ਗੈਜੇਟ ਡੈਸਕ– ਸੋਨੀ ਨੇ ਕਰੀਬ ਤਿੰਨ ਮਹੀਨੇ ਪਹਿਲਾਂ IFA ਦੌਰਾਨ Xperia XZ3 ਸੀਰੀਜ਼ ਨੂੰ ਲਾਂਚ ਕੀਤਾ ਸੀ ਅਤੇ ਹੁਣ ਇਸ ਦੇ ਅਪਗ੍ਰੇਡ ਵਰਜਨ ਨਾਲ ਸੰਬੰਧਿਤ ਵੀਡੀਓ ਅਤੇ ਰੈਂਡਰ ਲੀਕ ਹੋਣ ਲੱਗੇ ਹਨ। ਹਾਲ ਹੀ ’ਚ Sony Xperia XZ4 ਦੇ ਫੀਚਰਜ਼ ਲੀਕ ਹੋਏ ਹਨ। ਉਮੀਦ ਹੈ ਕਿ ਸੋਨੀ ਬ੍ਰਾਂਡ ਦਾ ਇਹ ਹੈਂਡਸੈੱਟ ਟ੍ਰਿਪਲ ਰੀਅਰ ਕੈਮਰੇ, ਬੇਜ਼ਲ-ਲੈੱਸ ਡਿਸਪਲੇਅ ਦੇ ਨਾਲ ਆਏਗਾ। ਕੁਝ ਸਮਾਂ ਪਹਿਲਾਂ ਸਾਹਮਣੇ ਆਏ ਰੈਂਡਰ ਤੋਂ ਪਤਾ ਲੱਗਾ ਸੀ ਕਿ Xperia XZ4 ’ਚ ਆਡੀਓ ਜੈੱਕ ਨਹੀਂ ਹੋਵੇਗਾ ਪਰ ਹੁਣ ਲੀਕ ਹੋਈ ਜਾਣਕਾਰੀ ਮੁਤਾਬਕ, ਸਮਾਰਟਫੋਨ ’ਚ 3.5 ਮਿਲੀਮੀਟਰ ਹੈੱਡਫੋਨ ਜੈੱਕ ਸਪੋਰਟ ਰਹੇਗੀ।
ਸਪੀਡ ਅਤੇ ਮਲਟੀਟਾਸਕਿੰਗ ਲਈ Sony Xperia XZ4 ’ਚ ਸਨੈਪਡ੍ਰੈਗਨ 855 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਇਹ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੋਵੇਗਾ ਜੋ ਸਨੈਪਡ੍ਰੈਗਨ 855 ਚਿਪਸੈੱਟ ਨਾਲ ਲੈਸ ਹੋਵੇਗਾ। ਟਿਪਸਟਰ ਆਈਸਯੂਨੀਵਰਸ ਨੇ Sony Xperia XZ4 ਦੇ ਫੀਚਰਜ਼ ਨੂੰ ਚੀਨੀ ਵੈੱਬਸਾਈਟ ਵੀਬੋ ’ਤੇ ਸ਼ੇਅਰ ਕੀਤਾ ਹੈ। ਟਿਪਸਟਰ ਦਾ ਦਾਅਵਾ ਹੈ ਕਿ ਫੋਨ ’ਚ 6.55-ਇੰਚ ਦੀ ਫੁੱਲ-ਐੱਚ.ਡੀ. + ਡਿਸਪਲੇਅ ਅਤੇ ਸਨੈਪਡ੍ਰੈਗਨ 855 ਪ੍ਰੋਸੈਸਰ ਨਾਲ ਲੈਸ ਹੋ ਸਕਦਾ ਹੈ।
ਫੋਨ ’ਚ 6 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਦੀ ਸਟੋਰੇਜ ਹੋਵੇਗੀ। ਚਿਪਸੈੱਟ 5ਜੀ ਮੋਡਮ ਅਤੇ ਇੰਪਰੂਵ ਏ.ਆਈ. ਪਰਫਾਮੈਂਸ ਦੇ ਨਾਲ ਆਏਗਾ। ਫੋਨ ਨੂੰ ਪਾਵਰ ਦੇਣ ਲਈ 3,900mAh ਦੀ ਬੈਟਰੀ ਹੋਵੇਗੀ। ਸਕਿਓਰਿਟੀ ਲਈ ਫਿੰਗਰਪ੍ਰਿੰਟ ਸਾਈਡ ’ਚ ਦਿੱਤਾ ਜਾਵੇਗਾ।
youTube ਦੇ ਇਸ ਨਵੇਂ ਫੀਚਰ ਨਾਲ ਹੁਣ ਆਟੋਮੈਟਿਕ ਚੱਲਣਗੀਆਂ ਵੀਡੀਓਜ਼
NEXT STORY