ਆਟੋ ਡੈਸਕ– ਟਾਟਾ ਨੇ ਆਪਣੀ ਲੋਕਪ੍ਰਸਿੱਧ ਐੱਸ.ਯੂ.ਵੀ. ਹੈਰੀਅਰ ਦਾ ਕੈਮੋ ਐਡੀਸ਼ਨ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ 16.50 ਲੱਖ ਰੁਪਏ (ਐਕਸ-ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ’ਤੇ ਪੇਸ਼ ਕੀਤਾ ਗਿਆ ਹੈ। ਇਸ ਦੀ ਬੁਕਿੰਗ ਕੰਪਨੀ ਨੇ ਅੱਜ ਤੋਂ ਹੀ ਆਪਣੀ ਡੀਲਰਸ਼ਿਪ ਅਤੇ ਵੈੱਬਸਾਈਟ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਟਾਟਾ ਹੈਰੀਅਰ ਕੈਮੋ ਐਡੀਸ਼ਨ ਨੂੰ ਕੁਲ 6 ਮਾਡਲਾਂ- ਐਕਸ ਟੀ, ਐਕਸ ਟੀ ਪਲੱਸ, ਐਕਸ ਜ਼ੈੱਡ, ਐਕਸ ਜ਼ੈੱਡ ਏ, ਐਕਸ ਜ਼ੈੱਡ ਪਲੱਸ ਅਤੇ ਐਕਸ ਜ਼ੈੱਡ ਏ ਪਲੱਸ ’ਚ ਲਿਆਇਆ ਗਿਆ ਹੈ ਅਤੇ ਇਸ ਦੇ ਟਾਪ ਸਪੇਕ ਮਾਡਲ ਦੀ ਕੀਮਤ 20.30 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ, ਯਾਨੀ ਇਸ ਦੀ ਕੀਮਤ ਡਾਰਕ ਐਡੀਸ਼ਨ ਜਿੰਨੀ ਹੀ ਹੈ।
Harrier XT CAMO |
16,50,000 ਰੁਪਏ |
Harrier XT+ CAMO |
17,30,000 ਰੁਪਏ |
Harrier XZ CAMO |
17,85,000 ਰੁਪਏ |
Harrier XZ+ CAMO |
19,10,000 ਰੁਪਏ |
Harrier XZA CAMO |
19,15,000 ਰੁਪਏ |
Harrier XZA+ CAMO |
20,30,000 ਰੁਪਏ |
SUV ’ਚ ਕੀਤੇ ਗਏ ਹਨ ਇਹ ਬਦਲਾਅ
ਇਸ ਖ਼ਾਸ ਐਡੀਸ਼ਨ ’ਚ ਬਲੈਕ ਸਟੋਨ ਮੈਟ੍ਰਿਕਸ ਡੈਸ਼ਬੋਰਡ, ਪ੍ਰੀਮੀਅਮ ਬਲੈਕ ਸਟੋਨ ਲੈਦਰ ਸੀਟਾਂ ਕੰਟਰਾਸਟ ਕੈਮੋ ਗਰੀਨ ਸਟਿਚਿੰਗ ਅਤੇ ਗਨਮੈਟਲ ਗ੍ਰੇਅ ’ਚ ਇੰਟੀਰੀਅਰ ਵੇਖਣ ਨੂੰ ਮਿਲਿਆ ਹੈ। ਇਸ ਵਿਚ ਕਈ ਐਕਸੈਸਰੀਜ਼ ਵੀ ਲਾਗਈਆਂ ਗਈਆਂ ਹਨ ਜਿਨ੍ਹਾਂ ’ਚ ਸਪੈਸ਼ਲ ਕੈਮੋ ਗ੍ਰਾਫਿਕਸ, ਬੋਨਟ ’ਤੇ ਹੈਰੀਅਰ ਮਸਕਟ, ਰੂਫ ਰੇਲ, ਸਾਈਡ ਸਟੈੱਪ ਅਤੇ ਫਰੰਟ ਪਾਰਕਿੰਗ ਸੈਂਸਰ ਆਦਿ ਸ਼ਾਮਲ ਹਨ। ਟਾਟਾ ਹੈਰੀਅਰ ਕੈਮੋ ਐਡੀਸ਼ਨ ਨੂੰ ਦੇਸ਼ ਦੇ ਸੈਨਾ ਬਲਾਂ ਅਤੇ ਫੌਜੀਆਂ ਨੂੰ ਸਲਾਮੀ ਦੇਣ ਲਈ ਲਿਆਇਆ ਗਿਆ ਹੈ।
2.0 ਲੀਟਰ ਇੰਜਣ
ਟਾਟਾ ਹੈਰੀਅਰ ਦੇ ਕੈਮੋ ਐਡੀਸ਼ਨ ’ਚ 2.0 ਲੀਟਰ ਦਾ ਟਰਬੋ ਡੀਜ਼ਲ ਇੰਜਣ ਲੱਗਾ ਹੈ ਜੋ 170 ਐੱਚ.ਪੀ. ਦੀ ਪਾਵਰ ਅਤੇ 350 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਮੈਨੁਅਲ ਅਤੇ 6 ਸਪੀਡ ਆਟੋਮੈਟਿਕ ਗਿਅਰਬਾਕਸ ਦੇ ਆਪਸ਼ਨ ਨਾਲ ਲਿਆਇਆ ਗਿਆ ਹੈ।
WhatsApp ’ਤੇ ਕਿਸੇ ਦੀ ਸ਼ਿਕਾਇਤ ਕਰਨ ਲਈ ਹੁਣ ਦੇਣਾ ਪਵੇਗਾ ਚੈਟ ਦਾ ਸਬੂਤ
NEXT STORY