ਜਲੰਧਰ- ਐਪਲ ਨੇ ਆਪਣੇ ਨਵੇਂ iPad 9.7 ਨੂੰ ਕੁਝ ਸਮਾਂ ਪਹਿਲਾਂ ਹੀ ਮਾਰਚ ਦੇ ਅਖਿਰ 'ਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਹੁਣ ਇਹ ਨਵਾਂ iPad ਭਾਰਤ 'ਚ ਵਿਕਰੀ ਲਈ ਆਨਲਾਈਨ ਸ਼ਾਪਿੰਗ ਸਾਈਟ ਫਲਿਪਕਾਰਟ 'ਤੇ ਪ੍ਰੀ-ਆਰਡਰ ਲਈ ਉਪਲੱਬਧ ਹੋ ਗਿਆ ਹੈ ਅਤੇ ਉਥੇ ਹੀ ਗਾਹਕਾਂ ਨੂੰ ਇਹ 20 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਦੇ ਵਿਚਕਾਰ ਤੱਕ ਉਪਲੱਬਧ ਕਰਾ ਦਿੱਤੇ ਜਾਣਗੇ। ਇਹ iPad ਐਪਲ ਪੈਂਸਿਲ ਸਪੋਰਟ ਦੇ ਨਾਲ ਹੈ। ਇਸ ਤੋਂ ਇਲਾਵਾ iPad 9.7 ਸਿਲਵਰ, ਗੋਲਡ ਅਤੇ ਸਪੇਸ ਗਰੇ ਕਲਰ ਆਪਸ਼ਨਸ 'ਚ ਹੈ।
ਗੱਲ ਕਰੀਏ ਇਸ ਦੀ ਕੀਮਤ ਦੀ ਤਾਂ ਇਸ ਦਾ ਬੇਸਿਕ ਵੇਰੀਐਂਟ ਐਪਲ iPad 9.7 32GB ਵਾਈ-ਫਾਈ ਮਾਡਲ 28,000 ਰੁਪਏ ਦੀ ਕੀਮਤ ਦੇ ਨਾਲ ਹੈ। ਉਥੇ ਹੀ ਇਸ ਦਾ ਦੂਜਾ iPad 9.7 32GB ਵਾਈ-ਫਾਈ+ ਸੈਲੂਲਰ ਮਾਡਲ ਦੀ ਕੀਮਤ 35,700 ਰੁਪਏ ਅਤੇ ਤੀਸਰੇ ਵੇਰੀਐਂਟ iPad 9.7 128GB ਵਾਈ-ਫਾਈ ਮਾਡਲ ਦੀ ਕੀਮਤ 38,600 ਰੁਪਏ ਹੈ। ਇਸ ਦਾ ਚੌਥਾ ਵੇਰੀਐਂਟ iPad 9.7 128GB ਵਾਈ-ਫਾਈ+ਸੈਲੂਲਰ ਹੈ ਜੋ ਕਿ 46,300 ਰੁਪਏ ਦੀ ਕੀਮਤ ਦੇ ਨਾਲ ਹੈ।
ਕੰਪਨੀ ਨੇ ਇਸ ਆਈਪੈਡਸ ਦੀ ਖਰੀਦੀ 'ਤੇ ਕਈ ਲਾਂਚ ਆਫਰ ਵੀ ਪੇਸ਼ ਕੀਤੇ ਹਨ ਜਿਸ ਦੇ ਤਹਿਤ 16,000 ਰੁਪਏ ਦਾ ਐਕਸਚੇਂਜ ਆਫਰ, ਨੋ ਕਾਸਟ EMI ਦੀ ਸਹੂਲਤ ਅਤੇ ਐਕਸਿਸ ਬੈਂਕ ਵਜ਼ ਕ੍ਰੈਡੀਟ ਕਾਰਡ ਗਾਹਕਾਂ ਨੂੰ 5 ਫ਼ੀਸਦੀ ਦੀ ਇਲਾਵਾ ਛੋਟ ਦਿੱਤੀ ਜਾ ਰਹੀ ਹੈ।
ਗੂਗਲ ਹੋਮ ਨੂੰ ਟੱਕਰ ਦੇਣ ਲਈ ਅਮੇਜ਼ਨ ਨੇ ਪੇਸ਼ ਕੀਤਾ ਸ਼ਾਨਦਾਰ ਆਫਰ
NEXT STORY