ਗੈਜੇਟ ਡੈਸਕ– ਵਰਕ ਫਰਾਮ ਹੋਮ ਦੌਰਾਨ ਲੋਕਾਂ ਨੇ ਆਪਣੀ ਵਰਕਿੰਗ ਲੋਕੇਸ਼ਨ ਨੂੰ ਸ਼ਿਫਟ ਕੀਤਾ ਹੈ। ਅਜਿਹੇ ’ਚ ਲੋਕਾਂ ਨੂੰ ਖਰਾਬ ਨੈੱਟਵਰਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਪਹਿਲਾਂ ਮੋਬਾਇਲ ਨੰਬਰ ਪੋਰਟ ਕਰਵਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਸੀ ਪਰ ਹੁਣ ਮੁਫ਼ਤ ’ਚ ਘਰ ਬੈਠੇ ਮੋਬਾਇਲ ਨੰਬਰ ਪੋਰਟ ਕਰਵਾਇਆ ਜਾ ਸਕੇਗਾ। ਅਜਿਹੇ ’ਚ ਗਾਹਕ ਘਟ ਹੈਠੇ ਆਪਣੀ ਮਰਜ਼ੀ ਦੇ ਆਪਰੇਟਰ ਨੂੰ ਚੁਣ ਸਕਣਗੇ। ਇਸ ਪ੍ਰੋਸੈਸ ’ਚ ਡਿਜੀਟਲ ਮੋਡ ਰਾਹੀਂ ਕੇ.ਵਾਈ.ਸੀ. ਅਪਡੇਟ ਕੀਤਾ ਜਾ ਸਕੇਗਾ। ਇਸ ਲਈ ਕਿਸੇ ਤਰ੍ਹਾਂ ਦੇ ਫਿਜੀਕਲ ਡਾਕਿਊਮੈਂਟ ਦੀ ਲੋੜ ਨਹੀਂ ਹੋਵੇਗੀ।
ਸਿਮ ਪੋਰਟ ਕਰਨ ਦਾ ਤਰੀਕਾ
- ਫੋਨ ਦੇ SMS ਬਾਕਸ ’ਚ PORT ਲਿਖਕੇ ਇਕ ਸਪੇਸ ਦੇਣ ਤੋਂ ਬਾਅਦ ਆਪਣਾ ਮੋਬਾਇਲ ਨੰਬਰ ਟਾਈਪ ਕਰੋ।
- ਇਸ ਤੋਂ ਬਾਅਦ ਉਸ ਨੂੰ 1900 ’ਤੇ ਸੈਂਡ ਕਰੋ। ਇਸ ਤੋਂ ਬਾਅਦ 1901 ਤੋਂ ਨਵਾਂ ਮੈਸੇਜ ਮਿਲੇਗਾ।
- ਇਹ ਪੋਰਟ ਕੋਡ ਤਾਂ ਹੀ ਮਿਲੇਗਾ, ਜਦੋਂ ਫੋਨ ਬਿੱਲ ਪੂਰੀ ਤਰ੍ਹਾਂ ਪੇਡ ਹੋਵੇਗਾ।
- 1901 ਨੰਬਰ ਤੋਂ ਪ੍ਰਾਪਤ ਹੋਏ ਮੈਸੇਜ ’ਚ 8 ਅੰਕਾਂ ਦਾ ਯੂਨੀਕ ਕੋਡ ਹੋਵੇਗਾ।
- ਇਹ ਕੋਡ ਕੁਝ ਦਿਨਾਂ ਲਈ ਯੋਗ ਹੁੰਦੇ ਹਨ।
- ਇਸ ਯੂਨੀਕ ਪੋਰਟਿੰਗ ਕੋਡ ਨੂੰ ਉਸ ਕੰਪਨੀ ਦੇ ਆਊਟਲੇਟ ਜਾਂ ਸਟੋਰ ’ਤੇ ਲੈ ਕੇ ਜਾਣਾ ਹੈ, ਜਿਸ ਕੰਪਨੀ ਦੇ ਨੈੱਟਵਰਕ ’ਤੇ ਤੁਸੀਂ ਆਪਣਾ ਨੰਬਰ ਬਦਲਵਾਉਣਾ ਚਾਹੁੰਦੇ ਹੋ।
- ਆਊਟਲੇਟ ’ਤੇ ਐਪਲੀਕੇਸ਼ਨ ਫਾਰਮ ਭਰਵਾਇਆ ਜਾਵੇਗਾ ਅਤੇ ਇਸ ਦੇ ਨਾਲ ਹੀ ਨਵੀਂ ਸਿਮ ਦੇ ਦਿੱਤੀ ਜਾਵੇਗੀ।
ਘਰ ਬੈਠੇ ਇੰਝ ਕਰੋ KYC
- ਗਾਹਕ ਨੂੰ ਸਰਵਿਸ ਪ੍ਰੋਵਾਈਡਰ ਦੇ ਐਪ, ਪੋਰਟਲ ਜਾਂ ਫਿਰ ਵੈੱਬਸਾਈਟ ’ਤੇ ਫੈਮਲੀ ਜਾਂ ਕਿਸੇ ਦੋਸਤ ਦੇ ਨੰਬਰ ਤੋਂ ਰਜਿਸਟਰ ਕਰਨਾ ਹੋਵੇਗਾ।
- ਇਸ ਤੋਂ ਬਾਅਦ ਓ.ਟੀ.ਪੀ. ਰਾਹੀਂ ਰਜਿਸਟ੍ਰੇਸ਼ਨ ਦੀ ਤਸਦੀਕ ਕੀਤੀ ਜਾਵੇਗੀ।
- ਇਸ ਲਈ ਇਲੈਕਟ੍ਰੋਨਿਕ ਵੈਰੀਫਿਕੇਸ਼ਨ ਡਾਕਿਊਮੈਂਟ ਦੀ ਲੋੜ ਹੋਵੇਗੀ, ਜਿਸ ਨੂੰ ਡਿਜੀਲਾਕਰ ਅਤੇ ਆਧਾਰ ਦਾ ਇਸਤੇਮਾਲ ਕਰਕੇ ਵੈਰੀਫਾਈ ਕੀਤਾ ਜਾ ਸਕੇਗਾ।
- ਡਿਜੀਲਾਕਰ ਦੀ ਸਾਰੀ ਡਿਟੇਲ ਨੂੰ ਆਟੋਮੈਟਿਕਲੀ ਐਕਸੈਸ ਕੀਤਾ ਜਾ ਸਕੇਗਾ।
- ਗਾਹਕ ਨੂੰ ਇਕ ਸਾਫ ਫੋਟੋ ਅਤੇ ਵੀਡੀਓ ਅਪਲੋਡ ਕਰਨੀ ਹੋਵੇਗੀ।
- ਆਊਟ ਸਟੇਸ਼ਨ ਗਾਹਕ ਨੂੰ ਲੋਕਲ ਰਿਸ਼ਤੇਦਾਰ ਦੀ ਡਿਟੇਲ ਅਤੇ ਮੋਬਾਇਲ ਨੰਬਰ ਦੇਣਾ ਹੋਵੇਗਾ, ਜਿਸ ਦੇ ਨੰਬਰ ’ਤੇ ਓ.ਟੀ.ਪੀ. ਭੇਜ ਕੇ ਕਨਫਰਮ ਕੀਤਾ ਜਾਵੇਗਾ। ਇਸ ਤੋਂ ਬਾਅਦ ਤੁਹਾਡੇ ਲੋਕਲ ਐਡਰੈੱਸ ’ਤੇ ਸਿਮ ਕਾਰਡ ਡਿਲੀਵਰ ਹੋ ਜਾਵੇਗਾ।
TDSAT ਨੇ ਏਅਰਟੈੱਲ, VIL ਜੁਰਮਾਨਾ ਮਾਮਲੇ ’ਚ ਬੈਂਕ ਗਾਰੰਟੀ ’ਤੇ ਅਗਲੀ ਸੁਣਵਾਈ ਤੱਕ ਲਗਾਈ ਰੋਕ
NEXT STORY