ਜਲੰਧਰ- ਮਾਈਕ੍ਰੋਸਾਫਟ ਨੇ ਵਿੰਡੋਜ਼ 10 ਲਈ ਨਵਾਂ ਆਈ ਟ੍ਰੈਕਿੰਗ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਖਾਸ ਕਰਕੇ ਉਨ੍ਹਾਂ ਲੋਕਾਂ ਲਈ ਹੈ ਜੋ ਕੰਪਿਊਟਰ ਦੀ ਵਰਤੋਂ ਕਰਨ 'ਚ ਅਸਮਰਥ ਹਨ। ਇਹ ਫੀਚਰ ਫਿਲਹਾਲ ਇਸ ਦੇ ਬੀਟਾ ਵਰਜ਼ਨ 'ਚੇ ਹੈ ਅਤੇ ਇਸ ਨੂੰ ਕੰਪਨੀ ਜਲਦੀ ਹੀ ਅਪਡੇਟ ਰਾਹੀਂ ਸਾਰੇ ਵਿੰਡੋਜ਼ 10 ਕੰਪਿਊਟਰਸ ਲਈ ਜਾਰੀ ਕਰ ਸਕਦੀ ਹੈ। ਇੰਸਾਈਡਰ ਪ੍ਰੀਵਿਊ ਬਿਲਡ 'ਚ ਦਿੱਤਾ ਗਿਆ ਆਈ ਟ੍ਰੈਕਿੰਗ ਫੀਚਰ ਕਾਫੀ ਮਦਦਗਾਰ ਸਾਬਿਤ ਹੋ ਸਕਦਾ ਹੈ। ਹਾਲਾਂਕਿ ਇਸ ਲਈ Tobii Eye Tracker 4C ਇਸਤੇਮਾਲ ਕਰਨਾ ਹੋਵੇਗਾ ਜਿਸ ਤੋਂ ਬਾਅਦ ਯੂਜ਼ਰਸ ਆਪਣੀਆਂ ਅਖਾਂ ਦੇ ਇਸ਼ਾਰੇ ਨਾਲ ਕੰਪਿਊਟਰ ਚਲਾ ਸਕਦੇ ਹਨ।
ਦਰਅਸਲ ਇਸ ਟੂਲ ਰਾਹੀਂ ਅੱਖਾਂ ਨਾਲ ਆਨ ਸਕਰੀਨ ਮਾਊਸ ਅਤੇ ਕੀ-ਬੋਰਡ ਚਲਾਇਆ ਜਾ ਸਕੇਗਾ। ਕੰਪਨੀ ਦੇ ਅਧਿਕਾਰਤ ਬਲਾਗ ਪੋਸਟ ਮੁਤਾਬਕ ਇਹ ਫੀਚਰ ਟੋਬੀ ਆਈ ਟ੍ਰੈਕਰ 4ਸੀ ਦੇ ਨਾਲ ਕੰਮ ਕਰੇਗਾ। ਇਸ ਨੂੰ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਵਿੰਡੋਜ਼ 10 ਕੰਪਿਊਟਰ ਤੋਂ ਇਸ ਫੀਚਰ ਨੂੰ ਸਪੋਰਟ ਕਰਨਾ ਹੋਵੇਗਾ। ਸ਼ੁਰੂ ਹੁੰਦੇ ਹੀ ਸਕਰੀਨ 'ਤੇ ਲਾਂਚਪੈਡ ਦਿਸੇਗਾ ਜਿਸ ਵਿਚ ਮਾਊਸ, ਕੀ-ਬੋਰਡ ਅਤੇ ਟੈਕਸਟ-ਟੂ-ਸਪੀਚ ਫੀਚਰਸ ਹੋਣਗੇ।
ਕੰਪਨੀ ਮੁਤਾਬਕ ਕੰਪਿਊਟਰ ਤੋਂ ਇੰਟਰਐੱਕਟ ਕਰਨ ਲਈ ਸਿਰਫ ਯੂਜ਼ਰ ਨੂੰ ਉਸ ਵੱਲ ਦੇਖਣਾ ਹੋਵੇਗਾ, ਜਦੋਂ ਤੱਕ ਬਟਨ ਐਕਟੀਵੇਟ ਨਾ ਹੋ ਜਾਣ। ਵਿਜ਼ੁਅਲ ਐਕਟੀਵੇਸ਼ਨ ਤੋਂ ਬਾਅਦ ਯੂਜ਼ਰਸ ਅੱਖਾਂ ਦੇ ਇਸ਼ਾਰੇ ਨਾਲ ਕੰਪਿਊਟਰ ਚਲਾ ਸਕਣਗੇ।

ਉਦਾਹਰਣ ਦੇ ਤੌਰ 'ਤੇ ਮਾਊਸ (ਕਰਸਰ) ਨੂੰ ਸਕਰੀਨ ਦੇ ਉੱਪਰ ਲੈ ਕੇ ਜਾਣ ਲਈ ਯੂਜ਼ਰ ਨੂੰ ਉੱਪਰ ਦੇਖਣਾ ਹੋਵੇਗਾ। ਅਜਿਹਾ ਹੀ ਅੱਖਾਂ ਰਾਹੀਂ ਹੀ ਕੀ-ਬੋਰਡ ਦੇ ਵਰਡਸ ਦਾ ਸਿਲੈਕਸ਼ਨ ਕਰਕੇ ਟਾਈਪ ਵੀ ਕੀਤਾ ਜਾ ਸਕਦਾ ਹੈ। ਇਹ ਟੂਲ ਅਜੇ ਬੀਟਾ ਵਰਜ਼ਨ 'ਚ ਹੈ, ਇਸ ਲਈ ਸੂਰਜ ਦੀ ਰੌਸ਼ਨੀ 'ਚ ਮੁਸ਼ਕਲਾਂ ਆ ਸਕਦੀਆਂ ਹਨ।
ਆਉਣ ਵਾਲੇ ਸਮੇਂ 'ਚ ਇਸ ਫੀਚਰ ਦਾ ਦਾਇਰਾ ਵਧਾਇਆ ਜਾ ਸਕਦਾ ਹੈ। ਫਿਲਹਾਲ ਲਿਮਟਿਡ ਕੰਪਨੀਆਂ ਹਨ ਜੋ ਇਸ ਦੇ ਨਾਲ ਕੰਮ ਕਰਨ ਵਾਲੇ ਆਈ ਟ੍ਰੈਕਿੰਗ ਡਿਵਾਈਸ ਵੇਚਦੀਆਂ ਹਨ।
ਪਾਕਿਸਤਾਨ ਦੀ ਸਰਕਾਰੀ ਵੈੱਬਸਾਈਟ ਹੈਕ, ਤਿਰੰਗੇ ਝੰਡੇ ਦੇ ਨਾਲ ਵੱਜਿਆ ਭਾਰਤ ਦਾ ਰਾਸ਼ਟਰੀ ਗੀਤ
NEXT STORY