ਜਲੰਧਰ- ਇੰਟਰਨੈੱਟ ਦੀ ਮਦਦ ਨਾਲ ਤੁਸੀਂ ਦੁਨੀਆ ਭਰ ਦੀ ਜ਼ਰੂਰੀ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਤੋਂ ਇਲਾਵਾ ਫਾਇਲਸ ਅਤੇ ਸਾਫਟਵੇਅਰ ਆਦਿ ਡਾਊਨਲੋਡ ਸਕਦੇ ਹੋ ਪਰ ਭਾਰਤ 'ਚ ਇੰਟਰਨੈੱਟ ਦੀ ਸਪੀਡ ਸਲੋ ਹੋਣਾ ਇਕ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਹੀ ਹੈ। ਮੋਬਾਇਲ ਇੰਟਰਨੈੱਟ ਹੋਵੇ ਜਾਂ ਬ੍ਰਾਡਬੈਂਡ, ਯੂਜ਼ਰਸ ਇਸ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਹਨ ਕਿ ਇੰਟਰਨੈੱਟ ਸਪੀਡ ਕਿੰਨੀ ਮਿਲ ਰਹੀ ਹੈ ਕਿਉਂਕਿ ਕਈ ਵਾਰ ਕੰਪਨੀਆਂ ਦਾਅਵਾ ਤਾਂ ਜ਼ਿਆਦਾ ਸਪੀਡ ਦਾ ਕਰਦੀਆਂ ਹਨ ਪਰ ਕੋਈ ਵੀ ਵੀਡੀਓ ਪਲੇਅ ਕਰਦੇ ਤਾਂ ਉਹ ਸਹੀ ਤਰੀਕੇ ਨਾਲ ਸਟ੍ਰੀਮ ਨਹੀਂ ਹੁੰਦੀ।
ਅੱਜ ਅਸੀਂ ਤੁਹਾਨੂੰ ਇੰਟਰਨੈੱਟ ਸਪੀਡ ਟੈਸਟ ਕਰਨ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਕੰਪਨੀਆਂ ਨੂੰ ਸਪੀਡ ਘੱਟ ਦੇਣ ਦਾ ਚੈਲੇਂਜ ਵੀ ਕਰ ਸਕਦੇ ਹੋ।
ਸਪੀਡ ਚੈੱਕ ਕਰਨ ਲਈ ਇਨ੍ਹਾਂ ਸਾਈਟਾਂ ਨੂੰ ਓਪਨ ਕਰਨਾ ਪਵੇਗਾ-
Fast By Netflix-
ਇਸ ਸਪੀਡ ਟੈਸਟ ਮਾਨੀਟਰ ਵੈੱਬਸਾਈਟ ਨੂੰ ਹਾਲ ਹੀ 'ਚ ਵੀਡੀਓ ਸਟ੍ਰੀਮਿੰਗ ਕੰਪਨੀ ਨੈੱਟਫਲਿੱਕਸ ਨੇ ਗਲੋਬਲੀ ਲਾਂਚ ਕੀਤਾ ਹੈ। ਟੈਸਟ ਲਈ ਇੰਟਰਨੈੱਟ ਬ੍ਰਾਊਜ਼ਰ 'ਚ fast.com ਲਿਖਣਾ ਹੋਵੇਗਾ ਜਿਸ ਨਾਲ ਇਹ ਵੈੱਬਸਾਈਟ ਓਪਨ ਹੋਵੇਗੀ ਅਤੇ ਸਪੀਡ ਟੈਸਟਿੰਗ ਸ਼ੁਰੂ ਹੋ ਜਾਵੇਗੀ। ਇਸ ਨਾਲ ਕੁਝ ਹੀ ਸਕਿੰਟਾਂ 'ਚ ਤੁਹਾਨੂੰ ਮਿਲ ਰਹੀ ਨੈੱਟ ਦੀ ਸਪੀਡ ਦਾ ਪਤਾ ਲੱਗ ਜਾਵੇਗਾ।
Speedtest-
ਇਸ ਵੈੱਬਸਾਈਟ ਦਾ ਯੂਜ਼ਰ ਇੰਟਰਫੇਸ ਕਾਫੀ ਦਿਲਚਸਪ ਹੈ। ਇਸ ਵਿਚ ਇੰਟਰਨੈੱਟ ਦੀ ਡਾਊਨਲੋਡਿੰਗ ਅਤੇ ਅਪਲੋਡਿੰਗ ਸਪੀਡ ਦੇ ਨਾਲ ਪਿੰਗ ਦਾ ਵੀ ਪਤਾ ਲੱਗਦਾ ਹੈ। ਇਸ ਤੋਂ ਇਲਾਵਾ speedtest.net 'ਚ ਤੁਹਾਨੂੰ ਇੰਟਰਨੈੱਟ ਸਰਵਿਸ ਪ੍ਰੋਵਾਇਡਰ ਦਾ ਨਾਂ ਅਤੇ ਉਸ ਦਾ ਆਈ.ਪੀ. ਐੱਡ੍ਰੈੱਸ ਵੀ ਦਿਸੇਗਾ ਜਿਸ ਨਾਲ ਤੁਹਾਨੂੰ ਨੈੱਟਵਰਕ ਪ੍ਰੋਵਾਇਡਰ ਬਾਰੇ ਹੋਰ ਜਾਣਕਾਰੀ ਮਿਲੇਗੀ। ਇਸ ਵਿਚ ਟੈਟਸ ਕੀਤੀ ਹੋਈ ਸਪੀਡ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕਰ ਸਕਦੇ ਹੋ।
ਪਾਣੀ ਨਾਲ ਨਹੀਂ ਬਣੇ ਹੋਣਗੇ ਮੰਗਲ ਦੇ ਨਾਲੇ : ਵਿਗਿਆਨਕ
NEXT STORY