ਜਲੰਧਰ- ਛੇਤੀ ਹੀ ਕਾਗਜ਼ ਦੇ ਟੁਕੜੇ ਦੀ ਤਰ੍ਹਾਂ ਮੋੜੇ ਜਾ ਸਕਣ ਵਾਲੇ ਕੰਪਿਊਟਰ ਦੀ ਕਲਪਨਾ ਹਕੀਕਤ ਬਣ ਸਕਦੀ ਹੈ। ਕੋਰੀਆ ਦੇ ਵਿਗਿਆਨੀਆਂ ਵੱਲੋਂ ਵਿਕਸਿਤ ਕਾਰਬਨਿਕ ਪ੍ਰਕਾਸ਼ ਉਤਸਰਜਕ ਡਾਇਓਡ (ਓ. ਐੱਲ. ਈ. ਡੀ.) ਤਕਨੀਕ ਦੀ ਮਦਦ ਨਾਲ ਬਹੁਤ ਜ਼ਿਆਦਾ ਪਤਲੇ ਅਤੇ ਬਹੁਤ ਘੱਟ ਭਾਰ ਵਾਲੇ ਕੰਪਿਊਟਰਾਂ ਦਾ ਵਿਕਾਸ ਸੰਭਵ ਹੋ ਸਕਦਾ ਹੈ।
ਖੋਜਕਾਰਾਂ ਨੇ ਕਿਹਾ ਕਿ ਓ. ਐੱਲ. ਈ. ਡੀ. ਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਗ੍ਰੈਫੀਨ ਦੀ ਵਰਤੋਂ ਪਾਰਦਰਸ਼ੀ ਇਲੈਕਟ੍ਰੋਡ ਦੇ ਰੂਪ ਵਿਚ ਕਰਦਾ ਹੈ । ਓ. ਐੱਲ. ਈ. ਡੀ. ਇਕ ਤਰ੍ਹਾਂ ਦੇ ਪਲਾਸਟਿਕ ਪਦਾਰਥ ਨਾਲ ਬਣਿਆ ਹੁੰਦਾ ਹੈ। ਇਸ ਉੱਤੇ ਬਾਅਦ ਵਿਚ ਧਿਆਨ ਦਿੱਤਾ ਗਿਆ ਜਿਸ ਦੀ ਵਰਤੋਂ ਨਵੇਂ ਜ਼ਮਾਨੇ ਦੀ ਡਿਸਪਲੇ ਬਣਾਉਣਾ ਸੰਭਵ ਹੈ । ਇਸ 'ਤੇ ਕੰਮ ਕਰਦੇ ਸਮੇਂ ਸਮੱਗਰੀ ਨੂੰ ਮੋੜਨਾ ਜਾਂ ਇਥੋਂ ਤੱਕ ਕਿ ਲਪੇਟਣਾ ਵੀ ਸੰਭਵ ਹੋ ਸਕਦਾ ਹੈ। ਇਸ ਰਿਪੋਰਟ ਦਾ ਪ੍ਰਕਾਸ਼ਨ ਨੇਚਰ ਕਮਿਊਨੀਕੇਸ਼ਨਜ਼ ਜਨਰਲ ਵਿਚ ਹੋਇਆ ਹੈ।
ਉੱਤਰੀ ਧਰੁਵ ਬਰਫ ਤੋਂ ਰਹਿਤ ਹੋ ਜਾਵੇਗਾ ਇਕ ਲੱਖ ਸਾਲਾਂ 'ਚ : ਖੋਜ
NEXT STORY