ਜਲੰਧਰ- ਦੂਰਸੰਚਾਰ ਕੰਪਨੀ ਟੈਲੀਨਾਰ ਇੰਡੀਆ ਨੇ ਯੂ.ਪੀ. ਵੈਸਟ ਸਰਕਿਲ 'ਚ ਆਪਣੇ ਗਾਹਕਾਂ ਲਈ ਨਵੀਆਂ ਆਫਰਜ਼ ਦੀ ਪੇਸ਼ਕਸ਼ ਕੀਤੀ ਹੈ ਜਿਨ੍ਹਾਂ ਤਹਿਤ ਸਿਰਪ 29 ਰੁਪਏ 'ਚ 28 ਦਿਨਾਂ ਲਈ 1ਜੀ.ਬੀ. ਡਾਟਾ ਮਿਲੇਗਾ। ਕੰਪਨੀ ਨੇ ਅੱਜ ਦੱਸਿਆ ਕਿ ਇਸ ਤੋਂ ਇਲਾਵਾ 60 ਰੁਪਏ, 80 ਰੁਪਏ ਅਤੇ 100 ਰੁਪਏ ਦੇ ਰਿਚਾਰਜ 'ਤੇ ਫੁੱਲ ਟਾਕਟਾਈਮ ਵੀ ਦਿੱਤਾ ਜਾਵੇਗਾ। 125 ਰੁਪਏ ਅਤੇ 150 ਰੁਪਏ ਦੇ ਰਿਚਾਰਜ 'ਤੇ ਗਾਹਕਾਂ ਨੂੰ ਇੰਨੇ ਹੀ ਰੁਪਏ ਦਾ ਵਾਧੂ ਟਾਕਟਾਈਮ ਮਿਲੇਗਾ।
ਕੰਪਨੀ ਦੇ ਸਰਕਿਲ ਵਿਕਾਨੇਸ ਹੈੱਡ ਅਨਿਲ ਕੁਮਾਰ ਨੇ ਕਿਹਾ ਕਿ ਭਾਰਤੀ ਤਿਉਹਾਰ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਪੁਖਤਾ ਬਣਾਉਣ ਦਾ ਕੰਮ ਕਰਦੇ ਹਨ। ਇਸ ਡਿਜੀਟਲ ਯੁੱਗ 'ਚ ਮੋਬਾਇਲ ਕੁਨੈਕਟੀਵਿਟੀ ਸਾਰੇ ਲੋਕਾਂ ਨੂੰ ਇਕ-ਦੂਜੇ ਦੇ ਕੋਲ ਲੈ ਕੇ ਆਈ ਹੈ। ਤਿਉਹਾਰਾਂ ਦੇ ਮੌਕੇ 'ਤੇ ਲੋਕ ਆਪਣੇ ਸਕੇ-ਸੰਬੰਧੀਆਂ ਨਾਲ ਕੁਨੈਕਟ ਹੋਣ ਅਤੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੇਣ ਦੀ ਇੱਛਾ ਰੱਖਦੇ ਹੋ ਤਾਂ ਇਹ ਸਾਡਾ ਕਰਤਵ ਹੈ ਕਿ ਅਸੀਂ ਉਨ੍ਹਾਂ ਨੂੰ ਉਪਯੋਗੀ ਅਤੇ ਕਿਫਾਇਤੀ ਉਤਪਾਦਾਂ ਦੇ ਵਿਕਲਪ ਦਈਏ ਤਾਂ ਜੋ ਉਨ੍ਹਾਂ ਨੂੰ ਸਹਿਜ ਕੁਨੈਕਟੀਵਿਟੀ ਦੇ ਨਾਲ ਵਾਇਸ ਅਤੇ ਡਾਟਾ ਦਾ ਅਨੁਭਵ ਹਾਸਲ ਹੋਵੇਗਾ।
ਨਵੇਂ ਅਵਤਾਰ 'ਚ ਲਾਂਚ ਹੋਈ Honda Accord Hybrid
NEXT STORY