ਆਟੋ ਡੈਸਕ- ਜੇਕਰ ਤੁਸੀਂ ਵੀ ਟਾਟਾ ਦੀ ਇਲੈਕਟ੍ਰਿਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸ਼ਾਨਦਾਰ ਮੌਕਾ ਹੈ। ਟਾਟਾ ਮੋਟਰਸ ਨੇ ਆਪਣੇ ਕਈ ਇਲੈਕਟ੍ਰਿਕ ਮਾਡਲਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਇਨ੍ਹਾਂ ਮਾਡਲਾਂ ਦੀਆਂ ਕੀਮਤਾਂ 'ਚ 1.2 ਲੱਖ ਰੁਪਏ ਤਕ ਦੀ ਕਟੌਤੀ ਕੀਤੀ ਗਈ ਹੈ। ਬੈਟਰੀ ਦੀ ਲਾਗਤ 'ਚ ਕਮੀ ਦਾ ਫਾਇਦਾ ਗਾਹਕਾਂ ਤਕ ਪਹੁੰਚਾਉਣ ਦੇ ਉਦੇਸ਼ ਨਾਲ ਕੰਪਨੀ ਨੇ ਇਨ੍ਹਾਂ ਗੱਡੀਆਂ ਦੀਆਂ ਕੀਮਤਾਂ ਨੂੰ ਘਟਾਇਆ ਹੈ। ਇਸ ਨਾਲ ਟਾਟਾ ਨੈਕਸਨ ਈ.ਵੀ. ਦੀ ਕੀਮਤ 1.2 ਲੱਖ ਰੁਪਏ ਤਕ ਘੱਟ ਹੋ ਗਈ ਹੈ।
1.2 ਲੱਖ ਰੁਪਏ ਤਕ ਸਸਤੀ ਹੋਈ ਨੈਕਸਨ ਈ.ਵੀ.
ਟਾਟਾ ਮੋਟਰਸ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ Nexon.ev ਦੀ ਕੀਮਤ ਹੁਣ 14.5 ਲੱਖ ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਇਸਦੀ ਕੀਮਤ 'ਚ 1.2 ਲੱਖ ਰੁਪਏ ਘੱਟ ਹੋ ਗਈ ਹੈ। ਉਥੇ ਹੀ Tiago.ev ਦੀ ਕੀਮਤ ਹੁਣ 7.99 ਲੱਖ ਰੁਪਏ ਤੋਂ ਸ਼ੁਰੂ ਹੋ ਰਹੀ ਹੈ। ਟਿਆਗੋ ਈ.ਵੀ. ਦੀ ਕੀਮਤ 'ਚ 70,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਹਾਲ ਹੀ 'ਚ ਲਾਂਚ ਹੋਈ Punch.EV ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ।
ਇਹ ਵੀ ਪੜ੍ਹੋ- Hyundai ਨੇ ਲਾਂਚ ਕੀਤਾ i20 ਦਾ ਨਵਾਂ ਮਾਡਲ, ਜਾਣੋ ਕੀਮਤ ਤੇ ਖੂਬੀਆਂ
EV ਦੀ ਕੁਲ ਲਾਗਤ 'ਚ ਵੱਡਾ ਹਿੱਸਾ ਹੁੰਦੀ ਹੈ ਬੈਟਰੀ ਦੀ ਲਾਗਤ
ਟਾਟਾ ਪੈਸੰਜਰ ਇਲੈਕਟ੍ਰਿਕ ਮੋਬਿਲਿਟੀ (TPEM) ਦੇ ਮੁੱਖ ਵਪਾਰਕ ਅਧਿਕਾਰੀ ਵਿਵੇਕ ਸ਼੍ਰੀਵਤਸ ਨੇ ਕਿਹਾ ਕਿ ਬੈਟਰੀ ਦੀ ਲਾਗਤ ਈ.ਵੀ. ਦੀ ਕੁਲ ਲਾਗਤ ਦਾ ਇਕ ਵੱਡਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ 'ਚ ਬੈਟਰੀ ਸੈੱਲ ਦੀਆਂ ਕੀਮਤਾਂ 'ਚ ਨਰਮੀ ਆਈ ਹੈ ਅਤੇ ਭਵਿੱਖ 'ਚ ਇਸ ਵਿਚ ਹੋਰ ਵੀ ਕਮੀ ਆਉਣ ਦੀ ਸੰਭਾਵਨਾ ਹੈ। ਇਸ ਲਈ ਅਸੀਂ ਇਸ ਤੋਂ ਹੋਣ ਵਾਲੇ ਫਾਇਦੇ ਨੂੰ ਸਿੱਧਾ ਗਾਹਕਾਂ ਤਕ ਪਹੁੰਚਾਉਣ ਦਾ ਆਪਸ਼ਨ ਚੁਣਿਆ ਹੈ। ਕੰਪਨੀ ਨੇ ਕਿਹਾ ਕਿ 2023 'ਚ ਯਾਤਰੀ ਵਾਹਨ (ਪੀ.ਵੀ.) ਉਦਯੋਗ 'ਚ 8 ਫੀਸਦੀ ਦਾ ਵਾਧਾ ਹੋਇਆ। ਜਦੋਂਕਿ ਸਿਰਫ ਈ.ਵੀ. ਸੈਗਮੇਂਟ 'ਚ 90 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਟੈਸਲਾ ਦਾ ਹੁਣ ਤਕ ਦਾ ਸਭ ਤੋਂ ਵੱਡਾ ਰੀਕਾਲ, ਵਾਪਸ ਮੰਗਵਾਏ 22 ਲੱਖ ਇਲੈਕਟ੍ਰਿਕ ਵਾਹਨ, ਜਾਣੋ ਵਜ੍ਹਾ
BMW ਭਾਰਤ 'ਚ ਲੈ ਕੇ ਆਈ ਸਭ ਤੋਂ ਸੁਰੱਖਿਅਤ ਕਾਰ, ਗੋਲੀਆਂ ਦਾ ਵੀ ਨਹੀਂ ਹੋਵੇਗਾ ਕੋਈ ਅਸਰ
NEXT STORY