ਜਲੰਧਰ- ਆਫਿਸ 'ਚ ਜ਼ਿਆਦਾਤਰ ਲੋਕ ਆਪਣੇ ਕੰਪਿਊਟਰ ਨੂੰ ਆਨ ਛੱਡ ਕੇ ਹੀ ਇਧਰ-ਉਧਰ ਚਲੇ ਜਾਂਦੇ ਹਨ, ਜਿਸ ਨਾਲ ਡਾਟਾ ਚੋਰੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਇਕ ਅਜਿਹਾ ਗੈਜੇਟ ਬਣਾਇਆ ਗਿਆ ਹੈ, ਜੋ ਤੁਹਾਡੇ ਕੰਪਿਊਟਰ ਤੋਂ ਦੂਰ ਜਾਣ 'ਤੇ ਉਸ ਨੂੰ ਆਟੋਮੈਟੀਕਲੀ ਲਾਕ ਕਰ ਦੇਵੇਗਾ ਤੇ ਨੇੜੇ ਆਉਣ 'ਤੇ ਉਸ ਨੂੰ ਅਨਲਾਕ ਵੀ ਕਰ ਦੇਵੇਗਾ, ਜਿਸ ਨਾਲ ਡਾਟਾ ਚੋਰੀ ਹੋਣ ਤੋਂ ਬਚਾਇਆ ਜਾ ਸਕੇਗਾ। ਇਸ ਗੈਜੇਟ ਨੂੰ ਮੈਰੀਲੈਂਡ ਦੇ ਇਕ ਸ਼ਹਿਰ ਕਾਲਜ ਪਾਰਕ ਦੀ ਗੈਜੇਟ ਨਿਰਮਾਤਾ ਕੰਪਨੀ ਗੇਟ ਕੀਪਰ ਵਲੋਂ ਵਿਕਸਿਤ ਕੀਤਾ ਗਿਆ ਹੈ। ਇਸ ਹਾਲਬਰਡ ਨਾਂ ਦੇ ਗੈਜੇਟ ਨੂੰ ਦੁਨੀਆ ਦੀ ਪਹਿਲੀ ਨੈਕਸਟ ਜੈਨਰੇਸ਼ਨ ਸਮਾਰਟ ਬਲੂਟੁਥ Key ਮੰਨਿਆ ਜਾ ਰਿਹਾ ਹੈ ਜੋ ਤੁਹਾਡੇ ਦੂਰ ਜਾਣ 'ਤੇ ਹਰ ਵਾਰ ਕੰਪਿਊਟਰ ਨੂੰ ਲਾਕ ਕਰਨ ਦੇ ਕੰਮ ਆਵੇਗੀ।
ਗਲੇ ਵਿਚ ਆਸਾਨੀ ਨਾਲ ਪਹਿਨ ਸਕਦੇ ਹੋ ਇਹ ਗੈਜੇਟ
ਇਸ ਹਾਲਬਰਡ ਗੈਜੇਟ ਨੂੰ ਚੇਨ ਵਾਂਗ ਆਸਾਨੀ ਨਾਲ ਗਲੇ ਵਿਚ ਪਹਿਨਿਆ ਜਾ ਸਕਦਾ ਹੈ। ਇਸ ਵਿਚ ਐਕਸੇਲੇਰੋਮੀਟਰ ਲੱਗਾ ਹੈ ਜੋ ਯੂਜ਼ਰ ਦੇ ਕੁਰਸੀ ਤੋਂ ਉੱਠਣ 'ਤੇ ਬਲੂਟੁਥ ਅਡਾਪਟਰ ਰਾਹੀਂ ਉਸ ਨੂੰ ਡਿਟੈਕਟ ਕਰ ਲਵੇਗਾ, ਜਿਸ ਨਾਲ ਕੰਪਿਊਟਰ ਆਪਣੇ-ਆਪ ਲਾਕ ਹੋ ਜਾਵੇਗਾ। ਇਸ ਤੋਂ ਇਲਾਵਾ ਇਸ ਵਿਚ ਵੱਖ ਤੋਂ ਇਕ ਬਟਨ ਵੀ ਦਿੱਤਾ ਗਿਆ ਹੈ, ਜੋ ਰੇਂਜ ਤੋਂ ਬਾਹਰ ਜਾਣ 'ਤੇ ਕੰਪਿਊਟਰ ਨੂੰ ਲਾਕ ਕਰਨ ਵਿਚ ਮਦਦ ਕਰਦਾ ਹੈ।
ਸਮਾਰਟਫੋਨ ਨੂੰ ਲਾਕ ਕਰੇਗੀ Arkham app
ਕੰਪਨੀ ਨੇ ਫੋਨ ਨੂੰ ਲਾਕ ਕਰਨ ਲਈ ਇਕ ਖਾਸ ਅਰਖਮ ਐਪ ਬਣਾਈ ਹੈ। ਯੂਜ਼ਰ ਨੂੰ ਬਸ ਇਸ ਐਪ ਨੂੰ ਆਪਣੇ ਫੋਨ ਵਿਚ ਇੰਸਟਾਲ ਕਰਨਾ ਹੋਵੇਗਾ, ਜਿਸ ਤੋਂ ਬਾਅਦ ਫੋਨ ਤੋਂ ਦੂਰ ਹੋਣ 'ਤੇ ਇਹ ਉਸ ਨੂੰ ਆਟੋਮੈਟੀਕਲੀ ਲਾਕ ਕਰ ਦੇਵੇਗੀ। ਇਸ ਤੋਂ ਇਲਾਵਾ ਫੋਨ ਦੇ ਚੋਰੀ ਹੋਣ 'ਤੇ ਵੀ ਇਹ ਐਪ ਇਕ ਰੇਂਜ ਤੋਂ ਫੋਨ ਦੇ ਬਾਹਰ ਜਾਣ 'ਤੇ ਉਸ ਨੂੰ ਲਾਕ ਕਰਨ ਵਿਚ ਕੰਮ ਆਵੇਗੀ, ਜਿਸ ਨਾਲ ਤੁਹਾਡਾ ਡਾਟਾ ਲੀਕ ਹੋਣ ਤੋਂ ਬਚਾਇਆ ਜਾ ਸਕੇਗਾ।
ਸਾਈਬਰ ਘਟਨਾਵਾਂ ਨਾਲ ਚੋਰੀ ਹੋ ਰਿਹੈ ਲੋਕਾਂ ਦਾ ਡਾਟਾ
ਸਾਲ 2016 ਵਿਚ ਦੁਨੀਆ ਭਰ ਵਿਚ 82000 ਸਾਈਬਰ ਘਟਨਾਵਾਂ ਹੋਈਆਂ ਹਨ। ਇਸ ਦੌਰਾਨ ਸਿਸਟਮ ਅਤੇ ਡਿਵਾਈਸ ਤੋਂ ਡਾਟਾ ਚੋਰੀ ਕਰ ਕੇ ਉਸ ਨੂੰ ਡਿਲੀਟ ਤੇ ਡੈਮੇਜ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦੀ ਫਾਈਨਾਂਸ਼ੀਅਲ ਅਤੇ ਰੈਪੂਟੇਸ਼ਨ ਦਾ ਕਾਫੀ ਨੁਕਸਾਨ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਵਿਚੋਂ 74000 ਅਜਿਹੀਆਂ ਘਟਨਾਵਾਂ ਸਨ, ਜਿਨ੍ਹਾਂ ਨੂੰ ਰੋਕਿਆ ਜਾ ਸਕਦਾ ਸੀ ਅਤੇ ਜੋ ਕਮਜ਼ੋਰ ਸੁਰੱਖਿਆ ਤੇ ਸਟਾਫ ਕਾਰਨ ਹੋਈਆਂ ਸਨ ਪਰ ਹੁਣ ਗੇਟ ਕੀਪਰ ਵਲੋਂ ਬਣਾਏ ਗਏ ਇਸ ਗੈਜੇਟ ਨਾਲ ਸਟਾਫ ਵਲੋਂ ਕੀਤੀਆਂ ਜਾ ਰਹੀਆਂ ਡਾਟਾ ਚੋਰੀ ਦੀਆਂ ਘਟਨਾਵਾਂ ਨੂੰ ਆਸਾਨੀ ਨਾਲ ਰੋਕਿਆ ਜਾ ਸਕੇਗਾ।
ਇਨ੍ਹਾਂ ਥਾਵਾਂ 'ਤੇ ਰੱਖਿਆ ਜਾਣਾ ਚਾਹੀਦੈ ਖਾਸ ਧਿਆਨ
ਕਈ ਉਦਯੋਗਾਂ ਵਿਚ ਮੁਲਾਜ਼ਮ ਦਿਨ ਵਿਚ ਕਈ ਵਾਰ ਇਕ ਕੰਪਿਊਟਰ ਤੋਂ ਦੂਜੇ ਕੰਪਿਊਟਰ 'ਤੇ ਮੂਵ ਕਰਦੇ ਹਨ। ਉਥੇ ਹੀ ਡਾਕਟਰਾਂ ਨੂੰ ਦਿਨ ਵਿਚ ਲਗਭਗ 50 ਵਾਰ ਕੰਪਿਊਟਰ ਨੂੰ ਲਾਕ ਤੇ ਅਨਲਾਕ ਕਰਨਾ ਪੈਂਦਾ ਹੈ ਪਰ ਹੁਣ ਇਸ ਤਕਨੀਕ ਨਾਲ ਬਿਨਾਂ ਡਰੇ ਇਕ ਕੰਪਿਊਟਰ ਤੋਂ ਦੂਜੇ ਵਿਚ ਆਸਾਨੀ ਨਾਲ ਸਵਿੱਚ ਕੀਤਾ ਜਾ ਸਕਦਾ ਹੈ। ਇਸਦੀ ਨਿਰਮਾਤਾ ਕੰਪਨੀ ਨੇ ਦੱਸਿਆ ਕਿ ਇਸ ਗੈਜੇਟ ਨੂੰ 5 ਮੁਲਾਜ਼ਮਾਂ ਵਾਲੇ ਆਫਿਸ ਤੋਂ 5000 ਮੁਲਾਜ਼ਮਾਂ ਵਾਲੇ ਦਫਤਰ ਵਿਚ ਆਸਾਨੀ ਨਾਲ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਨੂੰ ਜਨਵਰੀ 2018 ਤੱਕ 35 ਡਾਲਰ (ਲਗਭਗ 2256 ਰੁਪਏ) ਵਿਚ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।
ਫੇਸਬੁੱਕ ਬੰਦ ਕਰ ਰਹੀ ਹੈ ਆਪਣਾ ਇਹ ਫੀਚਰ, ਜਾਣੋ ਡਿਟੇਲ
NEXT STORY