ਜਲੰਧਰ- ਸੁਪਰ ਮਾਰੀਓ ਰਨ ਐਪਲ ਐਪ ਸਟੋਰ 'ਤੇ ਛਾ ਗਈ ਹੈ। ਐਨਾਲਿਸਟ Apptopia ਮੁਤਾਬਕ ਪਹਿਲੇ ਦਿਨ ਹੀ ਇਸ ਗੇਮ ਨੂੰ 2.85 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰ ਮਾਰੀਓ ਰਨ ਨੂੰ 15 ਦਸੰਬਰ ਨੂੰ ਲਾਂਚ ਕੀਤਾ ਗਿਆ ਸੀ ਅਤੇ ਫਿਲਹਾਲ ਇਹ ਗੇਮ ਆਈ.ਓ.ਐੱਸ. ਡਿਵਾਈਸਿਸ ਲਈ ਉਪਲੱਬਧ ਹੈ। ਸੁਪਰ ਮਾਰੀਓ ਰਨ ਨੂੰ 150 ਦੇਸ਼ਾਂ 'ਚ ਲਾਂਚ ਕੀਤਾ ਗਿਆ ਹੈ।
ਜੇਕਰ ਤੁਸੀਂ ਪੋਕੇਮੋਨ ਗੇਮ ਖੇਡੀ ਹੈ ਜਾਂ ਇਸ ਦੇ ਦੀਵਾਨੇ ਹੋ ਤਾਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਪਰ ਮਾਰੀਓ ਰਨ ਨੇ ਪੋਕੇਮੋਨ ਗੋ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਪੋਕੇਮੋਨ ਨੂੰ ਪਹਿਲੇ ਦਿਨ 9 ਲੱਖ ਵਾਰ ਡਾਊਨਲੋਡ ਕੀਤਾ ਗਿਆ ਸੀ। ਸੁਪਰ ਮਾਰੀਓ ਰਨ ਨੂੰ ਫਿਲਹਾਲ ਆਈਫੋਨ, ਆਈਪੈਡ ਯੂਜ਼ਰਸ ਲਈ ਹੀ ਲਾਂਚ ਕੀਤਾ ਗਿਆ ਹੈ ਅਤੇ ਅਗਲੇ ਸਾਲ ਐਂਡਰਾਇਡ ਫੋਨਜ਼ ਲਈ ਲਾਂਚ ਕੀਤਾ ਜਾਵੇਗਾ।
ਅਗਲੇ ਸਾਲ ਤਿੰਨ ਫੀਸਦੀ ਤੱਕ ਮਹਿੰਗੀਆਂ ਹੋਣਗੀਆਂ ਹੌਂਡਾ ਦੀਆਂ ਕਾਰਾਂ
NEXT STORY