ਗੈਜੇਟ ਡੈਸਕ– ਭਾਰਤ ’ਚ 5ਜੀ ਨੈੱਟਵਰਕ ਦਾ ਇੰਤਜ਼ਾਰ ਲੰਬਾ ਹੋ ਸਕਦਾ ਹੈ। ਦਰਅਸਲ, ਟੈਲੀਕਾਮ ਕੰਪਨੀਆਂ ਦਾ 5ਜੀ ਟ੍ਰਾਇਲ ਹਾਲੇ ਪੂਰਾ ਨਹੀਂ ਹੋ ਸਕਿਆ ਹੈ। ਲਿਹਾਜਾ ਕੰਪਨੀਆਂ ਨੇ ਦੂਰਸੰਚਾਰ ਵਿਭਾਗ ਤੋਂ 5ਜੀ ਟ੍ਰਾਇਲ ਦੀ ਮਿਆਦ 1 ਸਾਲ ਵਧਾਉਣ ਦੀ ਮੰਗ ਕੀਤੀ ਹੈ। ਕੰਪਨੀਆਂ ਨੂੰ ਮਈ ’ਚ 6 ਮਹੀਨਿਆਂ ਲਈ ਸਪੈਕਟ੍ਰਮ ਦੀ ਅਲਾਟਮੈਂਟ ਕੀਤੀ ਗਈ ਸੀ। ਫਿਲਹਾਲ 5ਜੀ ਸੇਵਾਵਾਂ ਦਾ ਟ੍ਰਾਇਲ ਸਮੇਂ ਸਿਰ ਪੂਰਾ ਨਹੀਂ ਹੋਇਆ ਹੈ। ਜਿਸ ਲਈ ਟੈਲੀਕਾਮ ਕੰਪਨੀਆਂ ਨੇ ਸਰਕਾਰ ਤੋਂ ਸਮਾਂ ਮੰਗਿਆ ਹੈ ਜਿਸ ਲਈ ਟੈਲੀਕਾਮ ਕੰਪਨੀਆਂ ਨੇ ਸਰਕਾਰ ਤੋਂ ਸਮਾਂ ਮੰਗਿਆ ਹੈ। ਟੈਲੀਕਾਮ ਕੰਪਨੀਆਂ ਨੇ 5ਜੀ ਟ੍ਰਾਇਲ ਲਈ ਮਿਆਦ ਵਧਾਉਣ ਦਾ ਸਮਾਂ ਮੰਗਿਆ ਹੈ। ਕੰਪਨੀਆਂ ਨੇ 5ਜੀ ਟ੍ਰਾਇਲ ਲਈ 1 ਸਾਲ ਦਾ ਸਮਾਂ ਮੰਗਿਆ ਹੈ।
ਇਹ ਵੀ ਪੜ੍ਹੋ– ਮੁਫ਼ਤ ’ਚ ਘਰ ਬੈਠੇ ਪੋਰਟ ਕਰਵਾਓ ਮੋਬਾਇਲ ਨੰਬਰ, ਇਹ ਹੈ ਆਸਾਨ ਤਰੀਕਾ
ਸਰਕਾਰ ਵਲੋਂ ਮਈ ’ਚ ਦਿੱਤੇ ਗਏ ਸਪੈਕਟ੍ਰਮ ਮੁਤਾਬਕ ਸਰਕਾਰ ਨੂੰ 6 ਮਹੀਨੇ ਯਾਨੀ ਕਿ ਨਵੰਬਰ ਤਕ ਟ੍ਰਾਇਲ ਪੂਰਾ ਕਰਨਾ ਸੀ ਪਰ ਹਾਲੇ ਵੀ ਕਈ ਪੇਂਡੂ ਇਲਾਕਿਆਂ ’ਚ ਟ੍ਰਾਇਲ ਨਹੀਂ ਹੋ ਸਕਿਆ ਹੈ। ਇਸ ਦੌਰਾਨ ਕੰਪਨੀਆਂ ਨੂੰ ਕੁੱਲ 12 ਲੋਕੇਸ਼ਨ ’ਤੇ ਟ੍ਰਾਇਲ ਕਰਨਾ ਸੀ ਪਰ ਕੰਪਨੀਆਂ ਵਲੋਂ ਇਹ ਪੂਰਾ ਨਹੀਂ ਕੀਤਾ ਜਾ ਸਕਿਆ ਹੈ।
ਕਦੋਂ ਤਕ ਰੋਲਆਊਟ ਹੋਵੇਗਾ 5ਜੀ ਨੈੱਟਵਰਕ
ਹਾਲਾਂਕਿ, ਹੁਣ ਦੂਰਸੰਚਾਰ ਕੰਪਨੀਆਂ ਨੇ 5ਜੀ ਨੈੱਟਵਰਕ ਦੇ ਟ੍ਰਾਇਲ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਦੇਸ਼ ’ਚ 5ਜੀ ਦੇ ਰੋਲਆਊਟ ’ਚ ਦੇਰੀ ਹੋ ਸਕਦੀ ਹੈ। ਉਥੇ ਹੀ ਦੂਰਸੰਚਾਰ ਵਿਭਾਗ (DoT) ਨੇ ਸਪੈਕਟ੍ਰਮ ਨਿਲਾਮੀ ਦੀ ਰਾਸ਼ੀ ਨੂੰ ਤੈਅ ਕਰਨ ਅਤੇ 5ਜੀ ਨੈੱਟਵਰਕ ਦੇ ਰੌਲਆਊਟ ਦੀ ਪ੍ਰਕਿਰਿਆ ’ਤੇ ਦੂਰਸੰਚਾਰ ਰੈਗੁਲੇਟਰੀ (TRAI) ਤੋਂ ਰਾਏ ਮੰਗੀ ਹੈ। ਜਿਸ ਨਾਲ 5ਜੀ ਦਾ ਕਮਰਸ਼ੀਅਲ ਰੋਲਆਊਟ ਸ਼ੁਰੂ ਹੋ ਸਕੇ। ਉਂਝ ਅਜੇ ਤਕ ਸਪੈਕਟ੍ਰਮ ਨਿਲਾਮੀ ਦੀ ਕੋਈ ਸਮਾਂ ਮਿਆਦ ਵੀ ਨਹੀਂ ਤੈਅ ਕੀਤੀ ਗਈ ਪਰ ਉਮੀਦ ਹੈ ਕਿ ਇਸ ਦੀ ਪ੍ਰਕਿਰਿਆ ਅਪ੍ਰੈਲ-ਜੂਨ 2022 ’ਚ ਸ਼ੁਰੂ ਹੋ ਸਕਦੀ ਹੈ।
ਇਹ ਵੀ ਪੜ੍ਹੋ– ਹੁਣ ਏਅਰਟੈੱਲ ਨੇ AGR, ਸਪੈਕਟ੍ਰਮ ’ਤੇ 4 ਸਾਲ ਦਾ ਮੋਰਾਟੋਰੀਅਮ ਆਪਸ਼ਨ ਚੁਣਿਆ
ਚੀਨੀ ਕੰਪਨੀਆਂ ਨੂੰ ਨਹੀਂ ਮਿਲੀ 5ਜੀ ਟ੍ਰਾਇਲ ਦੀ ਮਨਜ਼ੂਰੀ
DoT ਨੇ ਚੀਨੀ ਕੰਪਨੀਆਂ ਦੀ ਤਕਨਾਲੋਜੀ ਦੇ ਬਿਨਾਂ 5ਜੀ ਟ੍ਰਾਇਲ ਨੂੰ ਰਿਲਾਇੰਸ ਜੀਓ, ਭਾਰਤੀ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਐੱਮ.ਟੀ.ਐੱਨ.ਐੱਲ. ਨੂੰ ਮਨਜ਼ੂਰੀ ਦਿੱਤੀ ਸੀ। ਇਸ ਲਈ ਦੂਰਸੰਚਾਰ ਵਿਭਾਗ ਵਲੋਂ Ericsson, Nokia, Samsung ਅਤੇ C-DOT ਨਾਲ 5ਜੀ ਟ੍ਰਾਇਲ ਦੀ ਮਨਜ਼ੂਰੀ ਦਿੱਤੀ ਸੀ। ਰਿਲਾਇੰਸ ਜੀਓ ਇੰਫੋਕਾਮ ਆਪਣੀ ਸਵਦੇਸ਼ੀ ਤਕਨੀਕ ਦੇ ਨਾਲ-ਨਾਲ ਸੈਮਸੰਗ ਗਿਅਰਸ ਦੀ ਵਰਤੋਂ ਕਰਕੇ 5ਜੀ ਟ੍ਰਾਇਲ ਕਰ ਰਹੀ ਹੈ।
ਇਹ ਵੀ ਪੜ੍ਹੋ– BSNL ਦੀ ਖਾਸ ਪੇਸ਼ਕਸ਼, ਇਨ੍ਹਾਂ ਗਾਹਕਾਂ ਨੂੰ 4 ਮਹੀਨਿਆਂ ਤਕ ਮਿਲੇਗਾ ਮੁਫ਼ਤ ਇੰਟਰਨੈੱਟ
ਹਿਮਾਲਿਅਨ 650cc ਨੂੰ ਰਾਇਲ ਐਨਫੀਲਡ ਨੇ ਦਿੱਤੀ ਹਰੀ ਝੰਡੀ
NEXT STORY