ਜਲੰਧਰ-Lenovo ਦੁਆਰਾ ਪਿਛਲੇ ਸਾਲ ਘੋਸ਼ਣਾ ਕੀਤੀ ਗਈ ਸੀ ਕਿ Motorola ਬ੍ਰਾਂਡ ਦੇ ਸਮਾਰਟਫੋਨ ਨਵੇਂ ਨਾਮ 'Moto by Lenovo' ਨਾਲ ਜਾਣੇ ਜਾਣਗੇ। ਜਿਸ ਦੇ ਪਿੱਛੇ ਕੰਪਨੀ ਦਾ ਉਦੇਸ਼ ਆਪਣੇ ਸਾਰੇ ਸਮਾਰਟਫੋਨ ਨੂੰ Lenovo brand ਬ੍ਰਾਂਡ ਦੇ ਅੰਤਰਗਿਤ ਪੇਸ਼ ਕਰਨਾ ਸੀ। ਹੁਣ ਸਾਹਮਣੇ ਆਈ ਇਕ ਰਿਪੋਰਟ ਦੇ ਅਨੁਸਾਰ ਕੰਪਨੀ ਨੇ ਆਪਣੀ ਮੋਬਾਇਲ ਰਣਨੀਤੀ 'ਚ ਇਕ ਹੋਰ ਬਦਲਾਅ ਕਰਨ ਦੀ ਘੋਸ਼ਣਾ ਕੀਤੀ ਹੈ। ਜਿਸ ਦੇ ਬਾਅਦ Lenovo ਦਾ Zuk ਮੋਬਾਇਲ ਬ੍ਰਾਂਡ ਜਲਦੀ ਹੀ ਬੰਦ ਹੋ ਜਾਵੇਗਾ।
Gizmochina 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਕ ਐਨਾਲਿਸਟ Pan Jiutang ਦੁਆਰਾ ਦਿੱਤੀ ਗਈ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ Lenovo’ ਦਾ ਸਬ ਬ੍ਰਾਂਡ zukਮੋਬਾਇਲ ਆਉਣ ਵਾਲੇ ਕੁਝ ਹਫਤਿਆਂ 'ਚ ਬੰਦ ਹੋ ਜਾਵੇਗਾ। ਕੰਪਨੀ ਦਾ ਇਹ ਆਨਲਾਈਨ ਬ੍ਰਾਂਡ ਹੁਣ 'brand ਹੁਣ 'one-brand' ਰਣਨੀਤੀ 'ਚ ਸ਼ਾਮਿਲ ਹੋ ਜਾਵੇਗਾ। ਵੇਈਬੋ 'ਤੇ ਇਕ old cool ਨਾਮਕ ਯੂਜ਼ਰ ਦੁਆਰਾ ਕੀਤੇ ਗਏ ਪੋਸਟ 'ਚ ਲਿਖਿਆ ਗਿਆ ਸੀ ਕਿ Lenovo zuk Z3 ਨੂੰ ਲਾਂਚ ਨਹੀਂ ਕਰੇਗਾ। ਜਿਸ ਦੇ ਜਵਾਬ 'ਚ ਐਨਾਲਿਸਟ ਨੇ ਲਿਖਿਆ ਕਿ ਆਉਣ ਵਾਲੇ ਹਫਤਿਆਂ 'ਚ Zuk brand ਹੋਵੇਗਾ।
Lenovo ਦੁਆਰਾ Zuk ਬ੍ਰਾਂਡ ਮੋਬਾਇਲ ਨੂੰ 2015 'ਚ ਇੰਟਰਨੈੱਟ ਖੇਤਰ 'ਚ ਸ਼ਿਓਮੀ ਵਰਗੇ ਲੋਕਪ੍ਰਿਯ ਬ੍ਰਾਂਡ ਨੂੰ ਟੱਕਰ ਦੇਣ ਦੇ ਲਈ ਲਾਂਚ ਕੀਤਾ ਗਿਆ ਸੀ। Zuk ਬ੍ਰਾਂਡ ਦੇ ਅੰਤਰਗਿਤ ਆਨਲਾਈਨ ਪਲੇਟਫਾਰਮ 'ਤੇ ਹੁਣ ਕੇਵਲ ਪੰਜ ਦੀ ਡਿਵਾਇਸਸ ਹੀ ਲਾਂਚ ਕੀਤੇ ਗਏ ਹਨ। ਕੰਪਨੀ ਦੁਆਰਾ ਪਿਛਲੇ ਸਾਲ ਦੇ ਅੰਤ 'ਚ Zuk ਏਜ ਸਮਾਰਟਫੋਨ ਨੂੰ ਲਾਂਚ ਕੀਤਾ ਗਿਆ। ਜਿਸ ਦੇ ਬਾਅਦ ਚਰਚਾ ਹੈ ਕਿ ਕੰਪਨੀ ਨਵੇਂ ਸਮਾਰਟਫੋਨ ZUK Edge II ਸਪੈਸ਼ਲ ਐਂਡੀਸ਼ਨ 'ਤੇ ਕੰਮ ਕਰ ਰਹੀਂ ਹੈ। ਜਿਸ 'ਚ ਜੁੜੀ ਕਈ ਲੀਕ ਖਬਰਾਂ ਅਤੇ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹੈ। ਕੁਝ ਸਮੇਂ ਪਹਿਲਾਂ ਇਸ ਸਮਾਰਟਫੋਨ ਦੀ ਕੁਝ ਲੀਕ ਈ-ਮੇਜ ਵੀ ਸਾਹਮਣੇ ਆਈ ਸੀ।
ਜੇਕਰ Lenovo ਦੇ ਆਨਲਾਈਨ ਬ੍ਰਾਂਡ Zukਦੇ ਬੰਦ ਹੋਣ ਦੀ ਖਬਰ 'ਚ ਸੱਚ ਹੈ ਤਾਂ ਇਹ ਬ੍ਰਾਂਡ ਪੂਰੇ ਦੋ ਸਾਲ ਵੀ ਮੌਜ਼ੂਦਗੀ 'ਚ ਨਹੀਂ ਰਿਹਾ। ਜਿਸ ਦੇ ਬਾਅਦ ਭਵਿੱਖ 'ਚ ਕੰਪਨੀ ਇਕ ਨਵਾਂ ਬ੍ਰਾਂਡ ਬਣਾਉਣ ਦੇ ਲਈ Moto ਦੇ ਨਾਲ ਮਿਲ ਕੇ ਕੰਮ ਕਰੇਗੀ। ਸਮਾਰਟਫੋਨ ਬਜ਼ਾਰ 'ਚ ਲੈਨਵੋ ਆਪਣੇ Moto ਸਮਾਰਟਫੋਨ ਦੇ ਨਾਲ ਅੱਗੇ ਵੱਧ ਰਿਹਾ ਹੈ ਅਤੇ ਉਮੀਦ ਹੈ ਕਿ ਭਵਿੱਖ 'ਚ ਕੰਪਨੀ ਆਪਣੇ ਫੋਨ ਲਈ ਮੋਟੋ ਲੋਗੋ ਨੂੰ ਹੀ ਉਪਯੋਗ ਕਰੇਗੀ।
ਫਿਲਹਾਲ Lenovo ਦੇ Motorola ਦੁਆਰਾ ਇਸ ਬਾਰੇ 'ਚ ਕਈ ਆਫਿਸ਼ਇਲ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਚੀਨੀ ਕੰਪਨੀ Lenovo’ ਨੇ 2014 'ਚ ਗੂਗਲ ਤੋਂ ਮੋਟੋਰੋਲਾ ਨੂੰ ਖਰੀਦੀਆਂ ਸੀ। ਜਿਸ ਦੇ ਬਾਅਦ ਕਿਹਾ ਗਿਆ ਸੀ ਕਿ ਮੋਟੋ ਬ੍ਰਾਂਡਿੰਗ ਦਾ ਇਸਤੇਮਾਲ ਹਾਈ-ਐਂਡ ਡਿਵਾਇਸ ਦੇ ਲਈ ਕੀਤਾ ਜਾਵੇਗਾ।
VIVO ਨੇ 20MP ਸੈਲਫੀ ਕੈਮਰੇ ਨਾਲ ਭਾਰਤ 'ਚ ਲਾਂਚ ਕੀਤਾ ਨਵਾਂ Vivo V5S ਸਮਾਰਟਫੋਨ
NEXT STORY