ਜਲੰਧਰ- 24 ਅਗਸਤ ਸ਼ਾਮ 5:30 ਵਜੇ ਤੋਂ ਜਿਓ ਫੋਨ ਦੀ ਪ੍ਰੀ-ਬੂਕਿੰਗ ਸ਼ੁਰੂ ਹੋ ਚੁੱਕੀ ਸੀ। ਰਿਪੋਰਟ ਅਨੁਸਾਰ ਵਰਗੇ ਹੀ ਪ੍ਰੀ-ਬੂਕਿੰਗ ਸ਼ੁਰੂ ਹੋਈ ਸੀ। ਜਿਓ ਦੀ ਵੈੱਬਸਾਈਟ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜਿਓ ਐਪ 'ਤੇ ਬੁੱਕ ਕਰਨ ਦਾ ਆਪਸ਼ਨ ਨਹੀਂ ਆ ਰਿਹਾ ਸੀ, ਜਦਕਿ ਥੋੜੀ ਦੇਰ 'ਚ ਵੈੱਬਸਾਈਟ ਅਤੇ ਐਪ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਫੋਨ ਦੀ ਬੂਕਿੰਗ 'ਤੇ ਰੋਕ ਲਾ ਦਿੱਤੀ ਗਈ ਹੈ।
ਰਿਪੋਰਟ ਅਨੁਸਾਰ ਬੁੱਕ ਹੋਏ ਫੋਨ ਦੀ ਡਿਲੀਵਰੀ ਸਤੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਜਿਓਫੋਨ ਦੇ ਰਿਟੇਲ ਬਾਕਸ ਦੀ ਜਾਣਕਾਰੀ ਜ਼ਾਹਰ ਕਰ ਦਿੱਤੀ ਗਈ ਹੈ। ਮੋਬਾਇਲ ਬਾਕਸ 'ਚ ਕੰਪਨੀ ਨੇ ਸੇਨਜੇਨ ਸੇਡੀਕਸ਼ਨ ਟੈਕਨਾਲੋਜੀ ਦਾ ਨਾਂ ਲਿਖਿਆ ਹੋਇਆ ਹੈ। ਫੋਨ ਦਾ ਮਾਡਲ ਨੰਬਰ ਐੱਲ. ਐੱਫ. 2400 ਦਿੱਤਾ ਗਿਆ ਹੈ ਪਰ ਇਹ ਰਿਟੇਲ ਬਾਕਸ ਸੇਲ ਲਈ ਨਹੀਂ ਹੈ ਕਿਉਂਕਿ ਕੰਪਨੀ ਨੇ ਪਹਿਲੇ ਹੀ ਜਾਣਕਾਰੀ ਦਿੱਤੀ ਹੈ ਕਿ ਜਿਓਫੋਨ ਸ਼ੂਰੁਆਤ 'ਚ ਇੰਪੋਰਟ ਕੀਤੇ ਜਾਣਗੇ।

ਜਿਓ ਫੋਨ ਦੇ ਸਪੈਸੀਫਿਕੇਸ਼ਨ -
ਕੰਪਨੀ ਨੇ ਬੂਕਿੰਗ ਸ਼ੂਰੁ ਹੋਣ ਤੋਂ ਪਹਿਲਾਂ ਹੀ ਜਿਓ ਫੋਨ ਦੇ ਫੀਚਰਸ ਦੀ ਜਾਣਕਾਰੀ ਦੇ ਰਹੀ ਹੈ, ਫੋਨ 'ਚ ਤੁਹਾਨੂੰ 2.4 ਇੰਚ ਦੀ ਕਿਊ. ਵੀ. ਜੀ. ਏ. ਟੀ. ਐੱਫ. ਟੀ. ਡਿਸਪਲੇ ਨਾਲ 512 ਐੱਮ. ਬੀ. ਰੈਮ ਅਤੇ 4 ਜੀ. ਬੀ. ਦੀ ਇੰਟਰਨਲ ਸਟੋਰੇਜ ਮਿਲੇਗੀ। ਫੋਟੋਗ੍ਰਾਫੀ ਲਈ ਇਸ 'ਚ 2 ਮੈਗਾਪਿਕਸਲ ਰਿਅਰ 'ਚ ਅਤੇ ਫਰੰਟ 'ਚ ਵੀ. ਜੀ. ਏ. ਕੈਮਰਾ ਮਿਲੇਗਾ। ਨਾਲ ਹੀ ਵਾਈ-ਫਾਈ ਅਤੇ ਐੱਫ. ਐੱਮ. ਰੇਡਿਓ ਵੀ ਹੈ। ਇਹ ਫੋਨ 22 ਭਾਰਤੀ ਭਾਸ਼ਾਵਾਂ ਨੂੰ ਸਪੋਰਟ ਕਰੇਗਾ।
ਐਂਡਰਾਈਡ ਵਨ ਦੇ ਸ਼ਿਓਮੀ Mi A1 ਸਮਾਰਟਫੋਨ 'ਚ ਹੋ ਸਕਦਾ ਹੈ ਫੁੱਲ ਸਕਰੀਨ ਡਿਸਪਲੇਅ
NEXT STORY