ਜਲੰਧਰ- ਵੈਲੇਟਾਇਨਸ-ਡੇ ਹਰ ਪਿਆਰ ਕਰਨ ਵਾਲਿਆ ਲਈ ਖਾਸ ਦਿਨ ਹੁੰਦਾ ਹੈ। ਇਸ ਵਾਰ ਆਪਣੇ ਵੈਲੇਂਟਾਇਨਸ ਡੇ ਨੂੰ ਹੋਰ ਖਾਸ ਬਣਾਉਣ ਲਈ ਤੁਸੀਂ ਆਪਣੇ ਫੋਨ 'ਚ ਕੁੱਝ ਖਾਸ ਐਪਸ ਡਾਊਨਲੋਡ ਕਰ ਸਕਦੇ ਹੋ। ਇਹ ਸਾਰੀਆਂ ਐਪਸ ਖਾਸਤੌਰ ਤੇ ਵੈਲੇਂਟਾਇਨਸ ਡੇ ਲਈ ਡਿਜ਼ਾਇਨ ਕੀਤੀਆਂ ਗਈਆਂ ਹਨ। iOS ਅਤੇ ਐਂਡ੍ਰਾਇਡ ਲਈ ਮੌਜੂਦ ਇਹ ਐਪਸ ਤੁਹਾਡੇ ਵੈਲੇਂਟਾਇਨਸ ਡੇ ਨੂੰ ਯਾਦਗਾਰ ਬਣਾਉਣ ਮਦਦਗਾਰ ਸਾਬਤ ਹੋ ਸਕਦੀਆਂ ਹਨ।
Valentine Day Photo Frames
ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਪਾਰਟਨਰ ਲਈ ਇਕ ਐਕਸਕਲੂਸਿਵ ਫੋਟੋ ਲਵ ਫਰੇਮਸ ਨਾਲ ਤਿਆਰ ਕਰ ਸਕਦੇ ਹੋ। ਇਸ ਐਪ 'ਚ ਬਹੁਤ ਸਾਰੇ ਰੋਮਾਂਟਿਕ ਅਤੇ ਖੂਬਸੂਰਤ ਫਰੇਮਸ ਦੇ ਆਪਸ਼ਨ ਮੌਜੂਦ ਹਨ। ਤੁਸੀਂ ਆਪਣੀ ਅਤੇ ਆਪਣੇ ਪਾਰਟਨਰ ਦੀ ਇਕ-ਇਕ ਫੋਟੋ ਸਿਲੈਕਟ ਕਰ ਕੇ ਆਪਣੇ ਕਿਸੇ ਮਨਪੰਸਦ ਫਰੇਮ 'ਚ ਫਿਟ ਕਰਨੀ ਹੋਵੇਗੀ। ਇਸ ਫਰੇਮ 'ਚ ਤੁਸੀਂ ਆਪਣੇ ਪਾਰਟਨਰ ਲਈ ਪਿਆਰ ਭਰਿਆ ਕੋਈ ਕਲਰਫੁੱਲ ਮੇਸੇਜ਼ ਵੀ ਐਡ ਕਰ ਸਕਦੇ ਹੋ। ਇਸ ਐਪ ਦੀ ਮਦਦ ਨਾਲ ਕੀਤੀ ਗਈ ਫੋਟੋ ਫਰੇਮ ਨੂੰ ਫੇਸਬੁਕ, ਇੰਸਟਾਗਰਾਮ, ਟਵਿਟਰ ਆਦਿ 'ਤੇ ਵੀ ਸ਼ੇਅਰ ਕਰਨ ਦਾ ਆਪਸ਼ਨ ਹੈ।
Happy Valentines Day 2017 Love
ਵੈਲੇਂਟਾਇਨਸ ਡੇ ਸਿਰਫ ਤੁਹਾਡੇ ਪਿਆਰ ਅਤੇ ਪਰਿਵਾਰ ਲਈ ਹੀ ਨਹੀਂ ਹੈ। ਤੁਸੀਂ ਆਪਣਏ ਖਾਸ ਦੋਸਤਾਂ ਦੇ ਨਾਲ ਵੀ ਵੈਲੇਂਟਾਇਨਸ ਡੇ ਸੈਲੀਬ੍ਰੇਟ ਕਰ ਸਕਦੇ ਹੋ। ਇਸ ਐਪ 'ਚ ਪਿਆਰ ਵਧਾਉਣ ਲਈ ਬੇਹੱਦ ਖੂਬਸੂਰਤ ਸਟਿਕਰਸ ਮੌਜੂਦ ਹਨ ਜੋ ਤੁਸੀਂ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰ ਸਕਦੇ ਹੋ। ਇਸ ਐਪ ਦੀ ਮਦਦ ਨਾਲ ਤੁਸੀਂ ਦੋਸਤਾਂ ਜਾਂ ਪਰਿਵਾਰ ਦੇ ਨਾਲ ਖਿੱਚੀ ਗਈ ਆਪਣੀ ਗਰੁੱਪ ਫੋਟੋਜ਼ ਨੂੰ ਵੈਲੇਂਟਾਇਨਸ-ਡੇ ਸਪੈਸ਼ਲ ਫਰੇਮ ਦੇ ਨਾਲ ਫੋਟੋ ਨੂੰ ਇਕਦਮ ਨਵਾਂ ਬਣਾ ਸਕਦੇ ਹੋ। ਫੋਟੋ 'ਚ ਹੋਰ ਵੀ ਕਈ ਵੈਲੇਂਟਾਇਨਸ ਥੀਮ ਵਾਲੀ ਚੀਜਾਂ ਐਡ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ ਫੋਟੋਜ਼ ਨੂੰ ਫੇਸਬੁੱਕ 'ਤੇ ਸ਼ੇਅਰ ਕਰ ਸਕਦੇ ਹੋ ਅਤੇ ਫੋਟੋ 'ਚ ਆਪਣੇ ਦੋਸਤਾਂ ਜਾਂ ਫੈਮਿਲੀ ਮੈਂਬਰਸ ਨੂੰ ਟੈਗ ਕਰ ਸਕਦੇ ਹੋ।
Touch Me Love You
ਗਰੀਟਿੰਗ ਕਾਰਡਸ ਐਕਸਚੇਂਜ ਕਰਨ ਦਾ ਜਮਾਨਾ ਅਜੇ ਵੀ ਕਾਇਮ ਹੈ। ਤੁਸੀਂ ਚਾਹੋ ਤਾਂ ਇਸ ਫ੍ਰੀ ਐਪ ਦੀ ਮਦਦ ਨਾਲ ਆਪਣੇ ਪਾਰਟਨਰ ਲਈ ਆਪਣੇ ਆਪ ਇਕ ਪਿਆਰਾ ਜਿਹਾ ਗਰੀਟਿੰਗ ਕਾਰਡ ਤਿਆਰ ਕਰ ਸਕਦੇ ਹੋ। ਇਸ ਐਪ 'ਚ ਵੈਲੇਟਾਈਨ ਥੀਮ ਵਾਲੇ ਬਹੁਤ ਸਾਰੇ ਟੈਂਪਲੇਟਸ ਅਤੇ ਡਿਜ਼ਾਇਨ ਮੌਜੂਦ ਹਨ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗਰੀਟਿੰਗ ਕਾਰਡ ਨੂੰ ਬਿਹਤਰੀਨ ਸਕਦੇ ਹੋ।
Love Quiz
ਜੇਕਰ ਤੁਸੀਂ ਆਪਣੇ ਵੈਲੇਂਟਾਈਨ ਨੂੰ ਗਰੀਟਿੰਗ ਕਾਰਡ ਦੇ ਦਿੱਤਾ ਹੈ, ਕੰਪੈਟੀਬਿਲਿਟੀ ਚੈੱਕ ਕਰਨ ਲਈ ਹੈ, ਫੋਟੋ ਕੋਲਾਜ਼ ਵੀ ਗਿਫਟ ਕਰ ਦਿੱਤਾ ਤਾਂ ਹੁੱਣ ਤੁਸੀਂ ਆਪਣੇ ਵੈਲੇਂਟਾਇਨਸ ਨਾਲ ਇਕ ਸ਼ਾਨਦਾਰ ਸ਼ਾਮ ਗੁਜਾਰਨ ਲਈ ਤਿਆਰ ਹੋ। ਇਸ ਸ਼ਾਮ ਨੂੰ ਯਾਦਗਾਰ ਬਣਾਉਣ ਲਈ ਤੁਸੀਂ ਇਹ ਐਪ ਦੀ ਮਦਦ ਨਾਲ ਤੁਹਾਡੀ ਕਾਫੀ ਮਦਦਗਾਰ ਸਾਬਤ ਹੋ ਸਕਦੀ ਹੈ। ਤੁਸੀਂ ਦੋਨੋਂ ਇਸ ਐਪ 'ਚ ਦਿੱਤੀ ਗਈ ਕਵਿੱਜ਼ ਨੂੰ ਇਕੱਠੇ ਬੈਠ ਕੇ ਸਾਲਵ ਕਰ ਸਕਦੇ ਹੋ। ਇਹ ਬਹੁਤ ਹੀ ਮਜ਼ੇਦਾਰ ਹੈ। ਇਹ ਐਪ ਤੁਸੀ ਦੋਨਾਂ ਨੂੰ ਇਕ-ਦੂੱਜੇ ਦੇ ਬਾਰੇ 'ਚ ਅਤੇ ਹੋਰ ਬਿਹਤਰ ਤਰੀਕੇ ਨਾਲ ਜਾਨਣ 'ਚ ਮਦਦ ਕਰੇਗੀ। ਉਂਝ ਤਾਂ ਇਹ ਐਪ ਵੀ ਫ੍ਰੀ ਹੈਸ਼ ਇਸ ਐਪ 'ਚ ਕੁੱਝ ਕਵਿਜ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਖਰੀਦਣਾ ਪੈਂਦਾ ਹੈ।
iHeartRadio Free Music & Radio
ਮਿਊਜ਼ਿਕ ਤੋਂ ਬਿਹਤਰ ਤੁਹਾਡੇ ਇਮੋਸ਼ਨਸ ਨੂੰ ਸ਼ਾਇਦ ਹੀ ਕੋਈ ਹੋਰ ਬਿਆਨ ਕਰ ਪਾਏ। ਤਾਂ ਇਸ ਵੈਲੇਂਟਾਇੰਸ-ਡੇ 'ਤੇ ਤੁਸੀਂ ਇਹ ਐਪ ਡਾਊਨਲੋਡ ਕਰ ਸਕਦੇ ਹੋ। ਇਸ ਐਪ 'ਚ ਤੁਹਾਨੂੰ ਹਰ ਤਰ੍ਹਾਂ ਦੇ ਗਾਣੇ ਮਿਲਣਗੇ ਜਿਵੇ ਰੋਮਾਂਟਿਕ, ਸਲੋ, ਨਵੇਂ-ਪੁਰਾਣੇ ਜਿਨ੍ਹਾਂ ਨੂੰ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਚੁੱਣ ਸਕਦੇ ਹੋ। ਇਹ ਐਪ ਬਹੁਤ ਸਾਰੀਆਂ ਡਿਵਾਈਸਿਜ਼ਜ਼ ਨੂੰ ਸਪੋਰਟ ਵੀ ਕਰਦੀ ਹੈ, ਜਿਵੇਂ ਕਰੋਮਕਾਸਟ । ਥੋੜ੍ਹਾ ਹੋਰ ਰੋਮਾਂਟਿਕ ਫੀਲ ਕਰਾਉਣ ਲਈ ਇਸ ਐਪ 'ਚ ਵੱਡਾ ਜਿਹਾ ਦਿਲ ਦਾ ਆਇਕਨ ਗਾਣੀਆਂ ਦੇ ਨਾਲ ਧੱੜਕਦਾ ਰਹਿੰਦਾ ਹੈ।
Valentines Day Special
ਇਸ ਐਪ 'ਚ ਤੁਹਾਨੂੰ ਵੈਲੇਂਟਾਇਨਸ-ਡੇ ਨਾਲ ਜੁੜੀਆਂ ਕਾਫੀ ਸਾਰੀਆਂ ਚੀਜਾਂ ਇਕੱਠੀਆਂ ਮਿਲਣਗੀਆਂ। ਮਤਲਬ ਕਿ ਬਹੁਤ ਸਾਰੀਆਂ ਐਪਸ ਡਾਉਨਲੋਡ ਕਰਨ ਦੀ ਪਰੇਸ਼ਾਨੀ ਨਹੀਂ ਰਹੇਗੀ। ਇਸ ਐਪ 'ਤੇ ਤੁਹਾਨੂੰ ਲਵ ਟੈਸਟਰ, ਰੋਮਾਂਟਿਕ ਐੱਸ. ਐੱਮ. ਐੱਸ ਮੇਸੇਜ, ਪਿਆਰ 'ਤੇ ਖੂਬਸੂਰਤ ਕਵੀਤਾਵਾਂ, ਰਾਸ਼ਿਫਲ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਮਿਲੇਗਾ। ਇੰਨਾ ਹੀ ਨਹੀਂ ਇਸ ਐਪ 'ਚ ਉਨ੍ਹਾਂ ਸਿੰਗਲ ਲੋਕਾਂ ਲਈ ਵੀ ਟਿਪਸ ਹਨ, ਜਿਨ੍ਹਾਂ ਨੂੰ ਇਸ ਸਾਲ ਕੋਈ ਪਾਰਟਨਰ ਨਹੀਂ ਮਿਲ ਪਾਇਆ ਹੈ।
ਹੁਣ ਫਿਸਲਣ ਵਾਲੇ ਫਰਸ਼ 'ਤੇ ਵੀ ਅਸਾਨੀ ਨਾਲ ਚੱਲੇਗਾ ਇਹ Hoverboard
NEXT STORY