ਨਵੀਂ ਦਿੱਲੀ/ਜਲੰਧਰ- ਰਿਲਾਇੰਸ ਕਮਿਊਨੀਕੇਸ਼ਨ ਦੇ ਮੁਖੀ ਮੁਕੇਸ਼ ਅੰਬਾਨੀ ਨੇ ਅੱਜ ਰਿਲਾਇੰਸ ਜੀਓ ਨੂੰ ਲਾਂਚ ਕਰ ਦਿੱਤਾ ਹੈ। ਐਨੁਅਲ ਜਨਰਲ ਮੀਟਿੰਗ (ਏ.ਜੀ.ਐੱਮ) ਦੌਰਾਨ ਕਈ ਵੱਡੇ ਐਲਾਨ ਕੀਤੇ ਗਏ ਜਿਨ੍ਹਾਂ 'ਚੋਂ ਮੁੱਖ ਐਲਾਨ ਇਸ ਪ੍ਰਕਾਰ ਹਨ-
1. ਤਿੰਨ ਮਹੀਨੇ ਤੱਕ (5 ਸਤੰਬਰ ਤੋਂ 31 ਦਸੰਬਰ 2016) ਰਿਲਾਇੰਸ ਜੀਓ ਦੇ ਨਾਲ ਸਭ ਕੁਝ ਫ੍ਰੀ ਮਿਲੇਗਾ। ਇਸ ਦੌਰਾਨ ਅਨਲਿਮਟਿਡ ਡਾਟਾ, ਵੁਆਇਸ ਕਾਲਿੰਗ, ਐੱਸ.ਐੱਮ.ਐੱਸ., ਵਾਈ-ਫਾਈ, ਜੀਓ ਐਪਸ ਬਿਲਕੁਲ ਫ੍ਰੀ ਆਦਿ ਸਭ ਕੁਝ ਫ੍ਰੀ ਮਿਲੇਗਾ।
2. ਕਿਸੇ ਵੀ ਡਾਟਾ ਪਲਾਨ ਨਾਲ ਵੁਆਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਹਮੇਸ਼ਾ ਲਈ ਫ੍ਰੀ ਮਿਲੇਗਾ। ਹਰ ਪਲਾਨ 'ਚ ਰਾਤ ਦੇ ਸਮੇਂ ਮਿਲੇਗਾ ਅਨਲਿਮਟਿਡ ਫ੍ਰੀ ਡਾਟਾ। ਸਿਰਫ 50 ਰੁਪਏ 'ਚ 1ਜੀ.ਬੀ. 4ਜੀ.ਬੀ. ਡਾਟਾ ਮਿਲੇਗਾ। ਜੀਓ ਨਾਲ ਕਿਸੇ ਤਰ੍ਹਾਂ ਦਾ ਰੋਮਿੰਗ ਚਾਰਜ ਨਹੀਂ ਲੱਗੇਗਾ।
3. ਦੇਸ਼ ਦੇ 30,000 ਸਕੂਲ ਅਤੇ ਕਾਲਜਾਂ ਨੂੰ ਜੀਓ ਸਰਵਿਸ ਨਾਲ ਜੋੜਿਆ ਜਾਵੇਗਾ। ਵਿਦਿਆਰਥੀਆਂ ਨੂੰ ਸਪੈਸ਼ਲ ਆਫਰ ਦੇ ਤਹਿਤ ਆਈ.ਕਾਰਡ ਦਿਖਾਉਣ 'ਤੇ 25 ਫੀਸਦੀ ਜ਼ਿਆਦਾ ਡਾਟਾ ਦੀ ਸੁਵਿਧਾ ਮਿਲੇਗੀ।
4. ਜੀਓ ਤੋਂ ਜੀਓ ਸਾਰੀ ਵੁਆਇਸ ਕਾਲਿੰਗ ਫ੍ਰੀ।
5. ਦਸੰਬਰ 2017 ਤੱਕ ਮਿਲੇਗੀ 15,000 ਰੁਪਏ ਦੀ ਐਪਸ ਸਬਸਕ੍ਰਿਪਸ਼ਨ ਮੁਫਤ।
ਤਿੰਨ ਮਹੀਨੇ ਦੇ ਬਾਅਦ ਇਹ ਹੋਣਗੇ Reliance Jio ਦੇ 4G Plans
NEXT STORY