ਜਲੰਧਰ-ਸੋਨੀ ਨੇ ਅੱਜ ਭਾਰਤ 'ਚ ਆਪਣਾ ਨਵਾਂ ਕੈਮਰਾ RX10 IV ਨਾਂ ਨਾਲ ਪੇਸ਼ ਕਰ ਦਿੱਤਾ ਹੈ। ਇਹ ਕੈਮਰਾ 1,29,990 ਰੁਪਏ ਦੀ ਕੀਮਤ ਨਾਲ ਪੇਸ਼ ਕਰ ਦਿੱਤਾ ਹੈ ਅਤੇ ਵਿਕਰੀ ਲਈ ਅਲਫਾ ਫਲੈਗਸ਼ਿਪ ਅਤੇ ਮੁੱਖ ਇਲੈਕਟ੍ਰੋਨਿਕ ਰੀਟੇਲ ਸਟੋਰਾਂ 'ਤੇ 14 ਅਕਤੂਬਰ ਤੋਂ ਉਪਲੱਬਧ ਹੋ ਜਾਵੇਗਾ।
ਫੀਚਰਸ-
ਇਸ ਕੈਮਰੇ ਦੀ ਖਾਸੀਅਤ ਇਸ ਦਾ ਨਵਾਂ 24-600Mm 4Zeiss ਵੇਰੀਓ ਸੋਨਾਰ ਟੀ ਲੈੱਜ਼ ਹੈ, ਜੋ ਕਿ 62.4-64.0 ਦੇ ਜਿਆਦਾਤਰ ਅਪਚਰ ਦੇ ਨਾਲ ਹੈ। ਇਹ ਲੈੱਜ਼ ਆਪਟੀਕਲ ਸਟੀਡਸ਼ਾਟ ਇਮੇਜ ਸਟੈਬਲਾਈਜੇਸ਼ਨ ਨਾਲ ਹੈ, ਜਿਸ ਤੋਂ ਕੈਮਰੇ ਦੇ ਹਿੱਲਣ ਕਾਰਣ ਜੋ ਤਸਵੀਰਾਂ 'ਚ ਬਲਰ ਹੋਣ ਦੀ ਸਮੱਸਿਆ ਹੁੰਦੀ ਹੈ। ਉਹ ਦਰਅਸਲ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਹ ਦੁਨੀਆ 'ਚ ਸਭ ਤੋਂ ਜਿਆਦਾ AF Acquisition ਟਾਇਮ ਦੇ ਨਾਲ ਹੈ, ਜੋ ਕਿ 0.03 ਸੈਕਿੰਡ ਹੈ। ਇਸ ਤੋਂ ਇਲਾਵਾ RX10 IV ਕੈਮਰੇ 'ਚ 1.0 ਟਾਇਪ 20.1 ਮੈਗਾਪਿਕਸਲ ਐਕਸਮਾਰ RS CMOS ਸੈਂਸਰ, DRAM ਚਿਪ ਦੇ ਨਾਲ ਹੈ, ਜਿਸ ਦੇ ਨਾਲ ਇਸ 'ਚ ਪਾਵਰਫੁੱਲ BIONZ X ਇਮੇਜ਼ ਪ੍ਰੋਸੈਸਰ ਵੀ ਦਿੱਤਾ ਗਿਆ ਹੈ। ਇਸ ਕੈਮਰੇ 'ਚ 315 ਫੇਜ ਡਿਟੈਕਸ਼ਨ AF ਪੁਆਇੰਟਸ ਹੈ, ਜਿਸ ਲਈ ਕੰਪਨੀ ਦਾ ਕਹਿਣਾ ਹੈ ਕਿ ਇਹ ਲਗਭਗ 64% ਤੱਕ ਸੈਂਸਰ ਨੂੰ ਢੱਕ ਲੈਂਦਾ ਹੈ ਅਤੇ ਕੈਮਰੇ ਦੇ ਫੋਕਸ ਨੂੰ ਲਾਕ ਕਰਨ 'ਚ ਸਿਰਫ 0.03 ਸੈਕਿੰਡ ਦਾ ਸਮਾਂ ਲੈਂਦਾ ਹੈ।
ਇਸ ਦੇ ਨਾਲ ਹੀ ਇਹ ਕੈਮਰਾ ਹਾਈ ਸਪੀਡ ਸ਼ੂਟਿੰਗ ਦੀ ਸਮੱਰਥਾ ਮੌਜ਼ੂਦ ਹੈ। ਇਸ ਕੈਮਰੇ 'ਚ ਹਾਈ ਸਪੀਡ ਐਂਟੀ ਡਿਸਟਰੋਸ਼ਨ ਸ਼ਟਰ ਦੀ ਵੀ ਸਹੂਲਤ ਹੈ। ਇਸ ਤੋਂ ਰੋਲਿੰਟ ਸ਼ਟਰ ਇਫੈਕਟ ਘੱਟ ਹੁੰਦਾ ਹੈ, ਜਿਸ ਦੀ ਸਮੱਸਿਆ ਦਰਅਸਲ ਫਾਸਟ ਮੂਵਿੰਗ ਅਬਜੈਕਟ ਨੂੰ ਸ਼ੂਟ ਕਰਦੇ ਸਮੇਂ ਹੁੰਦੀ ਹੈ। ਇਸ ਕੈਮਰੇ ਤੋਂ 4K (QFHD 3840X2160) ਮੂਵੀ ਤੱਕ ਸ਼ੂਟ ਕੀਤੀ ਜਾ ਸਕਦੀ ਹੈ।ਇਸ ਤੋਂ ਇਲਾਵਾ ਅੰਤ ਸੋਨੀ ਦੇ RX10 IV ਕੈਮਰੇ 'ਚ 3.0 ਟਾਇਪ 1.4 ਡਾਟ ਟਿਲਟੇਬਲ ਐੱਲ. ਸੀ. ਡੀ. ਸਕਰੀਨ ਹੈ, ਜਿਸ 'ਚ ਟੱਚਫੋਕਸ ਅਤੇ ਟੱਚ ਪੈਡ ਵਰਗੀ ਖੂਬੀ ਨਾਲ ਆਸਾਨ ਫੋਕਸਿੰਗ ਅਤੇ ਬਾਈਟਮੈਜ਼ਿਕ ਟੈਕਨਾਲੌਜੀ ਆਦਿ ਦਿੱਤੀ ਗਈ ਹੈ, ਜਿਸ ਤੋਂ ਐੱਲ. ਸੀ. ਡੀ. ਸਕਰੀਨ 'ਚ ਮਾੜੇ ਤੋਂ ਮਾੜੇ ਲਾਈਟਿੰਗ ਕੰਡੀਸ਼ਨਜ਼ 'ਚ ਵੀ ਇਕ ਦਮ ਬ੍ਰਾਈਟ ਅਤੇ ਕਲੀਅਰ ਨਜ਼ਰ ਆਉਦੇ ਹਨ।
1 ਅਪ੍ਰੈਲ ਤੋਂ ਨਵੇਂ ਮੋਬਾਈਲ ਹੈਂਡਸੈੱਟਸ 'ਚ ਭਾਰਤੀ ਭਾਸ਼ਾਵਾਂ ਦੇ ਵਿਕਲਪ ਰਹਿਣਗੇ ਮੌਜੂਦ
NEXT STORY