ਜਲੰਧਰ- ਸਮਾਰਟਫੋਨਜ਼ ਨਿਰਮਾਤਾ ਕੰਪਨੀਆਂ ਸੋਨੀ, ਸੈਮਸੰਗ ਅਤੇ Huawei ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਦੀ ਕੀਮਤ 'ਚ 15 ਤੋਂ 20 ਹਜ਼ਾਰ ਰੁਪਏ ਤੱਕ ਦੀ ਕਟੌਤੀ ਤੱਕ ਦਾ ਕਟੌਤੀ ਕਰ ਦਿੱਤੀ ਹੈ। ਇਨ੍ਹਾਂ ਸਮਾਰਟਫੋਨ 'ਚ ਹੁਵਾਵੇ P9, ਸੈਮਸੰਗ S7 ਐਜ ਅਤੇ ਸੋਨੀ ਐਕਸਪੀਰੀਆ Z5 ਪ੍ਰੀਮੀਅਮ ਸ਼ਾਮਿਲ ਹੈ। ਤੁਹਾਨੂੰ ਦੱਸ ਦਈਏ ਕਿ 8uawei P9 ਅਤੇ ਸੈਮਸੰਗ ਦੇ ਇਹ ਫੋਨ 2016 'ਚ ਲਾਂਚ ਹੋਏ ਸਨ, ਜਦਕਿ ਸੋਨੀ ਦਾ ਇਹ ਮਾਡਲ 2015 'ਚ ਮਾਰਕੀਟ 'ਚ ਉਤਾਰਿਆ ਗਿਆ ਸੀ। ਇਹ ਤਿੰਨੋਂ ਹੀ ਫੋਨਜ਼ 4G ਹੈ। ਇਨ੍ਹਾਂ ਕੰਪਨੀਆਂ ਦੇ ਦੂਜੇ ਮਾਡਲਸ ਅਪਗ੍ਰੇਡ ਹੋ ਚੁੱਕੇ ਹਨ ਅਤੇ ਘੱਟ ਕੀਮਤ 'ਚ ਬਾਜ਼ਾਰ 'ਚ ਮੌਜੂਦ ਹੈ। ਇਸ ਲਈ ਕੰਪਨੀਆਂ ਇਨ੍ਹਾਂ ਮਾਡਲਸ ਦੀ ਕੀਮਤ ਨੂੰ ਘੱਟ ਕਰ ਕੇ ਵੇਚ ਰਹੀ ਹੈ।
Xperia Z5 Premium -
ਅਸਲੀ ਕੀਮਤ - 54900
ਆਫਰ ਕੀਮਤ- 34000
ਫੀਚਰਸ -
ਸੋਨੀ ਐਕਸਪੀਰੀਆ Z5 ਪ੍ਰੀਮੀਅਮ 'ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਸੋਨੀ ਐਕਸਪੀਰੀਆ Z5 ਪ੍ਰੀਮੀਅਮ ਨੂੰ ਕਵਾਲਮ ਸਨੈਪਡ੍ਰੈਗਨ 810 ਚਿੱਪਸੈੱਟ 'ਤੇ ਪੇਸ਼ ਕੀਤਾ ਗਿਆ ਹੈ ਅਤੇ ਇਸ 'ਚ 64 ਬਿਟਸ ਦਾ ਆਕਟਾਕੋਰ ਪ੍ਰੋਸੈਸਰ ਹੈ। ਇਸ ਨਾਲ ਹੀ ਐਡ੍ਰੋਨੋ 430 ਜੀ. ਪੀ. ਯੂ. ਦਿੱਤਾ ਗਿਆ ਹੈ। ਫੋਨ 'ਚ 3GB ਰੈਮ ਮੈਮਰੀ ਹੈ ਅਤੇ 32GB ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਇਸ 'ਚ 200GB ਤੱਕ ਦੇ ਮੈਮਰੀ ਕਾਰਡ ਦਾ ਉਪਯੋਗ ਕੀਤਾ ਜਾ ਸਕਦਾ ਹੈ। ਐਕਸਪੀਰੀਆ Z5 ਪ੍ਰੀਮੀਅਮ ਐਂਡਰਾਇਡ 5.1.1 ਲਾਲੀਪਾਪ 'ਤੇ ਆਧਾਰਿਤ ਹੈ। ਫੋਨ 'ਚ ਸੋਨੀ ਐਕਸਮੋਰ ਆਰ. ਐੱਸ. ਸੈਂਸਰ ਨਾਲ 23MP ਰਿਅਰ ਕੈਮਰਾ ਦਿੱਤਾ ਗਿਆ ਹੈ। 5MP ਫਰੰਟ ਕੈਮਰਾ ਉਪਲੱਬਧ ਹੈ। ਇਸ ਤੋਂ ਇਲਾਵਾ 3430mAh ਦੀ ਬੈਟਰੀ ਦਿੱਤੀ ਗਈ ਹੈ।
Samsung S7 Edge -
ਅਸਲੀ ਕੀਮਤ - 49000 ਰੁਪਏ
ਆਫਰ ਕੀਮਤ 39,000 ਰੁਪਏ
ਫੀਚਰਸ -
ਇਸ 'ਚ 5.5 ਇੰਚ ਦਾ ਡਿਸਪੇਲ ਦਿੱਤਾ ਗਿਆ ਹੈ। ਫੋਨ 1.6GHz ਆਕਟਾ-ਕੋਰ ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ 4GB ਦਾ ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਮੌਜੂਦ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ 'ਚ 12MP ਦਾ ਰਿਅ੍ਰ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ 3600mAh ਦੀ ਬੈਟਰੀ ਦਿੱਤੀ ਗਈ ਹੈ।
Huawei P9 -
ਅਸਲੀ ਕੀਮਤ - 39,900 ਰੁਪਏ
ਆਫਰ ਕੀਮਤ - 24,000 ਰੁਪਏ
ਫੀਚਰਸ -
Huawei P9 ਸਮਾਰਟਫੋਨ 'ਚ 5.2 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਇਸ ਨਾਲ ਹੀ ਇਸ ਫੋਨ 'ਚ 3GB ਸਟੋਰੇਜ ਦਿੱਤੀ ਗਈ ਹੈ। P9 'ਚ ਐੱਫ/2.2 ਅਪਰਚਰ ਨਾਲ 12 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਮੌਜੂਦ ਹੈ। ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਮੌਜੂਦ ਹਗੈ। ਇਸ ਨਾਲ ਹੀ ਇਸ 'ਚ 3000mAh ਬੈਟਰੀ ਦਿੱਤੀ ਗਈ ਹੈ।
ਹੁਣ ਐਂਡਰਾਈਡ ਸਮਾਰਟਫੋਨ 'ਚ ਬਿਨ੍ਹਾਂ ਕਿਸੇ ਐਪ ਦੇ ਇਹ 4 ਸਟੈਪਸ ਰਾਹੀਂ ਵੀਡੀਓ ਐਡਿਟ ਕੀਤੀ ਜਾ ਸਕਦੀ ਹੈ
NEXT STORY