ਜਲੰਧਰ : ਤੁਸੀਂ ਬੋਸਟਨ ਡਾਇਨਾਮਿਕਸ ਦੇ ਰੋਬੋਟਸ ਬਾਰੇ ਸੁਣਿਆ ਹੋਵੇਗਾ ਜਾਂ ਯੂ-ਟਿਊਬ 'ਤੇ ਇਨ੍ਹਾਂ ਦੀਆਂ ਵੀਡੀਓਜ਼ ਦੇਖੀਆਂ ਹੋਣਗੀਆਂ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਰੋਬੋਟਸ ਕਿਵੇਂ ਰੂਪ ਧਾਰਨ ਕਰ ਸਕਦੇ ਹਨ। ਬੋਸਟਨ ਡਾਇਨਾਮਿਕਸ ਵਲੋਂ ਬਣਾਏ ਗਏ ਰੋਬੋਟਸ ਚੱਲ ਸਕਦੇ ਹਨ, ਦੌੜ ਸਕਦੇ ਹਨ, ਪੌੜ੍ਹੀਆਂ ਚੜ੍ਹ ਅਤੇ ਉਤਰ ਸਕਦੇ ਹਨ। ਹੁਣ ਇਕ ਹੋਰ ਕੰਪਨੀ ਨੇ ਇਸੇ ਤਰ੍ਹਾਂ ਦਾ ਰੋਬੋਟ ਪੇਸ਼ ਕੀਤਾ ਹੈ, ਜੋ ਕਿਸੇ ਪਾਲਤੂ ਜਾਨਵਰ ਵਾਂਗ ਹਰਕਤਾਂ ਕਰਦਾ ਹੈ ਅਤੇ ਇਹ ਬਹੁਤ ਛੋਟਾ ਹੈ। ਫਿਲਾਡੈਲਫੀਆ ਸਥਿਤ ਘੋਸਟ ਰੋਬੋਟਿਕਸ ਨੇ ਘੋਸਟ ਮਿਨਿਟੋਰ ਨਾਮਕ ਅਜਿਹੇ ਰੋਬੋਟ ਨੂੰ ਪੇਸ਼ ਕੀਤਾ, ਜਿਸ ਨੂੰ ਭਵਿੱਖ ਵਿਚ ਤੁਸੀਂ ਸੜਕਾਂ 'ਤੇ ਭੱਜਦੇ ਹੋਏ ਦੇਖੋਗੇ।
ਮਿਨਿਟੋਰ ਨੂੰ ਕਰ ਸਕਦੇ ਹਾਂ ਚਾਰਜ
ਇਸ ਵਿਚ ਲੱਗੀ ਲਿਥੀਅਮ ਪਾਲੀਮਰ ਬੈਟਰੀ ਇਕ ਵਾਰ ਚਾਰਜ ਕਰਨ 'ਤੇ 20 ਮਿੰਟ ਤੱਕ ਚੱਲਣ ਵਿਚ ਮਦਦ ਕਰਦੀ ਹੈ, ਜਿਸ ਦੇ ਨਾਲ ਇਹ ਚੱਲਣ ਦੌਰਾਨ ਅਤੇ ਜਾਲ ਦੀ ਦੀਵਾਰ 'ਤੇ ਚੜ੍ਹਨ ਆਦਿ ਜਿਹੇ ਕੰਮ ਕਰ ਸਕਦਾ ਹੈ। ਇਹ ਛਾਲ ਵੀ ਲਗਾ ਸਕਦਾ ਹੈ ਅਤੇ ਨਾਲ ਹੀ ਹੈਂਡਲ ਨੂੰ ਹੇਠਾਂ ਕਰ ਕੇ ਦਰਵਾਜ਼ੇ ਨੂੰ ਵੀ ਖੋਲ੍ਹ ਸਕਦਾ ਹੈ। ਇਸ ਵਿਚ ਲੱਗੇ 4 ਪੈਰ ਡਾਇਰੈਕਟ ਡਰਾਈਵ ਮੋਟਰ ਦੀ ਮਦਦ ਨਾਲ ਕੰਮ ਕਰਦੇ ਹਨ। ਇਹ ਠੀਕ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਘਰ ਵਿਚ ਰੱਖਿਆ ਪਾਲਤੂ ਜਾਨਵਰ ਹਰਕਤਾਂ ਕਰਦਾ ਹੈ।
ਇਸ ਕੰਮ ਆ ਸਕਦੈ ਇਹ ਰੋਬੋਟ
ਘੋਸਟ ਰੋਬੋਟਿਕਸ ਦੇ ਸੀ. ਈ. ਓ. Jiren Parikh ਮੁਤਾਬਕ ਪਬਲਿਕ ਸੇਫਟੀ, ਸਰਚ ਅਤੇ ਬਚਾਅ ਦੀ ਮੁਹਿੰਮ, ਫੌਜੀ ਅਤੇ ਜਾਂਚ-ਪੜਤਾਲ ਦੇ ਖੇਤਰ ਵਿਚ ਜਿਥੇ ਵ੍ਹੀਲ ਜਾਂ ਟ੍ਰੈਕ ਵਾਲੇ ਰੋਬੋਟਸ ਵਧੀਆ ਪ੍ਰਫਾਰਮ ਨਹੀਂ ਕਰ ਪਾਉਂਦੇ, ਉਥੇ ਇਹ ਕੰਮ ਦਾ ਸਾਬਤ ਹੋ ਸਕਦਾ ਹੈ। ਇਸ ਤੋਂ ਇਲਾਵਾ ਰੋਬੋਟਿਕ ਲੋਕੋਮੋਸ਼ਨ ਦੀ ਰਿਸਰਚ ਵਿਚ ਵੀ ਇਹ ਕੰਮ ਆ ਸਕਦਾ ਹੈ।
ਜੁਆਏਸਟਿਕ ਰਿਮੋਟ ਨਾਲ ਹੋਵੇਗਾ ਕੰਟਰੋਲ
ਹੋਰ quadrupeds ਰੋਬੋਟਸ ਦੇ ਮੁਕਾਬਲੇ Minitaur ਦੀ ਲੰਬਾਈ ਸਿਰਫ਼ 400 ਐੱਮ. ਐੱਮ. (15.7 ਇੰਚ) ਹੈ। 6 ਕਿਲੋਗ੍ਰਾਮ ਵਜ਼ਨੀ ਇਸ ਰੋਬੋਟ ਦੀ ਵੱਧ ਤੋਂ ਵੱਧ ਰਫਤਾਰ 2 ਮੀਟਰ ਪ੍ਰਤੀ ਸੈਕਿੰਟ ਹੈ। ਹਾਲਾਂਕਿ ਇਸ ਵਿਚ ਸੈਂਸਰਸ ਲੱਗੇ ਹਨ, ਜਿਸ ਨਾਲ ਇਹ ਆਪਣੇ ਆਪ ਇਧਰ-ਓਧਰ ਘੁੰਮ ਸਕਦਾ ਹੈ ਪਰ ਇਸ ਛੋਟੇ ਪਰ ਫੁਰਤੀਲੇ ਰੋਬੋਟ ਨੂੰ ਜੁਆਏੇਸਟਿਕ ਰਿਮੋਟ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਕੀਮਤ
ਮੌਜੂਦਾ ਸਮੇਂ ਵਿਚ ਵਿਕਸਿਤ ਕੀਤੇ ਇਸ ਰੋਬੋਟ ਦੀ ਕੀਮਤ 10,000 ਅਮਰੀਕੀ ਡਾਲਰ (ਲਗਭਗ 6,65,564 ਰੁਪਏ) ਹੈ ਪਰ ਇਸ ਦੇ ਕਾਰੋਬਾਰੀ ਮਾਡਲ ਦੀ ਕੀਮਤ 1,500 ਡਾਲਰ (ਲਗਭਗ 99,834 ਰੁਪਏ) ਦੇ ਲਗਭਗ ਹੋਵੇਗੀ।
ਬਟਨ ਦਬਾਏ ਬਿਨਾਂ ਇਸ ਤਰ੍ਹਾਂ ਕਰੋ ਆਈਫੋਨ ਨੂੰ ਅਨਲਾਕ
NEXT STORY