ਜਲੰਧਰ-ਟੈੱਕ ਜੁਇੰਟ ਗੂਗਲ ਨੇ ਆਪਣੀ ਗੂਗਲ ਐਪ ਲਈ ਇਕ ਨਵੇਂ ਫੀਚਰ ਨੂੰ ਰੀਲੀਜ਼ ਕੀਤਾ ਹੈ। ਇਹ ਨਵਾਂ ਫੀਚਰ ਗੂਗਲ ਐਪ 'ਚ ਲਏ ਹੋਏ ਸਕਰੀਨਸ਼ਾਟ ਨੂੰ ਐਡਿਟ ਕਰਨ ਅਤੇ ਉਨ੍ਹਾਂ ਨੂੰ ਸ਼ੇਅਰ ਕਰਨ ਨੂੰ ਆਸਾਨ ਬਣਾਉਦਾ ਹੈ। ਰਿਪੋਰਟ ਅਨੁਸਾਰ ਕੰਪਨੀ ਨੇ ਪਿਛਲੇ ਸਾਲ ਅਪ੍ਰੈਲ 'ਚ ਆਪਣੀ ਐਪ ਦੇ ਲਈ ਇਸ ਨਵੇਂ ਬਿਲਟ ਇਨ ਸਕਰੀਨਸ਼ਾਟ ਐਡਿਟਰ ਦਾ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਸੀ, ਪਰ ਇਹ ਫੀਚਰ ਹੁਣ ਸਿਰਫ ਗੂਗਲ ਐਪ ਦੀ ਬੀਟਾ ਵਰਜਨ 7.21 'ਚ ਹੀ ਉਪਲੱਬਧ ਹੈ ਅਤੇ ਉਮੀਦ ਕੀਤੀ ਜਾ ਰਹੀਂ ਹੈ ਕਿ ਕੰਪਨੀ ਇਸ ਨੂੰ ਜਲਦ ਹੀ ਪਬਲਿਕ ਦੇ ਲਈ ਰੋਹੋਇਆ ਲ-ਆਊਟ ਕਰ ਸਕਦੀ ਹੈ।
ਇਸ ਤਰ੍ਹਾਂ ਇਸਤੇਮਾਲ-
ਇਸ ਨੂੰ ਵਰਤੋਂ ਕਰਨ ਲਈ ਅਕਾਊਂਟ ਐਂਡ ਪ੍ਰਾਈਵੇਸੀ 'ਤੇ ਜਾਓ, ‘Edit and share screenshots’ਨਾਂ ਦਾ ਇਕ ਨਵਾਂ ਟਾਂਗਲ ਲਿਸਟ ਦੇ ਅੰਤ 'ਚ ਮੌਜੂਦ ਹੋਵੇਗਾ। ਇਕ ਵਾਰ ਜਦੋਂ ਤੁਸੀਂ ਇਹ ਇਨੇਬਲ ਕਰਦੇ ਹੋ ਤਾਂ ਹਰ ਵਾਰ ਜਦੋਂ ਤੁਸੀਂ ਸਕਰੀਨਸ਼ਾਟ ਲੈਦੇ ਹੋ, ਤਾਂ ਤੁਹਾਨੂੰ ਪੇਜ ਦੇ ਹੇਠਲੇ ਪਾਸੇ ਪੈਨਲ 'ਤੇ ਐਡਿਟ ਜਾਂ ਸ਼ੇਅਰ ਕਰਨ ਦਾ ਆਪਸ਼ਨ ਦਿਖਾਈ ਦੇਵੇਗਾ।
ਇਸ ਤੋਂ ਬਾਅਦ ਜਦੋਂ ਤੁਸੀਂ ਐਡਿਟ 'ਤੇ ਟੈਪ ਕਰਦੇ ਹੋ ਤਾਂ ਗੂਗਲ ਕ੍ਰੋਪ ਅਤੇ ਡੂਡਲ ਸਮੇਤ ਆਪਸ਼ਨਜ਼ ਦੇ ਨਾਲ ਬੇਸਿਕ ਐਡਿਟਰ ਨੂੰ ਓਪਨ ਕਰੇਗਾ। ਸਕਰੀਨਸ਼ਾਟ ਨੂੰ ਠੀਕ ਕਰਨ ਤੋਂ ਬਾਅਦ, ਤੁਸੀਂ ਇਮੇਜ ਨੂੰ ਸੇਵ ਕਰਨ ਲਈ ਚੈੱਕਮਾਰਕ 'ਤੇ ਟੈਪ ਕਰਨਾ ਚੁਣ ਸਕਦੇ ਹੋ।
ਜਿਓਨੀ ਦੇ ਇੰਨ੍ਹਾਂ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਹੋਈ 9000 ਰੁਪਏ ਤੱਕ ਦੀ ਕਟੌਤੀ
NEXT STORY