ਗੈਜੇਟ ਡੈਸਕ—ਸਾਈਬਰ ਸਕਿਓਰਟੀ ਏਜੰਸੀਆਂ ਅਕਸਰ ਸਾਨੂੰ ਗੂਗਲ ਪਲੇਅ-ਸਟੋਰ ਤੋਂ ਹੀ ਐਪਸ ਨੂੰ ਡਾਊਨਲੋਡ ਕਰਨ ਦਾ ਸੁਝਾਅ ਦਿੰਦੀਆਂ ਹਨ ਅਤੇ ਅਜਿਹੇ 'ਚ ਇਹ ਵੀ ਕਿਹਾ ਜਾਂਦਾ ਹੈ ਕਿ ਹੋਰ ਥਰਡ ਪਾਰਟੀ ਸਟੋਰ ਤੋਂ ਐਪਸ ਡਾਊਨਲੋਡ ਨਾ ਕਰੋ। ਹੁਣ ਇਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਓਗੇ। ਨਵੀਂ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਭ ਤੋਂ ਜ਼ਿਆਦਾ ਮਾਲਵੇਅਰ ਅਤੇ ਵਾਇਰਸ ਗੂਗਲ ਪਲੇਅ-ਸਟੋਰ ਦੇ ਰਾਹੀਂ ਹੀ ਤੁਹਾਡੇ ਐਂਡ੍ਰਾਇਡ ਸਮਾਰਟਫੋਨ 'ਚ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ :-ਪਹਿਲੀ ਵਾਰ ‘ਸਾਫਟ ਬੈਟਰੀ’ ਨਾਲ ਆ ਰਹੇ ਹਨ iPhone, ਜਾਣੋ ਡਿਟੇਲ
ਦਰਅਸਲ ਅਮਰੀਕੀ ਸਾਫਟਵੇਅਰ ਕੰਪਨੀ ਨਾਰਟਨਲਾਈਫਲਾਕ (NortonLifeLock) ਅਤੇ ਸਪੇਨ ਦੇ ਆਈ.ਐੱਮ.ਡੀ.ਈ.ਏ. (IMDEA) ਸਾਫਟਵੇਅਰ ਇੰਸਟੀਚਿਊਟ ਵੱਲੋਂ ਇਕ ਸਰਵੇਅ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਆਰਗਨਾਈਜੇਸ਼ਨਸ ਦੀ ਜੁਆਇੰਟ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਤੁਹਾਡੇ ਫੋਨ 'ਚ ਵਾਇਰਸ ਪਹੁੰਚਣ ਦਾ ਸਭ ਤੋਂ ਵੱਡਾ ਸਰੋਤ ਗੂਗਲ ਪਲੇਅ-ਸਟੋਰ ਹੀ ਹੈ। ਗੂਗਲ ਪਲੇਅ-ਸਟੋਰ ਤੋਂ 67.2 ਫੀਸਦੀ ਅਜਿਹੀਆਂ ਐਪਸ ਇੰਸਟਾਲ ਹੁੰਦੀਆਂ ਹਨ ਜਿਨ੍ਹਾਂ 'ਚ ਕਿਸੇ-ਨਾ-ਕਿਸੇ ਤਰ੍ਹਾਂ ਦਾ ਮਾਲਵੇਅਰ ਸ਼ਾਮਲ ਹੁੰਦਾ ਹੈ। ਇਸ ਰਿਪੋਰਟ ਨੂੰ ਚਾਰ ਮਹੀਨੇ 'ਚ 7.9 ਮਿਲੀਅਨ ਐਪ ਅਤੇ 12 ਮਿਲੀਅਨ ਐਂਡ੍ਰਾਇਡ ਡਿਵਾਈਸ ਦਾ ਅਧਿਐਨ ਕਰ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ :-ਕੋਰੋਨਾ ਵਾਇਰਸ ਦਾ ਵਧ ਰਿਹਾ ਕਹਿਰ, ਹਾਰ ਤੋਂ ਬਾਅਦ ਵੀ ਟਰੰਪ ਨਹੀਂ ਲੈ ਰਹੇ ਕੋਈ ਦਿਲਚਸਪੀ
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਥਰਡ ਪਾਰਟੀ ਸੋਰਸ ਰਾਹੀਂ ਸਿਰਫ 10.4 ਫੀਸਦੀ ਐਂਡ੍ਰਾਇਡ ਡਿਵਾਈਸਸ 'ਚ ਹੀ ਮਾਲਵੇਅਰ ਪਹੁੰਚਦੇ ਹਨ। ਅਧਿਐਨ ਤੋਂ ਇਹ ਪਤਾ ਚੱਲਿਆ ਹੈ ਕਿ 87.2 ਫੀਸਦੀ ਐਂਡ੍ਰਾਇਡ ਐਪ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਹੁੰਦੀਆਂ ਹਨ ਜਿਨ੍ਹਾਂ 'ਚੋਂ 67.5 ਫੀਸਦੀ ਐਪਸ ਮਾਲਵੇਅਰ ਨਾਲ ਪ੍ਰਭਾਵਿਤ ਹਨ। ਇਸ ਸਰਵੇਅ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੂਗਲ ਪਲੇਅ-ਸਟੋਰ 'ਤੇ ਐਪ ਪਬਲਿਸ਼ ਕਰਨ ਦੀ ਪਾਲਿਸੀ ਸਖਤ ਨਹੀਂ ਹੈ।
ਕਰੋ ਇਨ੍ਹਾਂ ਨਿਯਮਾਂ ਦੀ ਪਾਲਣਾ ਤਾਂ ਮਿਲੇਗੀ ਫ੍ਰੀ ਸਿਮ
NEXT STORY