ਜਲੰਧਰ- ਕੰਪਿਊਟਰ ਅਤੇ ਲੈਪਟਾਪ 'ਤੇ ਬਹੁਤ ਸਾਰੇ ਲੋਕ ਕ੍ਰੋਮ ਬ੍ਰਾਊਜ਼ਰ ਦਾ ਇਸਤੇਮਾਲ ਕਰਦੇ ਹਨ। ਅਜਿਹੇ 'ਚ ਜ਼ਰੂਰੀ ਵੈੱਬਸਾਈਟ ਹੁੰਦੀਆਂ ਹਨ, ਜਿੰਨ੍ਹਾਂ ਨੂੰ ਬ੍ਰਾਊਜ਼ਰ ਓਪਨ ਕਰਦੇ ਹੀ ਖੋਲਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕ੍ਰੋਮ ਬ੍ਰਾਊਜ਼ਰ 'ਚ ਇਕ ਫੀਚਰ ਅਜਿਹਾ ਵੀ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੀ ਪਸੰਦੀਦਾ ਵੈੱਬਸਾਈਟ ਬਿਨਾ ਟਾਈਪ ਕੀਤੇ ਖੋਲ ਸਕਦੇ ਹੋ।
ਗੂਗਲ ਦੇ ਕ੍ਰੋਮ ਬ੍ਰਾਊਜ਼ਰ 'ਤੇ ਟੈਕਸਟ ਵੱਡਾ ਕਰਨ ਦੇ ਲਈ ਬ੍ਰਾਊਜ਼ਰ ਦੀ ਸੈਟਿੰਗ 'ਚ ਜਾਣਾ ਹੋਵੇਗਾ। ਇਸ ਦੇ ਲਈ ਬ੍ਰਾਊਜ਼ਰ 'ਚ ਉੱਪਰ ਵੱਲ ਦਿੱਤੇ ਗਏ ਤਿੰਨ ਬਿੰਦੂਆਂ (ਡਾਟ) ਵਾਲੇ ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਛੋਟੀ ਜਿਹੀ ਸਕਰੀਨ ਖੁੱਲ੍ਹੇਗੀ, ਜਿਸ 'ਚ ਹੇਠਾਂ ਵੱਲ ਸੈਟਿੰਗ ਲਿਖਿਆ ਹੋਵੇਗਾ। ਸੈਟਿੰਗ ਦੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਇਕ ਨਵੇਂ ਟੈਬ 'ਚ ਸੈਟਿੰਗ ਖੁੱਲ ਜਾਵੇਗੀ। ਇਸ ਤੋਂ ਬਾਅਦ ਸਭ ਤੋਂ ਹੇਠਾਂ ਦਿੱਤੇ ਗਏ 'ਆਨ ਸਟਾਰਟਅਪ' ਨਾਮ ਦਾ ਆਪਸ਼ਨ ਮਿਲੇਗਾ। ਇਸ 'ਚ ਤਿੰਨ ਬਾਕਸ ਮੌਜੂਦ ਹਨ। ਇਸ 'ਚ ਸਭ ਤੋਂ ਹੇਠਾਂ ਜਿਸ 'ਚ 'ਓਪਨ ਏ ਸੈਪਸੀਫਿਕ ਪੇਜ ਅਤੇ ਸੈੱਟ ਆਫ ਪੇਜ' ਲਿਖਿਆ ਹੋਵੇਗਾ, ਉਸ ਦੇ ਸਾਹਮਣੇ ਦਿੱਤੇ ਗਏ ਬਕਸੇ 'ਚ ਕਲਿੱਕ ਕਰ ਦਿਓ। ਇਸ ਤੋਂ ਬਾਅਦ 'ਐਡ ਏ ਨਿਊ ਪੇਜ' ਅਤੇ 'ਯੂਜ਼ ਕਰੈਂਟ ਪੇਜ' ਦਾ ਆਪਸ਼ਨ ਮਿਲੇਗਾ। 'ਐਡ ਏ ਪੇਜ' 'ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰ ਨੂੰ ਉਸ ਵੈੱਬਸਾਈਟ ਦਾ ਯੂ. ਆਰ. ਐੱਲ. ਟਾਈਪ/ਪੇਸਟ ਕਰਨਾ ਹੋਵੇਗਾ, ਜਿਸ ਨੂੰ ਉਹ ਹਮੇਸ਼ਾਂ ਬ੍ਰਾਊਜ਼ਰ 'ਚ ਦੇਖਣਾ ਚਾਹੁੰਦੇ ਹਨ। ਇਕ ਤੋਂ ਜ਼ਿਆਦਾ ਵੈੱਬਸਾਈਟ ਸੇਵ ਕਰਨ ਦੇ ਲਈ 'ਐਡ' ਵਾਲੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਇਲਾਵਾ ਜੇਕਰ ਵਰਤਮਾਨ ਸਮੇਂ ਦੇ ਕ੍ਰੋਮ ਬ੍ਰਾਊਜ਼ਰ 'ਚ ਉਹ ਵੈੱਬਸਾਈਟ ਖੁੱਲ੍ਹੀ ਹੈ, ਤਾਂ ਯੂਜ਼ਰ 'ਯੂਜ਼ ਕਰੇਂਟ ਪੇਜਸ ਦਾ ਆਪਸ਼ਨ ਆਪਣਾ ਸਕਦੇ ਹੋ। ਅਜਿਹਾ ਕਰਨ ਤੋਂ ਬਾਅਦ ਜਦੋਂ ਵੀ ਯੂਜ਼ਰ ਆਪਣੇ ਕੰਪਿਊਟਰ 'ਤੇ ਕ੍ਰੋਮ ਬ੍ਰਾਊਜ਼ਰ ਖੋਲ੍ਹਣਗੇ, ਤਾਂ ਉਨ੍ਹਾਂ ਨੂੰ ਪਸੰਦੀਦਾ ਵੈੱਬਸਾਈਟ ਖੁੱਲ੍ਹੀ ਮਿਲੇਗੀ।
ਜੋ ਬੰਦ ਕੀਤਾ ਉਹ ਹੀ ਖੁੱਲ੍ਹੇਗੀ -
ਕ੍ਰੋਮ ਬ੍ਰਾਊਜ਼ਰ ਦਾ ਇਕ ਹੋਰ ਫੀਚਰ ਇਹ ਹੈ ਕਿ ਜੋ ਟੈਬ ਬ੍ਰਾਊਜ਼ਰ ਬੰਦ ਹੁੰਦੇ ਤੱਕ ਸਮਾਂ ਚੱਲ ਰਿਹਾ ਸੀ ਦੁਬਾਰਾ ਓਪਨ ਕਰਨ ਤੋਂ ਬਾਅਦ ਉਹ ਹੀ ਦੁਬਾਰਾ ਖੁੱਲ੍ਹੀ ਮਿਲੇਗੀ। ਇਸ ਦੇ ਲਈ ਬ੍ਰਾਊਜ਼ਰ ਦੀ ਸੈਟਿੰਗ 'ਚ ਜਾਣਾ ਹੋਵੇਗਾ। ਉਸ ਤੋਂ ਬਾਅਦ ਸਭ ਤੋਂ ਹੇਠਾਂ On startup ਦਾ ਸੈਗਮੈਂਟ ਮਿਲੇਗਾ, ਜਿਸ 'ਚ Continue where you left off ਦਾ ਆਪਸ਼ਨ ਮਿਲੇਗਾ, ਉਸ 'ਤੇ ਕਲਿੱਕ ਕਰ ਦਿਓ। ਇਸ ਤੋਂ ਬਾਅਦ ਜਦੋਂ ਵੀ ਤੁਸੀਂ ਆਪਣਾ ਬ੍ਰਾਊਜ਼ਰ ਓਪਨ ਕਰੋਗੇ, ਤਾਂ ਬੰਦ ਕਰਦੇ ਸਮੇਂ ਜੋ ਵੈੱਬਸਾਈਟ ਖੁੱਲ੍ਹੀ ਸੀ, ਉਹ ਦੁਬਾਰਾ ਖੁੱਲ੍ਹੀ ਦਿਖਾਈ ਦੇਵੇਗੀ।
ਕ੍ਰੋਮ 'ਚ ਪਾਓ ਫਾਈਲ ਮੈਨੇਜ਼ਰ ਜਿਹਾ ਫੀਚਰ -
ਗੂਗਲ ਦੇ ਕ੍ਰੋਮ ਬ੍ਰਾਊਜ਼ਰ ਐਪ 'ਚ ਡਾਊਨਲੋਡ ਆਪਸ਼ਨ ਦਾ ਇਸਤੇਮਾਲ ਕਰ ਕੇ ਵੈੱਬਪੇਜ ਜਾਂ ਸਟੋਰੀ ਨੂੰ ਭਵਿੱਖ ਦੇ ਲਈ ਸੇਵ ਕਰ ਸਕਦੇ ਹੋ, ਤਾਂ ਕਿ ਇੰਟਰਨੈੱਟ ਨਾ ਹੋਣ 'ਤੇ ਵੀ ਉਸ ਨੂੰ ਪੜਿਆ ਜਾ ਇਸਤੇਮਾਲ ਕੀਤਾ ਜਾ ਸਕੇ। ਇਸ ਫੀਚਰ ਦਾ ਇਸਤੇਮਾਲ ਕਰਨ ਦੇ ਲਈ ਕ੍ਰੋਮ ਬ੍ਰਾਊਜ਼ਰ 'ਚ ਉੱਪਰ ਵੱਲ ਹੋਰ ਦਿੱਤੇ ਗਏ ਤਿੰਨ ਡਾਟ ਵਾਲੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਸੱਜੇ ਪਾਸੇ ਇਕ ਨਵੀਂ ਸਕਰੀਨ ਖੁੱਲ੍ਹੇਗੀ, ਜਿਸ 'ਚ ਸੈਟਿੰਗ ਸਮੇਤ ਕਈ ਆਪਸ਼ਨ ਦਿਖਣਗੇ। ਇਸ 'ਚ ਸਭ ਤੋਂ ਉੱਪਰ ਡਾਊਨਲੋਡ ਦਾ ਆਈਕਨ ਮਿਲੇਗਾ, ਉਸ 'ਤੇ ਕਲਿੱਕ ਕਰਨ ਤੋਂ ਬਾਅਦ ਉਹ ਵੈੱਬਪੇਜ ਆਪਣੇ-ਆਪ ਸੇਵ ਹੋ ਜਾਵੇਗਾ। ਜੇਕਰ ਤੁਹਾਡੇ ਬ੍ਰਾਊਜ਼ਰ 'ਚ ਇਹ ਫੀਚਰ ਨਹੀਂ ਆ ਰਿਹਾ ਹੈ, ਤਾਂ ਕ੍ਰੋਮ ਐਪ ਨੂੰ ਗੂਗਲ ਪਲੇਅਸਟੋਰ 'ਤੇ ਜਾ ਕੇ ਅਪਡੇਟ ਕਰ ਲਿਓ।
ਇਸ ਸਾਲ ਲਾਂਚ ਹੋਵੇਗਾ ਪਿਆਜੀਓ ਦਾ ਇਹ ਨਵਾਂ ਸਕੂਟਰ
NEXT STORY