ਗੈਜੇਟ ਡੈਸਕ—ਐਪਲ ਜਲਦ ਹੀ ਆਪਣੀ ਆਈਫੋਨ 12 ਸੀਰੀਜ਼ ਨੂੰ ਲਾਂਚ ਕਰਨ ਜਾ ਰਹੀ ਹੈ। ਹਾਲਾਂਕਿ ਲਾਂਚਿੰਗ ਤੋਂ ਪਹਿਲਾਂ ਇਨ੍ਹਾਂ ਫੋਨ ਦੇ ਫੀਚਰਜ਼ ਰਿਪੋਰਟਸ ਰਾਹੀਂ ਸਾਹਮਣੇ ਆ ਚੁੱਕੇ ਹਨ। ਫੋਨ ਦੀ ਕੀਮਤ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਕ ਤਾਜ਼ਾ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ 12 ਦੀ ਕੀਮਤ ਉਮੀਦ ਤੋਂ ਜ਼ਿਆਦਾ ਰਹਿਣ ਵਾਲੀ ਹੈ।

ਦੱਸ ਦੇਈਏ ਕਿ ਪੁਰਾਣੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ ਨਵੇਂ ਆਈਫੋਨ 12 ਦੀ ਸ਼ੁਰੂਆਤੀ ਕੀਮਤ ਆਈਫੋਨ 11 ਜਿੰਨੀ ਹੋਵੇਗੀ। ਹੁਣ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ weibo ’ਤੇ ਤਾਜ਼ਾ ਰਿਪੋਰਟ ’ਚ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ 5ਜੀ ਸਪੋਰਟ ਕਰਨ ਵਾਲੇ ਆਈਫੋਨ 12 ਦੇ ਪ੍ਰਾਈਸ ਪਿਛਲੇ ਸਾਲ ਜਿੰਨੇ ਰੱਖਣੀ ਦੀ ਸੰਭਾਵਨਾ ਨਹੀਂ ਹੈ।

ਇਸ ਲਈ ਮਹਿੰਗਾ ਹੋਵੇਗਾ ਆਈਫੋਨ 12
ਰਿਪੋਰਟ ਦੀ ਕੀਮਤ ਜ਼ਿਆਦਾ ਰਹਿਣ ਦਾ ਕਾਰਣ ਵੀ ਦੱਸਿਆ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਅਜਿਹਾ ਬਿਲ ਆਫ ਮਟੀਰੀਅਲ ਕਾਸਟ ਜ਼ਿਆਦਾ ਰਹਿਣ ਕਾਰਣ ਹੋਵੇਗਾ, ਜੋ ਇਸ ਸਾਲ 50 ਡਾਲਰ ਵਧ ਗਈ ਹੈ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਇਸ ਵਾਰ ਕੰਪਨੀ ਫੋਨ ਨਾਲ ਚਾਰਜ ਜਾਂ ਵਾਇਰਡ ਈਅਰਫੋਨਜ਼ ਨਹੀਂ ਦੇਣ ਵਾਲੀ। ਕਿਹਾ ਜਾ ਰਿਹਾ ਹੈ ਕਿ ਐਪਲ 20 ਵਾਟ ਚਾਰਜਰ ਦੀ ਵਿਕਰੀ ਵੱਖ ਤੋਂ ਕੇਰਗੀ।

ਤੁਹਾਨੂੰ ਦੱਸ ਦੇਈਏ ਕਿ ਹਾਲ ’ਚ ਆਈ ਰਿਪੋਰਟ ’ਚ ਕਿਹਾ ਗਿਆ ਸੀ ਕਿ ਆਈਫੋਨ 12 ਦੀ ਕੀਮਤ 699 ਡਾਲਰ ਤੋਂ 749 ਡਾਲਰ ਵਿਚਾਲੇ ਅਤੇ ਆਈਫੋਨ 12 ਮੈਕਸ ਦੀ ਕੀਮਤ 799 ਤੋਂ 849 ਡਾਲਰ ਵਿਚਾਲੇ ਹੋ ਸਕਦੀ ਹੈ। ਉੱਥੇ ਆਈਫੋਨ 12 ਪ੍ਰੋ ਅਤੇ 12 ਪ੍ਰੋ ਮੈਕਸ ਦੀ ਕੀਮਤ 1100 ਡਾਲਰ ਤੋਂ 1200 ਡਾਲਰ ਤੱਕ ਹੋ ਸਕਦੀ ਹੈ।
ਲਾਂਚ ਤੋਂ ਪਹਿਲਾਂ ਲੀਕ ਹੋਈ Realme Narzo 20 Pro ਦੀ ਕੀਮਤ
NEXT STORY