ਜਲੰਧਰ- ਆਪਣੇ ਐਡਵੈਂਚਰ ਸਪੋਰਟਸ ਅਤੇ ਵਾਈਲਡਲਾਈਫ ਫੋਟੋਗ੍ਰਾਫੀ ਪੋਰਟਫੋਲੀਓ ਦਾ ਵਿਸਤਾਰ ਕਰਦੇ ਹੋਏ ਸੋਨੀ ਇੰਡੀਆ ਨੇ ਸੋਮਵਾਰ ਨੂੰ ਏ9 ਡਿਜੀਟਲ ਕੈਮਰਾ ਭਾਰਤ 'ਚ ਲਾਂਚ ਕੀਤਾ ਹੈ ਜੋ ਦੁਨੀਆ ਦੇ ਪਹਿਲੇ 35mm ਫੁੱਲ ਫਰੇਮ ਵਾਲੇ ਸੀ.ਐੱਮ.ਓ.ਐੱਸ. ਸੈਂਸਰ ਅਤੇ 24.2 ਮੈਗਾਪਿਕਸਲ ਦੇ ਰੈਜ਼ੋਲਿਊਸ਼ਨ ਨਾਲ ਲੈਸ ਹੈ। ਏ9 'ਚ ਬਲੈਕਆਊਟ ਫਰੀ ਸ਼ੂਟਿੰਗ 20 ਫਰੇਮ ਪ੍ਰਤੀ ਸੈਕਿੰਡ ਦੀ ਦਰ ਨਾਲ ਕੀਤੀ ਜਾ ਸਕਦੀ ਹੈ। ਹੋਰ ਫੀਚਰਜ਼ ਦੇ ਨਾਲ ਇਸ ਦਾ ਟ੍ਰੈਕਿੰਗ ਕੈਲਕੁਲੇਸ਼ਨ 60 ਏ.ਐੱਫ./ਏ.ਆਈ. ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ਟਰ ਸਪੀਡ 1/32000 ਸੈਕਿੰਡ ਤੱਕ ਹੈ।
ਏ9 (ਮਾਡਲ ਆਈ.ਐੱਲ. ਸੀ.ਈ.-9) ਦੀ ਕੀਮਤ 3,29,990 ਰੁਪਏ ਰੱਖੀ ਗਈ ਹੈ ਅਤੇ ਇਹ 29 ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਦੇ ਹੋਰ ਮਾਡਲ ਐੱਸ.ਈ.ਐੱਲ. 100400 ਜੀ.ਐੱਮ., ਐੱਸ.ਈ.ਐੱਸ. 1635 ਜੀ.ਐੱਮ. ਅਤੇ ਐੱਸ.ਈ.ਐੱਲ. 1224 ਜੀ ਦੀ ਕੀਮਤ ਕਰੀਬ 1,99,990 ਰੁਪਏ, 1,79,990 ਰੁਪਏ ਅਤੇ 1,39,990 ਰੁਪਏ ਹੈ।
ਮਾਡਲ ਐੱਸ.ਈ.ਐੱਲ. 100400 ਜੀ.ਐੱਮ., ਐੱਸ.ਈ.ਐੱਲ. 1635 ਜੀ.ਐੱਮ. 24 ਜੁਲਾਈ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ ਅਤੇ ਮਾਡਲ ਐੱਸ.ਈ.ਐੱਲ. 1224 ਜੀ ਪਹਿਲਾਂ ਤੋਂ ਹੀ ਬਾਜ਼ਾਰ 'ਚ ਉਪਲੱਬਧ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ 35mm ਫੁੱਲ ਫਰੇਮ ਸਟੈੱਕਡ ਐਕਸਮੋਰ ਆਰ.ਐੱਸ. ਸੀ.ਐੱਮ.ਓ.ਐੱਸ. ਸੈਂਸਰ ਦਾ ਡਾਟਾ ਪ੍ਰੋਸੈਸਿੰਗ ਸਪੀਡ ਸੋਨੀ ਦੇ ਪਿਛਲੇ ਮਿਰਰਲੈੱਸ ਕੈਮਰੇ ਤੋਂ 20 ਗੁਣਾ ਜ਼ਿਆਦਾ ਤੇਜ਼ ਹੈ।
Xiaomi Mi Max 2 ਸਮਾਰਟਫੋਨ ਭਾਰਤ 'ਚ ਹੋਇਆ ਲਾਂਚ
NEXT STORY