ਵੈੱਬ ਡੈਸਕ - ਮੋਬਾਈਲ ਫੋਨ ਅੱਜ ਦੀ ਜ਼ਿੰਦਗੀ ਦੀ ਬੁਨਿਆਦੀ ਲੋੜ ਬਣ ਚੁੱਕੇ ਹਨ ਪਰ ਰੋਜ਼-ਰੋਜ਼ ਮਹਿੰਗੇ ਹੋ ਰਹੇ ਰੀਚਾਰਜ ਪਲਾਨ ਲੋਕਾਂ ਦੀ ਜੇਬ 'ਤੇ ਭਾਰੀ ਪੈ ਰਹੇ ਹਨ। ਜ਼ਿਆਦਾਤਰ ਲੋਕ ਦੋ-ਦੋ ਸਿਮ ਕਾਰਡ ਵਰਤ ਰਹੇ ਹਨ, ਜਿਸ ਕਰਕੇ ਹਰ ਮਹੀਨੇ ਰੀਚਾਰਜ ਕਰਵਾਉਣਾ ਵੱਡੀ ਟੈਂਸ਼ਨ ਬਣ ਗਿਆ ਹੈ। ਹੁਣ ਇਸ ਟੈਂਸ਼ਨ ਤੋਂ ਮਿਲਣੀ ਹੈ ਛੁਟਕਾਰਾ ਕਿਉਂਕਿ ਸਰਕਾਰੀ ਟੈਲੀਕਾਮ ਕੰਪਨੀ BSNL ਲਿਆਈ ਹੈ ਇਕ ਐਸਾ ਧਮਾਕੇਦਾਰ ਪਲਾਨ ਜੋ ਸਾਲ ਭਰ ਲਈ ਤੁਹਾਡੀ ਰੀਚਾਰਜ ਦੀ ਚਿੰਤਾ ਖਤਮ ਕਰ ਦੇਵੇਗਾ।
ਕੀ ਹੈ BSNL ਦਾ ਨਵਾਂ ਪਲਾਨ?
1499 ਰੁਪਏ ਦੇ ਇਸ ਪਲਾਨ ਵਿੱਚ ਮਿਲ ਰਹੀ ਹੈ 336 ਦਿਨਾਂ ਦੀ ਵੈਲਿਡਿਟੀ। ਇਸ ਵਿੱਚ ਤੁਸੀਂ ਕਿਸੇ ਵੀ ਨੈਟਵਰਕ 'ਤੇ ਅਨਲਿਮਿਟਡ ਕਾਲ ਕਰ ਸਕਦੇ ਹੋ। ਜੋ ਲੋਕ ਕੇਵਲ ਕਾਲਿੰਗ ਲਈ ਪਲਾਨ ਲੈਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸਭ ਤੋਂ ਵਧੀਆ ਵਿਕਲਪ ਹੈ।
ਡਾਟਾ ਵੀ ਮਿਲੇਗਾ, ਪਰ ਹੱਦ 'ਚ
BSNL ਦੇ ਇਸ ਪਲਾਨ ਵਿੱਚ ਤੁਹਾਨੂੰ ਕੁੱਲ 24GB ਡਾਟਾ ਮਿਲਦਾ ਹੈ – ਜੋ ਕਿ ਤੁਸੀਂ 11 ਮਹੀਨੇ 'ਚ ਵਰਤ ਸਕਦੇ ਹੋ। ਹਾਲਾਂਕਿ ਜੇ ਤੁਸੀਂ OTT ਜਾਂ ਹੈਵੀ ਇੰਟਰਨੈਟ ਵਰਤੋਂ ਵਾਲੇ ਯੂਜ਼ਰ ਹੋ, ਤਾਂ ਇਹ ਪਲਾਨ ਤੁਹਾਡੀ ਸਾਰੀਆਂ ਲੋੜਾਂ ਪੂਰੀ ਨਹੀਂ ਕਰੇਗਾ।
ਇਹ ਵੀ ਪੜ੍ਹੋ...ਅਧਿਆਪਕ ਦਾ ਬੇਰਹਿਮੀ ਨਾਲ ਕਤਲ ! ਬਦਮਾਸ਼ਾਂ ਨੇ ਪਹਿਲਾਂ ਗਲਾ ਵੱਢਿਆ, ਫਿਰ ਝੀਲ 'ਚ ਸੁੱਟੀ ਲਾਸ਼
ਜਿਓ, ਏਅਰਟੇਲ ਤੇ ਵੋਡਾਫੋਨ-ਆਈਡੀਆ ਲਈ ਚਿੰਤਾ ਦੀ ਗੱਲ
BSNL ਦੇ ਇਸ ਸਸਤੇ ਅਤੇ ਲੰਬੀ ਵੈਲਿਡਿਟੀ ਵਾਲੇ ਪਲਾਨ ਨੇ ਪ੍ਰਾਈਵੇਟ ਕੰਪਨੀਆਂ ਲਈ ਮੁਸ਼ਕਲ ਖੜੀ ਕਰ ਦਿੱਤੀ ਹੈ। ਜਿਓ, ਏਅਰਟੇਲ ਅਤੇ ਵੋਡਾਫੋਨ-ਆਈਡੀਆ ਨੂੰ ਹੁਣ ਆਪਣੀਆਂ ਕੀਮਤਾਂ 'ਚ ਨਰਮੀ ਲਿਆਉਣੀ ਪੈ ਸਕਦੀ ਹੈ। ਜੇਕਰ ਤੁਸੀਂ ਹਰ ਮਹੀਨੇ ਰੀਚਾਰਜ ਕਰਵਾ ਕਰ ਕੇ ਤੰਗ ਆ ਚੁੱਕੇ ਹੋ, ਅਤੇ ਤੁਹਾਡੀ ਮੁੱਖ ਲੋੜ ਕਾਲਿੰਗ ਹੈ, ਤਾਂ BSNL ਦਾ 1499 ਰੁਪਏ ਵਾਲਾ ਪਲਾਨ ਤੁਹਾਡੇ ਲਈ ਸਹੀ ਹੋ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
4 ਘੰਟਿਆਂ ਲਈ ਬੰਦ ਰਹੇਗੀ UPI ਸੇਵਾ, ਨਹੀਂ ਕਰ ਸਕੋਗੇ Google Pay-PhonePe ਨਾਲ ਲੈਣ-ਦੇਣ, ਜਾਣੋ ਕਾਰਨ
NEXT STORY