ਜਲੰਧਰ-ਫੈਸੀਟਿਵ ਸੀਜ਼ਨ ਨੂੰ ਦੇਖਦੇ ਹੋਏ ਆਫਲਾਈਨ ਰਿਟੇਲ ਸਟੋਰਾਂ ਤੋਂ ਲੈ ਕੇ ਆਨਲਾਈਨ ਈ-ਕਾਮਰਸ ਵੈੱਬਸਾਈਟ ਕਈ ਪ੍ਰੋਡਕਟ 'ਤੇ ਧਮਾਕੇਦਾਰ ਡੀਲਜ਼ ਪੇਸ਼ ਕਰ ਰਹੀਂ ਹੈ। ਇਸ ਲਿੰਕ 'ਚ ਜੁੜਦੇ ਹੋਏ ਸੋਨੀ ਨੇ ਵੀ ਯੂਜ਼ਰਸ ਨੂੰ ਲੁਭਵਾਨੇ ਲਈ ਕਈ ਬਿਹਤਰੀਨ ਡੀਲਜ਼ ਪੇਸ਼ ਕੀਤੇ ਹਨ। ਸੋਨੀ ਦੁਆਰਾ ਆਯੋਜਿਤ ਕੀਤੀ ਗਈ ਫੈਸੀਟਿਵ ਸੇਲ ਸ਼ੁਰੂ ਹੋ ਚੁੱਕੀ ਹੈ ਅਤੇ 19 ਅਕਤੂਬਰ ਤੱਕ ਯੂਜ਼ਰਸ ਇਸ ਸੇਲ 'ਚ ਮਿਲਣ ਵਾਲੇ ਡੀਲਜ਼ ਦਾ ਫਾਇਦਾ ਪ੍ਰਾਪਤ ਕਰ ਸਕਦੇ ਹਨ। ਫੈਸੀਟਿਵ ਸੇਲ 'ਚ ਸੋਨੀ ਦੇ ਪ੍ਰੋਡੈਕਟ ਖਰੀਦਣ 'ਤੇ Assured ਗਿਫਟ ਅਤੇ ਡੀਲਜ਼ ਦਾ ਆਫਰ ਦਿੱਤਾ ਜਾ ਰਿਹਾ ਹੈ। ਯੂਜ਼ਰਸ ਸੋਨੀ ਦੇ BRAVIA TVs, ਹੋਮ ਥਿਏਟਰ ਸਿਸਟਮ, ਪ੍ਰੋਫੈਸ਼ਨਲ ਕੈਮਰੇ ਅਤੇ ਹੈਂਡੀਕੈਮ ਰਿਕਾਡਰ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ HDFC and ICICI ਬੈਂਕ ਅਤੇ ਕ੍ਰੈਡਿਟ ਕਾਰਡ ਹੋਲਡਰ ਹੈ ਤਾਂ ਤੁਸੀਂ 5% ਕੈਸ਼ਬੈਕ ਆਫਰ ਪ੍ਰਾਪਤ ਕਰ ਸਕਦੇ ਹੈ। ਕੁਝ ਕ੍ਰੈਡਿਟ ਕਾਰਡ ਨਾਲ ਨੋ ਕਾਸਟ ਈ. ਐੱਮ. ਆਈ. 'ਤੇ ਪ੍ਰੋਡਕਟ ਨੂੰ ਖਰੀਦਿਆ ਜਾ ਸਕਦਾ ਹੈ।
ਇਸ ਸੇਲ 'ਚ Sony’s A1 Series OLED TV, X9500E TV ਅਤੇ X9400E TV ਨੂੰ 304,900 ਤੋਂ 604,900 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਇਸ ਤੋਂ ਇਲਾਵਾ ਯੂਜ਼ਰਸ Sony PS4 1TB ਨੂੰ ਫਰੀ 'ਚ ਪ੍ਰਾਪਤ ਕਰ ਸਕਦੇ ਹੈ, ਜਿਸ ਦੀ ਕੀਮਤ 37,990 ਰੁਪਏ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ Netflix ਸਬਸਕ੍ਰਿਪਸ਼ਨ 6 ਮਹੀਨੇ ਮਿਲੇਗਾ। ਇੰਨਾ ਹੀ ਨਹੀਂ BRAVIA TV 'ਤੇ ਕਈ ਆਫਰ ਵੀ ਹੈ, ਜਿਸ ਤੋਂ ਯੂਜ਼ਰਸ ਨੂੰ ਫਰੀ 'ਚ Kindle e-book ਅਤੇ SRS-XB2 ਵਾਇਰਲੈੱਸ ਸਪੀਕਰ ਮਿਲੇਗਾ।
ਕੁਝ BRAVIA TV ਮਾਡਲ ਨਾਲ ਰਿਲਾਇੰਸ Jio-Fi Wi-Fi ਡੋਂਗਲ ਨੂੰ 4G ਡਾਟੇ ਨਾਲ assured ਗਿਫਟ ਦੇ ਤੌਰ 'ਤੇ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 1TB ਐਕਸਟਰਨਲ ਹਾਈ ਡਰਾਈਵ, MDR-XB450AP ਹੈੱਡਫੋਨਜ਼ , ਯੂ. ਐੱਸ. ਬੀ. ਪੋਰਟੇਬਲ ਚਾਰਜ਼ਰ ਅਤੇ 16GB ਪੈਨ ਡਰਾਇਵ ਮਿਲੇਗੀ।
ਸੋਨੀ ਦੇ ਹੋਮ ਥਿਏਟਰ ਪ੍ਰੋਡਕਟ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਤੁਹਾਨੂੰ 16 ਜੀ. ਬੀ. ਦੀ ਪੈਨ ਡਰਾਇਵ ਫਰੀ ਮਿਲੇਗੀ। ਸੋਨੀ ਦੇ ਪ੍ਰੋਫੈਸ਼ਨਲ ਕੈਮਰੇ ਨਾਲ ਕੰਪਨੀ ਕੈਰੀ ਕੇਸ , ਮੈਮਰੀ ਕਾਰਡ, ਐੱਚ. ਡੀ. ਐੱਮ. ਆਈ. ਕੇਬਲ ਅਤੇ ਰਿਚਾਰਜਬੇਲ ਬੈਟਰੀ ਦੇ ਰਹੀਂ ਹੈ। ਐਕਸਪੀਰੀਆ ਸਮਾਰਟਫੋਨ ਦੇ ਨਾਲ ਕੁਝ ਖਾਸ ਆਫਰ ਨਹੀਂ ਹੈ, ਪਰ ਯੂਜ਼ਰਸ ਇਸ ਦੇ ਨਾਲ ਯੂ.ਐੱਸ. ਬੀ. ਟਾਇਪ ਸੀ ਚਾਰਜਰ , ਤਿੰਨ ਮਹੀਨੇ ਲਈ SonyLIV ਦਾ ਫਰੀ ਸਬਸਕ੍ਰਿਪਸ਼ਨ ਅਤੇ Modern Combat ਗੇਮ ਕ੍ਰੈਡਿਟ ਫਰੀ ਮਿਲਣਗੇ।
ਆਡੀਓ ਡਿਪਾਰਟਮੈਂਟ 'ਚ MDR-100ABN ਵਾਇਰਲੈੱਸ ਹੈੱਡਫੋਨ ਨੂੰ 17,590 ਰੁਪਏ 'ਚ ਸੇਲ ਕੀਤਾ ਜਾ ਰਿਹਾ ਹੈ, ਪਰ ਇਸ ਦੀ ਅਸਲੀ ਕੀਮਤ 21,990 ਰੁਪਏ ਹੈ। SRS-XB10, SRS-XB20 ਅਤੇ SRS-XB30 ਦੀ ਕੀਮਤ 1400 ਰੁਪਏ, 2000 ਰੁਪਏ ਅਤੇ 3000 ਰੁਪਏ ਘੱਟ ਕੀਤੇ ਗਏ ਹਨ। ਇਸ ਤੋਂ ਇਲਾਵਾ SRS-XB40 ਨੂੰ 3000 ਰੁਪਏ ਦੇ ਡਿਸਕਾਊਟ ਤੋਂ ਬਾਅਦ ਖਰੀਦਿਆਂ ਜਾ ਸਕਦਾ ਹੈ।
HMD ਗਲੋਬਲ ਦਾ ਦਾਅਵਾ, ਹੁਣ ਤੱਕ ਵੇਚੇ ਮਿਲੀਅਨ ਨੋਕੀਆ ਐਂਡਰਾਇਡ ਸਮਾਰਟਫੋਨਸ
NEXT STORY