ਜਲੰਧਰ : ਕੌਮੀ ਅਤੇ ਕੌਮਾਂਤਰੀ ਬਾਜ਼ਾਰ ਵਿਚ ਬਹੁਤ ਸਾਰੇ ਲਗਜ਼ਰੀ ਸਪੋਰਟ ਯੂਟੀਲਿਟੀ ਵ੍ਹੀਕਲ (ਐੱਸ. ਯੂ. ਵੀ.) ਸ਼ਾਮਲ ਹਨ ਪਰ ਰੇਂਜ ਰੋਵਰ ਨੇ ਲਗਜ਼ਰੀ ਐੱਸ. ਯੂ. ਵੀ. ਸੈਗਮੈਂਟ ਵਿਚ ਇਕ ਵੱਖਰੀ ਹੀ ਥਾਂ ਬਣਾ ਲਈ ਹੈ। ਇਸ ਸਟੈਂਡਰਡ ਨੂੰ ਬਰਕਰਾਰ ਰੱਖਣ ਲਈ ਲੈਂਡ ਰੋਵਰ ਨੇ ਰੇਂਜ ਰੋਵਰ ਸਪੋਰਟ ਐੱਸ. ਵੀ. ਆਰ. ਦੇ ਵੀ8 ਵਰਜਨ ਨੂੰ ਪੇਸ਼ ਕੀਤਾ ਅਤੇ ਅਲਟਰਾ-ਗਜ਼ਰੀਐੱਸ. ਵੀ. ਆਟੋਬਾਇਓਗ੍ਰਾਫੀ ਦੀ ਪੇਸ਼ਕਸ਼ ਕਰਦੇ ਹੋਏ 'ਐੱਸ. ਵੀ. ਆਟੋਬਾਇਓਗ੍ਰਾਫੀ ਡਾਇਨਾਮਿਕ' ਨੂੰ ਲਾਂਚ ਕੀਤਾ ਹੈ। ਇਸ ਵਿਚ ਬਹੁਤ ਸਾਰੇ ਬਦਲਾਅ (ਡਰਾਈਵਰ ਟੈਕ ਅਤੇ ਮਾਡਰਨ ਇਨਫੋਟੇਨਮੈਂਟ ਸਿਸਟਮ) ਵੀ ਕੀਤੇ ਗਏ ਹਨ।
ਇੰਟੀਰੀਅਰ
ਕਾਰ ਦੇ ਅੰਦਰੂਨੀ ਹਿੱਸੇ ਦੀ ਗੱਲ ਕਰੀਏ ਤਾਂ ਅੱਗੇ ਲੱਗੀਆਂ ਸੀਟਾਂ ਨੂੰ 20 ਤਰ੍ਹਾਂ ਨਾਲ ਐਡਜਸਟ ਕੀਤਾ ਜਾ ਸਕੇਗਾ ਅਤੇ ਇਸ ਨੂੰ ਕੰਟ੍ਰਾਸਟ ਸਟੀਚਿੰਗ ਨਾਲ ਡਾਇਮੰਡ-ਕਵਿਲਟ ਪੈਟਰਨ ਵਰਗੀ ਫਿਨੀਸ਼ਿੰਗ ਦਿੱਤੀ ਗਈ ਹੈ। ਨਵੇਂ ਰੇਂਜ ਰੋਵਰ ਦੇ ਅੰਦਰ ਲੱਗੇ ਲਾਲ ਪੈਡਰ ਸ਼ਿਫਟਰ ਸਪੋਰਟੀ ਅਹਿਸਾਸ ਕਰਵਾਉਂਦੇ ਹਨ ਅਤੇ ਜੇਕਰ ਤੁਸੀਂ ਲਾਲ ਪੈਡਲ ਸ਼ਿਫਟਰ ਨਹੀਂ ਚਾਹੁੰਦੇ ਤਾਂ ਟੈਨ ਇੰਟੀਰੀਅਰ ਦੀ ਚੋਣ ਕਰ ਸਕਦੇ ਹੋ।
ਪਾਵਰ
ਰੇਂਜ ਰੋਵਰ ਐੱਸ. ਵੀ. ਆਟੋਬਾਇਓਗ੍ਰਾਫੀ ਡਾਇਨਾਮਿਕ ਵਿਚ ਰੇਂਜ ਰੋਵਰ ਸਪੋਰਟ ਐੱਸ.ਵੀ.ਆਰ ਵਾਲਾ 5.0 ਲੀਟਰ ਸੁਪਰਚਾਰਜਡ ਵੀ8 ਇੰਜਨ ਲੱਗਾ ਹੈ, ਜੋ 405 ਕਿਲੋਵਾਟ (543 ਹਾਰਸਪਾਵਰ) ਅਤੇ 680 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਹਾਲਾਂਕਿ ਬੀ. ਐੱਮ. ਡਬਲਿਊ. ਐਕਸ5 ਐੱਮ ਅਤੇ ਮਰਸਡੀਜ਼ ਜੀ.ਐੱਲ.ਈ. 63 ਐੱਮ. ਐੱਮ. ਜੀ. ਦੀ ਤੁਲਨਾ ਵਿਚ ਤੇਜ਼ ਨਹੀਂ ਹੈ ਪਰ ਫਿਰ ਵੀ ਇਹ ਲਗਜ਼ਰੀ ਐੱਸ.ਯੂ.ਵੀ. 5.4 ਸੈਕੰਡ ਵਿਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਲੈਂਦੀ ਹੈ।
ਸਪੋਰਟੀਅਰ ਰਾਈਡ
ਲੈਂਡ ਰੋਵਰ ਦਾ ਦਾਅਵਾ ਹੈ ਕਿ ਇਹ ਐੱਸ. ਯੂ. ਵੀ. ਸਾਧਾਰਨ ਰੇਂਜ ਰੋਵਰ ਦੇ ਮੁਕਾਬਲੇ ਵਿਚ ਸਪੋਰਟੀਅਰ ਰਾਈਡ ਦੀ ਪੇਸ਼ਕਸ਼ ਕਰੇਗੀ। ਐਕਟਿਵ ਰੋਲ ਬਾਰ ਅਤੇ ਅਡਾਪਟਿਵ ਡੈਂਪਰ ਡਰਾਈਵਿੰਗ ਦੇ ਸਮੇਂ ਬਿਹਤਰੀਨ ਕੰਟਰੋਲ ਪ੍ਰਦਾਨ ਕਰੇਗੀ ਅਤੇ ਇਸ ਵਿਚ ਲੱਗੇ ਸਸਪੈਂਸ਼ਨਸ ਰੇਂਜ ਰੋਵਰ ਐੱਸ.ਵੀ. ਆਟੋਬਾਇਓਗ੍ਰਾਫੀ ਡਾਇਨਾਮਿਕ ਨੂੰ 0.3 ਇੰਚ ਹੇਠਾਂ ਵੀ ਕਰ ਦੇਣਗੇ।
ਹੋਰ ਗੱਲਾਂ
ਇਸ ਵਿਚ ਕੁਝ ਸੁਧਾਰ ਕੀਤੇ ਗਏ ਹਨ, ਜੋ ਇਸ ਵਿਚ ਨਵੀਂ 2017 ਰੇਂਜ ਰੋਵਰ ਲਾਈਨਅਪ ਵਿਚ ਸ਼ਾਮਲ ਕਰਦੇ ਹਨ ਜਿਵੇਂ
- ਨਵਾਂ ਲੋਅ ਟ੍ਰੈਕਸ਼ਨ ਲਾਂਚ ਕੰਟਰੋਲ ਮੋਡ
- ਆਲ ਟਿਰੇਨ ਇੰਫੋ ਸੈਂਟਰ
- ਵ੍ਹੀਕਲ ਜਿਓਮੈਟ੍ਰੀ ਡਿਸਪਲੇ ਅਤੇ ਸਲੋਪ ਅਸਿਸਟ
- ਲੇਟੈਸਟ ਪੀੜ੍ਹੀ ਦਾ ਟਚਸਕ੍ਰੀਨ ਇਨਫੋਟੇਨਮੈਂਟ ਸਿਸਟਮ
- ਆਟੋ-ਐਨਰਜੀ ਬ੍ਰੇਕਿੰਗ ਅਤੇ ਬਲਾਈਂਡ ਸਪੌਟ ਮਾਨੀਟਰ।
ਫਿਟਨੈੱਸ ਨਾਲ ਜੁੜੀ ਜਾਣਕਾਰੀ ਨੂੰ ਟ੍ਰੈਕ ਕਰਣਗੇ ਇਹ 2 ਬਿਹਤਰੀਨ ਗੈਜੇਸਟ
NEXT STORY