ਜਲੰਧਰ-ਸੋਸ਼ਲ ਮੀਡੀਆ ਸਾਈਟ ਸਾਊਂਡਕਲਾਊਡ ਮਿਊਜ਼ਿਕ ਲਵਰਜ਼ ਲਈ ਕੁੱਝ ਨਵਾਂ ਕਰਨ ਜਾ ਰਹੀ ਹੈ। ਹਾਲ ਹੀ 'ਚ ਮਿਲੀ ਜਾਣਕਾਰੀ ਅਨੁਸਾਰ ਸਾਊਂਡਕਲਾਊਡ ਨਵੇਂ ਆਰਟਿਸਟ ਅਤੇ ਗਾਣਿਆਂ ਨੂੰ ਡਿਸਕਵਰ ਕਰਨ ਨੂੰ ਹੋਰ ਆਸਾਨ ਬਣਾਉਣ ਜਾ ਰਹੀ ਹੈ। ਸੋਸ਼ਲ ਮੀਡੀਆ ਪਲੈਟਫਾਰਮ ਨੂੰ ਰਿਕਾਰਡ ਕੀਤੇ ਹੋਏ ਮਿਊਜ਼ਿਕ ਅਤੇ ਸਾਊਂਡ ਨੂੰ ਦੋਸਤਾਂ ਨਾਲ ਸ਼ੇਅਰ ਕਰਨ ਲਈ ਖਾਸ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ ਇਕ ਸਜੈਸਟਿਡ ਟ੍ਰੈਕ ਨਾਂ ਦੇ ਫੀਚਰ ਨੂੰ ਐਡ ਕੀਤਾ ਗਿਆ ਹੈ। ਇਹ ਫੀਚਰ ਆਟੋਮੈਟਿਕਲੀ ਤੁਹਾਡੀ ਲਿਸਨਿੰਗ ਐਕਟੀਵਿਟੀ ਦੇ ਆਧਾਰ 'ਤੇ ਨਵੇਂ ਟ੍ਰੈਕਸ ਅਤੇ ਆਰਟਿਸਟ ਲਈ ਸਜੈਸਟ ਕਰ ਸਕਦੀ ਹੈ।
ਸਾਊਂਡਕਲਾਊਡ ਦੇ ਡੈਸਕਟਾਪ ਵਰਜਨ ਲਈ ਸਜੈਸਟ ਟ੍ਰੈਕ ਫੀਚਰ ਨੂੰ ਤੁਸੀਂ ਹੋਮ ਸਕ੍ਰੀਨ 'ਤੇ ਦੇਖ ਸਕਦੇ ਹੋ। ਐਪ ਲਈ ਤੁਸੀਂ ਇਸ ਫੀਚਰ ਨੂੰ ਸਰਚ ਫੀਲਡ 'ਚ ਲੱਭ ਸਕਦੇ ਹੋ। ਸਾਊਂਡਕਲਾਊਡ ਦੇ ਹੁਣ ਤੱਕ 125 ਮਿਲੀਅਨ ਤੋਂ ਵੀ ਜ਼ਿਆਦਾ ਟ੍ਰੈਕਸ ਇਸ ਦੇ ਪਲੈਟਫਾਰਮ 'ਤੇ ਮੌਜੂਦ ਹਨ। ਇਹ ਇਕ ਮਸ਼ਹੂਰ ਮਿਊਜ਼ਿਕ ਸਰੋਤ ਹੈ, ਨਾਲ ਹੀ ਇਸ ਦੇ ਇਕ ਮਹੀਨੇ 'ਚ 175 ਮਿਲੀਅਨ ਯੂਨੀਕ ਵਿਜ਼ਿਟਰਜ਼ ਹਨ ਜਿਸ ਦੀ ਤੁਲਨਾ 'ਚ ਸਟ੍ਰੀਮਿੰਗ ਮਿਊਜ਼ਿਕ ਸਰਵਿਸ ਸਪੋਟੀਫਾਈ ਦੇ ਐਕਟਿਵ ਲਿਸਨਰਜ਼ 100 ਮਿਲੀਅਨ ਹਨ।
ਫੇਸਬੁਕ ਲਾਈਵ 'ਚ ਐਡ ਹੋਣਗੇ Snapchat ਵਰਗੇ ਫੀਚਰ
NEXT STORY