ਸਫਲ ਰਿਹਾ ਹਾਈਪਰਲੂਪ ਦਾ ਪਹਿਲਾ ਟੈਸਟ
ਲਾਸ ਵੇਗਾਸ/ਜਲੰਧਰ-ਟ੍ਰਾਂਸਪੋਰਟੇਸ਼ਨ ਲਈ ਕਾਰ, ਟਰੇਨ, ਜਹਾਜ਼ ਅਤੇ ਰਾਕੇਟ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਨੇੜਲੇ ਭਵਿੱਖ 'ਚ ਟ੍ਰਾਂਸਪੋਰਟੇਸ਼ਨ (ਆਵਾਜਾਈ) ਦਾ 5ਵਾਂ ਸਾਧਨ ਹੋਵੇਗਾ ਹਾਈਪਰਲੂਪ। ਹਾਲ ਹੀ 'ਚ ਲਾਸ ਵੈਗਾਸ ਦੇ ਨੇਵਾਦਾ ਸਥਿਤ ਰੇਗਿਸਤਾਨ 'ਚ ਹਾਈਪਰਲੂਪ ਵਨ ਕੰਪਨੀ ਨੇ ਹਾਈਪਰਲੂਪ ਪ੍ਰੋਪਲਸ਼ਨ ਸਿਸਟਮ ਅਤੇ ਹਾਈਪਰਲੂਪ ਦਾ ਪਹਿਲਾ ਮੁੱਖ ਟੈਸਟ ਕੀਤਾ ਗਿਆ ਜੋ ਸਫਲ ਰਿਹਾ ਹੈ।
ਸਾਇੰਸ ਫਿਕਸ਼ਨ ਵਰਗਾ ਲੱਗਦਾ ਹੈ ਆਈਡੀਆ
ਹਾਈਪਰਲੂਪ ਦਾ ਆਈਡੀਆ ਸਾਇੰਸ ਫਿਕਸ਼ਨ ਵਰਗਾ ਲੱਗਦਾ ਹੈ। ਇਹ ਹਾਈ ਸਪੀਡ ਟ੍ਰਾਂਸਪੋਰਟੇਸ਼ਨ ਸਿਸਟਮ ਪੈਸੰਜਰ ਨੂੰ ਪ੍ਰੈਸ਼ਰਰਾਈਜ਼ ਕੈਪਸੂਲ 'ਚ ਬਿਠਾ ਕੇ ਸਫਰ ਕਰਵਾਏਗਾ ਜਿਸ ਦੀ ਸਪੀਡ 700 ਮੀਲ (1126 ਕਿਲੋਮੀਟਰ) ਪ੍ਰਤੀ ਘੰਟਾ ਹੋਵੇਗੀ। ਇਹ ਕੈਪਸੂਲ ਬੰਦ, ਸਾਫ ਅਤੇ ਵੈਕਿਊਮ ਵਾਤਾਵਰਣ 'ਚ ਦੌੜੇਗਾ।
30 ਮਿੰਟ 'ਚ ਪੂਰੀ ਹੋਵੇਗੀ 382 ਕਿਲੋਮੀਟਰ ਦੀ ਦੂਰੀ
ਆਵਾਜਾਈ ਦੀ ਇਸ ਨਵੀਂ ਤਕਨੀਕ ਨਾਲ ਲੰਬੀ ਦੂਰੀ ਤੈਅ ਕਰਨ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਹਾਈਪਰਲੂਪ ਨਾਲ ਲਾਸ ਏਂਜਲਸ ਤੋਂ ਸੈਨ ਫ੍ਰਾਂਸਿਸਕੋ ਦੇ ਵਿਚਲੀ 382 ਕਿਲੋਮੀਟਰ ਦੀ ਦੂਰੀ ਅੱਧੇ ਘੰਟੇ 'ਚ ਤੈਅ ਕਰ ਲਈ ਜਾਵੇਗੀ।
ਸ਼ੁਰੂਆਤੀ ਟੈਸਟ ਸਪੀਡ ਸੀ 186 ਕਿਲੋਮੀਟਰ ਪ੍ਰਤੀ ਘੰਟਾ-ਹਾਈਪਰਲੂਪ ਦੀ ਸਪੀਡ ਨੂੰ ਟੈਸਟ ਕਰਨ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਇਸ ਨੂੰ 300 ਮੀਲ ਪ੍ਰਤੀ ਘੰਟਾ ਤੋਂ ਜ਼ਿਆਦਾ ਦੀ ਰਫਤਾਰ 'ਤੇ ਟੈਸਟ ਕੀਤਾ ਜਾਵੇਗਾ ਪਰ ਕੰਪਨੀ ਦੇ ਬੁਲਾਰੇ ਮੁਤਾਬਕ ਇਸ ਖਾਸ ਪ੍ਰੀਖਣ ਦੌਰਾਨ 116 ਮੀਲ (186 ਕਿਲੋਮੀਟਰ) ਪ੍ਰਤੀ ਘੰਟੇ ਤੱਕ ਪਹੁੰਚ ਗਿਆ ਹੈ। ਫਿਲਹਾਲ ਹਾਈਪਰਲੂਪ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੈ ਅਤੇ ਇਸ ਦੀ ਟਾਪ ਸਪੀਡ ਵੀ ਘੱਟ ਹੈ। ਕੰਪਨੀ ਹਾਈਪਰਲੂਪ ਨੂੰ ਪੂਰੀ ਤਰ੍ਹਾਂ ਤਿਆਰ ਕਰਕੇ 700 ਮੀਲ (116 ਕਿਲੋਮੀਟਰ) ਪ੍ਰਤੀ ਘੰਟਾ ਤੋਂ ਜ਼ਿਆਦਾ ਦੀ ਰਫਤਾਰ 'ਤੇ ਟੈਸਟ ਕਰੇਗੀ।
ਚਾਰ ਸਾਲ ਪਹਿਲਾਂ ਸਾਹਮਣੇ ਆਇਆ ਸੀ ਕੰਸੈਪਟ
ਵਿਸ਼ਵ ਦੀ ਲੋਕਪ੍ਰਿਅ ਇਲੈਕਟ੍ਰੋਨਿਕ ਕਾਰ ਕੰਪਨੀ ਟੈਸਲਾ ਅਤੇ ਸਪੇਸ ਐਕਸ ਦੇ ਸੀ. ਈ. ਓ. ਏਲੋਨ ਮਸਕ ਦੇ ਦਿਮਾਗ 'ਚ ਹਾਈਪਰਲੂਪ ਬਣਾਉਣ ਦਾ ਆਈਡੀਆ ਆਇਆ ਸੀ। ਕੋਲਡ ਫਿਊਜ਼ਨ ਦੀ ਰਿਪੋਰਟ ਮੁਤਾਬਕ ਸਾਲ 2012 'ਚ ਏਲੋਨ ਮਸਕ ਨੇ ਕੈਲੀਫੋਰਨੀਆ ਦੇ ਸਾਂਤਾ ਮੋਨਿਕਾ ਸਥਿਤ ਇਕ ਡੇਲੀ ਈਵੈਂਟ 'ਚ 5ਵੇਂ ਟ੍ਰਾਂਸਪੋਰਟੇਸ਼ਨ ਬਾਰੇ ਆਪਣੇ ਆਈਡੀਆ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ, ਜਿਸ ਨੂੰ ਉਨ੍ਹਾਂ ਨੇ ਹਾਈਪਰਲੂਪ ਦਾ ਨਾਂ ਦਿੱਤਾ ਸੀ। ਮਸਕ ਨੇ ਇਕ ਹੋਰ ਇੰਟਰਵਿਊ 'ਚ ਕਿਹਾ ਕਿ ਇਸ ਪ੍ਰਾਜੈਕਟ ਦਾ ਆਈਡੀਆ ਉਨ੍ਹਾਂ ਨੂੰ ਟ੍ਰੈਫਿਕ ਸਮੱਸਿਆ ਦੌਰਾਨ ਆਇਆ।
ਟੋ ਟੀਮਾਂ ਕਰ ਰਹੀਆਂ ਹਨ ਹਾਈਪਰਲੂਪ 'ਤੇ ਕੰਮ
ਹਾਈਪਰਲੂਪ ਟ੍ਰਾਂਸਪੋਰਟੇਸ਼ਨ ਟੈਕਨਾਲੋਜੀਜ਼ ਅਤੇ ਹਾਈਪਰਲੂਪ ਟੈਕਨਾਲੋਜੀਜ਼ ਜੋ ਕਿ ਇਕੋ ਜਿਹੇ ਨਾਂ ਵਾਲੀਆਂ ਦੋ ਕੰਪਨੀਆਂ ਹਨ, ਇਸ ਪ੍ਰਾਜੈਕਟ 'ਤੇ ਕੰਮ ਕਰ ਰਹੀਆਂ ਹਨ। ਹਾਈਪਰਲੂਪ ਵਨ ਮੁਤਾਬਕ ਨਾਸਾ, ਬੋਈਂਗ, ਟੈਸਲਾ ਅਤੇ ਸਪੇਸ ਐਕਸ ਦੇ 480 ਤੋਂ ਜ਼ਿਆਦਾ ਕਾਬਿਲ ਲੋਕ ਇਸ 'ਤੇ ਕੰਮ ਕਰ ਰਹੇ ਹਨ।
ਹਾਈਪਰਲੂਪ ਦੀ ਸਵਾਰੀ ਲਈ ਕਰਨਾ ਹੋਵੇਗਾ ਇੰਤਜ਼ਾਰ
ਹਾਈਪਰਲੂਪ ਨੂੰ 2020 ਜਾਂ 2021 ਤੱਕ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਵੇਗਾ ਅਤੇ ਇਸ ਦੀ ਸਵਾਰੀ ਸੰਭਵ ਹੋਵੇਗੀ।
ਭਾਰਤ 'ਚ ਲਾਂਚ ਹੋਏ ਕਿਫਾਇਤੀ ਸਮਾਰਟ ਟੀ.ਵੀ., ਕੀਮਤ 20,000 ਰੁਪਏ ਤੋਂ ਸ਼ੁਰੂ
NEXT STORY