ਗੈਜੇਟ ਡੈਸਕ- ਦੁਨੀਆ ਦੇ ਸਭ ਤੋਂ ਵੱਡੇ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ 'ਚ ਚੈਟਿੰਗ ਦਾ ਅੰਦਾਜ਼ ਹੁਣ ਪੂਰੀ ਤਰ੍ਹਾਂ ਬਦਲਣ ਜਾ ਰਿਹਾ ਹੈ। ਵਟਸਐਪ 'ਚ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ ਆਈ ਹੈ ਜਿਸਤੋਂ ਬਾਅਦ ਵਟਸਐਪ ਪੂਰਾ ਬਦਲ ਗਿਆ ਹੈ। ਮੈਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਹੀ ਵਟਸਐਪ ਦੇ ਇਸ ਨਵੇਂ ਫੀਚਰ ਬਾਰੇ ਫੇਸਬੁੱਕ 'ਤੇ ਜਾਣਕਾਰੀ ਦਿੱਤੀ ਹੈ।
ਵਟਸਐਪ ਦੀ ਨਵੀਂ ਅਪਡੇਟ ਤੋਂ ਬਾਅਦ ਤੁਸੀਂ ਇਕ ਹੀ ਫੋਨ 'ਚ ਦੋ ਵਟਸਐਪ ਅਕਾਊਂਟ ਆਪਸ 'ਚ ਸਵਿੱਚ ਕਰ ਸਕੋਗੇ ਯਾਨੀ ਇਕ ਹੀ ਐਪ 'ਚ ਤੁਸੀਂ ਆਪਣੇ ਦੋ ਵੱਖ-ਵੱਖ ਨੰਬਰਾਂ ਤੋਂ ਵਟਸਐਪ ਅਕਾਊਂਟ ਬਣਾ ਸਕਦੇ ਹੋ ਅਤੇ ਇਸਤੇਮਾਲ ਕਰ ਸਕਦੇ ਹੋ। ਮਾਰਕ ਜ਼ੁਕਰਬਰਗ ਨੇ ਵਟਸਐਪ ਦੇ ਇਸ ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ ਜਿਸ ਵਿਚ ਸਾਫਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਅਕਾਊਂਟ ਸਵਿੱਚ ਕਰਨ ਦਾ ਆਪਸ਼ਨ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ- 24 ਅਕਤੂਬਰ ਤੋਂ ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ
ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ
ਵਟਸਐਪ ਦਾ ਇਹ ਫੀਚਰ ਕਾਫੀ ਹੱਦ ਤਕ ਐਕਸ, ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗਾ ਹੈ। ਇਨ੍ਹਾਂ ਤਿੰਨਾਂ ਪਲੇਟਫਾਰਮਾਂ 'ਤੇ ਤੁਸੀਂ ਕਈ ਅਕਾਊਂਟਸ ਨੂੰ ਲਾਗ-ਇਨ ਕਰ ਸਕਦੇ ਹੋ ਅਤੇ ਆਪਣੀ ਲੋੜ ਦੇ ਹਿਸਾਬ ਨਾਲ ਵੱਖ-ਵੱਖ ਅਕਾਊਂਟ 'ਚ ਸਵਿੱਚ ਕਰ ਸਕਦੇ ਹੋ।
ਵਟਸਐਪ ਦਾ ਇਹ ਫੀਚਰ ਕਾਫੀ ਕੰਮ ਦਾ ਹੈ ਕਿਉਂਕਿ ਫਿਲਹਾਲ ਦੋ ਵਟਸਐਪ ਅਕਾਊਂਟ ਨੂੰ ਇਕ ਹੀ ਫੋਨ 'ਚ ਇਸਤੇਮਾਲ ਕਰਨ ਲਈ ਦੋ ਐਪ ਦੀ ਲੋੜ ਹੁੰਦੀ ਹੈ। ਕਈ ਫੋਨ 'ਚ ਐਪ ਕਲੋਨ ਦੀ ਸਹੂਲਤ ਤਾਂ ਹੈ ਪਰ ਜਿਨ੍ਹਾਂ 'ਚ ਨਹੀਂ ਹੈ, ਉਨ੍ਹਾਂ 'ਚ ਥਰਡ ਪਾਰਟੀ ਕਲੋਨ ਐਪ ਦੀ ਮਦਦ ਲੈਣੀ ਪੈਂਦੀ ਹੈ ਜੋ ਕਿ ਸਕਿਓਰ ਨਹੀਂ ਹੈ।
ਇਕ ਹੀ ਫੋਨ ਅਤੇ ਇਕ ਹੀ ਐਪ 'ਚ ਦੋ ਵਟਸਐਪ ਅਕਾਊਂਟ ਨੂੰ ਇਸਤੇਮਾਲ ਕਰਨ ਲਈ ਤੁਹਾਡੇ ਦੋਵੇਂ ਸਿਮ ਕਾਰਡ ਐਕਟਿਵ ਹੋਣੇ ਜ਼ਰੂਰੀ ਹਨ ਜਿਨ੍ਹਾਂ ਨਾਲ ਤੁਹਾਡੇ ਅਕਾਊਂਟ ਲਿੰਕ ਹਨ। ਈ-ਸਿਮ ਅਤੇ ਰੈਗੂਲਰ ਸਿਮ ਦੇ ਨਾਲ ਦੋ ਅਕਾਊਂਟ ਇਸਤੇਮਾਲ ਕੀਤੇ ਜਾ ਸਕਣਗੇ। ਜੇਕਰ ਤੁਹਾਡਾ ਦੂਜਾ ਸਿਮ, ਦੂਜੇ ਫੋਨ 'ਚ ਹੈ ਤਾਂ ਤੁਸੀਂ ਓ.ਟੀ.ਪੀ. ਰਾਹੀਂ ਲਾਗ-ਇਨ ਕਰ ਸਕੋਗੇ।
ਇਹ ਵੀ ਪੜ੍ਹੋ- WhatsApp 'ਚ ਹੋਇਆ ਵੱਡਾ ਬਦਲਾਅ, ਨਵੀਂ ਲੁੱਕ ਦੇ ਨਾਲ ਮਿਲਣਗੇ ਸ਼ਾਨਦਾਰ ਫੀਚਰਜ਼
ਟਾਟਾ ਮੋਟਰਜ਼ ਨੇ ਸਫਾਰੀ ਅਤੇ ਹੈਰੀਅਰ ਨੂੰ ਨਵੇਂ ਅਵਤਾਰ ’ਚ ਕੀਤਾ ਲਾਂਚ
NEXT STORY