ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ਹੁਣ ਇਕ ਅਜਿਹੇ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜੋ ਕਿ ਬੜੇ ਕੰਮ ਦਾ ਹੈ। ਵਟਸਐਪ ’ਤੇ ਫਿਲਹਾਲ ਕਿਸੇ ਦੀ ਸ਼ਿਕਾਇਤ ਕਰਨ ਲਈ ਕਿਸੇ ਸਬੂਤ ਦੀ ਲੋੜ ਨਹੀਂ ਪੈਂਦੀ ਪਰ ਨਵੀਂ ਅਪਡੇਟ ਤੋਂ ਬਾਅਦ ਕਿਸੇ ਕਾਨਟੈਕਟ ਦੀ ਸ਼ਿਕਾਇਤ ਕਰਨ ਲਈ ਤੁਹਾਨੂੰ ਸਬੂਤ ਦੇ ਤੌਰ ’ਤੇ ਚੈਟ ਦੇਣੀ ਪਵੇਗੀ। ਵਟਸਐਪ ਦੇ ਇਸ ਨਵੇਂ ਫੀਚਰ ਦੀ ਟੈਸਟਿੰਗ ਐਂਡਰਾਇਡ ਦੇ 2.20.206.3 ਬੀਟਾ ਵਰਜ਼ਨ ’ਤੇ ਹੋ ਰਹੀ ਹੈ।
ਵਟਸਐਪ ਬਿਜ਼ਨੈੱਸ ਅਤੇ ਆਮ ਯੂਜ਼ਰਸ ਨੂੰ ਜੇਕਰ ਕੋਈ ਮੈਸੇਜ ਭੇਜ ਕੇ ਪਰੇਸ਼ਾਨ ਕਰ ਰਿਹਾ ਹੈ ਜਾਂ ਫਾਲਤੂ ਕੁਮੈਂਟ ਕਰ ਰਿਹਾ ਹੈ ਤਾਂ ਹੁਣ ਉਸ ਦੀ ਸ਼ਿਕਾਇਤ ਕਰਨ ਲਈ ਹਾਲ ਦੀ ਚੈਟ ਦਾ ਸਕਰੀਨਸ਼ਾਟ ਵਟਸਐਪ ਦੇ ਨਾਲ ਸਾਂਝਾ ਕਰਨਾ ਹੋਵੇਗਾ। ਕੁਲ ਮਿਲਾ ਕੇ ਮਾਮਲਾ ਇਹ ਹੈ ਕਿ ਪਹਿਲਾਂ ਲੋਕ ਆਪਸੀ ਦੁਸ਼ਮਣੀ ਕਾਰਨ ਬਿਨਾਂ ਸਬੂਤ ਦੇ ਸ਼ਿਕਾਇਤ ਕਰ ਦਿੰਦੇ ਸਨ ਪਰ ਹੁਣਸਬੂਤ ਦੇਣਾ ਹੋਵੇਗਾ।
ਵਟਸਐਪ ਦੇ ਨਵੇਂ ਫੀਚਰ ਬਾਰੇ WABetaInfo ਨੇ ਜਾਣਕਾਰੀ ਦਿੱਤੀ ਹੈ। ਕਿਸੇ ਕਾਨਟੈਕਟ ਦੀ ਸ਼ਿਕਾਇਤ ਦੇ ਨਾਲ ਸਬੂਤ ਦੇ ਤੌਰ ’ਤੇ ਦਿੱਤੇ ਗਏ ਸਕਰੀਨਸ਼ਾਟ ਦੀ ਜਾਂਚ ਕਰੇਗਾ ਅਤੇ ਫਿਰ ਐਕਸ਼ਨ ਲਵੇਗਾ। ਨਵੇਂ ਫੀਚਰ ਨੂੰ elaborates your report considering several factors ਨਾਂ ਦਿੱਤਾ ਗਿਆ ਹੈ।
ਨਵੀਂ ਅਪਡੇਟ ਤੋਂ ਬਾਅਦ ਵਟਸਐਪ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਕਿਸੇ ਖ਼ਾਸ ਨੰਬਰ ਨੂੰ ਲੈ ਕੇ ਕਿੰਨੇ ਲੋਕਾਂ ਨੇ ਸ਼ਿਕਾਇਤ ਕੀਤੀ ਹੈ। ਜੇਕਰ ਕੰਪਨੀ ਨੂੰ ਕਿਸੇ ਖ਼ਾਸ ਨੰਬਰ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲਦੀਆਂ ਹਨ ਤਾਂ ਉਹ ਉਸ ਕਾਨਟੈਕਟ ਖਿਲਾਫ ਐਕਸ਼ਨ ਲਵੇਗੀ। ਇਥੋਂ ਤਕ ਕਿ ਉਸ ਨੰਬਰ ਨੂੰ ਬਲੈਕਲਿਸਟ ’ਚ ਵੀ ਸ਼ਾਮਲ ਕਰੇਗੀ।
ਨਵੇਂ ਅਵਤਾਰ ’ਚ ਲਾਂਚ ਹੋਇਆ Oppo A15, ਜਾਣੋ ਕੀਮਤ ਤੇ ਫੀਚਰਜ਼
NEXT STORY