ਜਲੰਧਰ: ਤਸੀਂ ਆਪਣੇ ਆਈਫੋਨ ਦਾ ਇਸਤਮਾਲ ਟੀ. ਵੀ. ਦਾ ਰਿਮੋਰਟ, ਖਿਡੌਣੇ ਅਤੇ ਹੋਰ ਅਜਿਹੇ ਡਿਵਾਇਸ ਨੂੰ ਕੰਟਰੋਲ ਕਰਨ 'ਚ ਕਰ ਸਕਦੇ ਹੋ ਜਿਸ 'ਚ ਏ.ਏ ਬੈਟਰੀ ਦਾ ਇਸਤੇਮਾਲ ਹੁੰਦਾ ਹੈ। ਇਕ ਕੰਪਨੀ ਨੇ ਹੋਮਕੀਟ ਦਾ ਇਸਤੇਮਾਲ ਕਰਨ ਲਈ ਇਕ ਰਸਤਾ ਕੱਢਿਆ ਹੈ। ਐਪਲ ਨੇ ਹੋਮਕੀਟ ਨੂੰ ਆਈ. ਓ. ਐੱਸ.8 ਨਾਲ ਪੇਸ਼ ਕੀਤਾ ਸੀ ਜਿਸ ਨਾਲ ਕਈ ਰੇਂਜ ਡਿਵਾਇਸਿਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਹੋਮਕੀਟ ਇਕ ਫਰੈਮਵਰਕ ਹੈ ਜਿਸ ਨਾਲ ਡਾਈਲਾਗ ਸਥਾਪਿਤ ਕਰਦਾ ਹੈ ਜਿਸ ਨਾਲ ਘਰ ਦੇ ਕੁਨੈੱਕਟਡ ਡਿਵਾਇਸਿਸ ਨੂੰ ਯੂਜ਼ਰ ਕੰਟਰੋਲ ਕਰ ਸਕਦਾ ਹੈ। ਹੁਣ Â.ੇਏ ਬੈਟਰੀ ਵਾਲੇ ਡਿਵਾਇਸਿਸ ਨੂੰ ਵੀ ਕੰਟਰੋਲ ਕੀਤਾ ਜਾ ਸਕੇਗਾ ਅਤੇ ਇਸ ਦੇ ਲਈ “ethercell ਨਾਂ ਦੀ ਕੰਪਨੀ ਨੇ ਰਸਤਾ ਕੱਢਿਆ ਹੈ ਜੋ ਘਰ 'ਚ ਇਸਤੇਮਾਲ ਹੋਣ ਵਾਲੇ ਏ.ਏ ਬੈਟਰੀ ਵਾਲੇ ਡਿਵਾਇਸ ਵੀ ਹਰਕਤ 'ਚ ਆ ਜਾਣਗੇ। ਕੰਪਨੀ ਨੇ Tethercell AA Smart Battery Adapter ਨਾਂ ਦੇ ਡਿਵਾਇਸ ਨੂੰ ਬਣਾਇਆ ਹੈ ਜੋ ਘਰ 'ਚ ਪਏ ਏ.ਏ ਬੈਟਰੀ ਵਾਲੇ ਗੈਜੇਟਸ ਨੂੰ ਹੋਮਕੀਟ ਦੇ ਸਮਰੱਥ ਬਣਾਉਂਦਾ ਹੈ।
ਯੂਜ਼ਰ ਨੂੰ ਇਸ ਸਮਾਰਟ ਬੈਟਰੀ ਅਡਾਪਟਰ ਨੂੰ ਡਿਵਾਇਸ 'ਚ ਪਾਉਣਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਆਪਣੇ ਆਈਫੋਨ ਅਤੇ ਆਈਪੈਡ ਨਾਲ ਉਸ ਗੈਜੇਟ ਨੂੰ ਬੰਦ ਕੇ ਸਕੋਗੇ। ਜਿਸ 'ਚ ਸਮਾਰਟ ਬੈਟਰੀ ਅਡਾਪਟਰ ਲਗਾ ਹੈ । ਕੰਪਨੀ ਦੇ ਐਪ ਨਾਲ ਅਜਿਹਾ ਕੀਤਾ ਜਾ ਸਕਦਾ ਹੈ। ਇਸ ਸਮਾਰਟ ਬੈਟਰੀ ਅਡਾਪਟਰ ਦੀ ਕੀਮਤ 20 ਡਾਲਰ ਲਗਭਗ 1400 ਰੁਪਏ ਹੈ ਅਤੇ ਇਹ ਐਮਾਜਾਨ 'ਤੇ ਉਪਲੱਬਧ ਹੈ।
ਇਸ ਸਮਾਰਟ ਬੈਟਰੀ ਅਡਾਪਟਰ 'ਚ ਵਾਈ-ਫਾਈ ਦੀ ਜਗ੍ਹਾ ਬਲੂਟੁੱਥ ਐੱਸ. ਈ ਦਾ ਪ੍ਰਯੋਗ ਕੀਤਾ ਗਿਆ ਹੈ ਜੋ ਆਈਫੋਨ 50-60 ਫੁੱਟ ਤੱਕ ਦੀ ਦੂਰੀ ਤੱਕ ਹੀ ਗੈਜੇਟ ਦੇ ਨਾਲ ਕੰਮ ਕਰੇਗਾ। ਜੇਕਰ ਤੁਸੀਂ ਭਾਰਤ 'ਚ ਇਸ ਡਿਵਾਇਸ ਨੂੰ ਖਰੀਦਣ ਵਾਲੇ ਹੋ ਤਾਂ ਇਸ ਲਈ ਤੁਹਾਨੂੰ ਵੱਖ ਸ਼ਿਪਿੰਗ ਚਾਰਜ ਦੇਣਾ ਹੋਵੇਗਾ।
ਵਰਚੁਅਲ ਰਿਐਲਿਟੀ 'ਤੇ Grand Theft Auto ; ਸਾਨੂੰ ਬਣਾ ਸਕਦੀ ਹੈ ਆਕ੍ਰਾਮਕ !
NEXT STORY