱਜ ਆਪਣੇ ਘੱਟ ਕੀਮਤ ਵਾਲੇ Freedom 251 3G ਸਮਾਰਟਫੋਨ ਨੂੰ ਲੈ ਕੇ ਕਾਫੀ ਮਸ਼ਹੂਰ ਹੁੰਦੀ ਜਾ ਰਹੀ ਹੈ। ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸਬਸਿਡੀ ਤੋਂ ਬਿਨਾਂ ਬਣਾਏ ਗਏ ਇਸ ਸਮਾਰਟਫੋਨ ਨੂੰ ਕੰਪਨੀ ਨੇ ਭਾਰਤ 'ਚ 251 ਰੁਪਏ 'ਚ ਆਨਲਾਈਨ ਵੈੱਬਸਾਈਟ 'ਤੇ ਲਿਸਟਡ ਕੀਤਾ ਹੈ ਜੇ ਦੇਖਿਆ ਜਾਵੇ ਤਾਂ ਇਕ ਚੰਗੇ ਫਾਸਟ-ਫੂਡ ਖਾਣ ਨਾਲੋਂ ਵੀ ਸਸਤਾ ਹੈ। ਪਰ ਸੋਚਣ ਦੀ ਗੱਲ ਇਹ ਹੈ ਕਿ ਇੰਨੀ ਘੱਟ ਕੀਮਤ 'ਚ ਇਕ ਸਮਾਰਟਫੋਨ ਕਿਸ ਤਰ੍ਹਾਂ ਉਪਲੱਬਧ ਹੋ ਸਕਦਾ ਹੈ।
ਇਸ ਸਮਾਰਟਫੋਨ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਫੋਨ ਦੇ ਫੀਚਰਸ 'ਤੇ ਧਿਆਨ ਦਿੱਤਾ ਜਾਵੇ ਤਾਂ ਇਹ ਫੋਨ ਘੱਟੋ-ਘੱਟ 2000 ਰੁਪਏ ਦੀ ਕੀਮਤ ਤੋਂ ਉਪਰ ਦਾ ਹੋਵੇਗਾ, ਪਰ ਕੰਪਨੀ ਨੇ ਇਸ ਨੂੰ 251 ਰੁਪਏ 'ਚ ਆਪਣੀ ਸਾਈਟ 'ਤੇ ਲਿਸਟਡ ਕੀਤਾ ਹੈ। ਇਸ ਸਮਾਰਟਫੋਨ ਨੂੰ ਲਾਂਚ ਕਰਦੇ ਸਮੇਂ ਸੰਸਦ ਦੇ ਮੈਂਬਰ ਮੁਰਲੀ ਮਨੋਹਰ ਜੋਸ਼ੀ ਅਤੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਇੰਵਾਈਟ ਕੀਤਾ ਗਿਆ ਸੀ ਪਰ ਇਸ ਈਵੈਂਟ ਦੇ ਦੌਰਾਨ ਸਿਰਫ ਮੁਰਲੀ ਮਨੋਹਰ ਜੋਸ਼ੀ ਹੀ ਮੌਜ਼ੂਦ ਸਨ।
ਇਸ ਸਮਾਰਟਫੋਨ ਦੀ ਕੀਮਤ ਇੰਨੀ ਘੱਟ ਕਿਵੇਂ-
ਇਸ ਸਮਾਰਟਫੋਨ ਨੂੰ ਬਣਾਉਣ ਦੀ ਲਾਗਤ ਕਰੀਬ-ਕਰੀਬ 2000 ਰੁਪਏ ਹੈ ਪਰ ਇਸ ਨੂੰ ਭਾਰਤ 'ਚ ਹੀ ਬਣਾਉਣ ਨਾਲ ਇਸ ਸਮਾਰਟਫੋਨ ਦੀ ਕੀਮਤ ਰੁਪਏ 400 ਘੱਟ ਹੋਵੇਗੀ। ਸਮਾਰਟਫੋਨ ਨੂੰ ਬਾਜ਼ਾਰ 'ਚ ਨਹੀਂ ਬਲਕਿ ਕੰਪਨੀ ਦੀ ਸਾਈਟ 'ਤੇ ਆਨਲਾਈਨ ਹੀ ਲਿਸਟਡ ਕੀਤਾ ਗਿਆ ਹੈ ਜਿਸ ਨਾਲ ਇਸ ਸਮਾਰਟਫੋਨ 'ਚ ਹੋਰ 400 ਰੁਪਏ ਦੀ ਕਟੌਤੀ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਨੂੰ ਬਲਕ 'ਚ ਵੇਚਣ 'ਤੇ ਹੋਰ 500 ਰੁਪਏ ਦੀ ਕਟੌਤੀ ਮਿਲ ਜਾਵੇਗੀ। ਪਰ ਹਾਲ ਹੀ 'ਚ ਮਿਲੀ ਜਾਣਕਾਰੀ ਦੇ ਮੁਤਾਬਕ ਅੱਜ ਕੰਪਨੀ ਦੀ ਸਾਈਟ ਨੇ ਦੁਬਾਰਾ ਕੰਮ ਕਰਨ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਲੋਕ ਇਸ ਸਮਾਰਟਫੋਨ ਲਈ ਆਪਣਾ ਆਰਡਰ ਕਰ ਸਕਦੇ ਹਨ।
ਇਸ ਸਮਾਰਟਫੋਨ ਨੂੰ ਲਾਂਚ ਕਰਨ ਦੌਰਾਨ ਕੰਪਨੀ ਰਿੰਗਿੰਗ ਬੈੱਲਸ ਦੇ ਪ੍ਰੈਜਿਡੈਂਟ Ashok Chadha ਦਾ ਕਹਿਣਾ ਸੀ ਕਿ ਉਹ ਇਸ ਕੰਮ ਨੂੰ ਪੂਰਾ ਕਰਨ ਲਈ ਹੋਰ ਸਰਵਿਸਜ਼ ਤੋਂ ਪੈਸੇ ਕਮਾਉਣਗੇ ਅਤੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਕੰਪਨੀ ਆਪਣੇ ਸਿਮ ਕਾਰਡ ਨੂੰ ਵੀ ਉਪਲੱਬਧ ਕਰਵਾਏਗੀ, ਜਿਸ ਨੂੰ ਕੰਪਨੀ ਦੇ ਮੁਨਾਫੇ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਸਮਾਰਟਫੋਨ ਦੇ ਕਸਟਮਰ ਸਪੋਰਟ ਨੂੰ ਚੰਗਾ ਬਣਾਉਣ ਲਈ ਕੰਪਨੀ ਨੇ ਪੂਰੇ ਭਾਰਤ 'ਚ 650 ਸਰਵਿਸ ਸੈਂਟਰਸ ਉਪਲੱਬਧ ਕਰਵਾਉਣ ਦਾ ਦਾਅਵਾ ਕੀਤਾ ਹੈ ਅਤੇ ਇਸ ਸਮਾਰਟਫੋਨ 'ਤੇ ਕੰਪਨੀ 1 ਸਾਲ ਦੀ ਵਾਰੰਟੀ ਵੀ ਦਵੇਗੀ।
ਪਲੂਟੋ ਦੇ ਚੰਦਰਮਾ 'ਤੇ ਵੀ ਸੀ ਵਿਸ਼ਾਲ ਸਮੁੰਦਰ
NEXT STORY